ਡੀ.ਏ.ਵੀ.ਸੈਟਨਰੀ ਪਬਲਿਕ ਸਕੂਲ ਵਲੌ ਆਨਲਾਈਨ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮਨਾਇਆ

ਜਗਰਾਓਂ, 26 ਜੁਨ (ਅਮਿਤ ਖੰਨਾ,)  ਡੀ.ਏ.ਵੀ.ਸੈਟਨਰੀ ਪਬਲਿਕ ਸਕੂਲ ਜਗਰਾਉਂ ਵਿਖੇ ਆਨਲਾਈਨ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ ਡੀ.ਏ.ਵੀ ਸੈਂਟਨਰੀ ਪਬਲਿਕ ਸਕੂਲ ਦੇ ਪ੍ਰਿੰਸੀਪਲ ਬ੍ਰਿਜ ਮੋਹਨ ਬੱਬਰ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੱਡੀ ਪ੍ਰੋਗਰਾਮ ਦੇ ਤਹਿਤ ਸਕੂਲ ਦੇ ਵਿਦਿਆਰਥੀਆਂ ਵਿਚ ਨਸ਼ਿਆਂ ਸਬੰਧੀ ਜਾਗਰੂਕਤਾ ਪੈਦਾ ਕਰਨ ਅਤੇ ਨਸ਼ਿਆਂ ਦੀ ਰੋਕਥਾਮ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਜਾਣੂ ਕਰਵਾਇਆ ਗਿਆ। ਪ੍ਰਿੰਸੀਪਲ ਬ੍ਰਿਜ ਮੋਹਨ ਬੱਬਰ  ਜੀ ਨੇ ਕਿਹਾ ਕਿ ਨਸ਼ਾ ਇੱਕ ਅਜਿਹਾ ਕੋਹੜ ਹੈ ਜਿਸ ਨਾਲ ਇਨਸਾਨ ਆਪਣਾ ਭਾਰੀ ਨੁਕਸਾਨ ਕਰ ਬੈਠਦਾ ਹੈ ਅਤੇ ਇਸ ਦੇ ਨਾਲ ਇਨਸਾਨ ਨੂੰ ਨਮੋਸ਼ੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਇਨਸਾਨ ਨਸ਼ੇ ਵਿਚ ਆਪਣਾ ਸਭ ਕੁਝ ਗੁਆ ਬੈਠਦਾ ਹੈ ।ਪਿ੍ਸੀਪਲ ਸਾਹਿਬ ਨੇ ਵਿਦਿਆਰਥੀਆਂ ਨੂੰ  ਯੁਨਾਇਟਿਡ ਨੇਸ਼ਨ ਆਨ ਡ੍ਰਗਸ ਐਡ ਕ੍ਰਾਈਮ ਸੰਸਥਾ ਦੇ ਬਾਰੇ ਵਿਦਿਆਰਥੀਆਂ ਨੂੰ ਸੰਪੂਰਨ ਜਾਣਕਾਰੀ ਦਿੱਤੀ। ਇਹ ਸੰਸਥਾ ਡਰਗਸ ਅਤੇ ਉਸ ਦੇ ਮਾੜੇ ਪ੍ਰਭਾਵਾਂ ਤੋਂ ਸਮਾਜ ਨੂੰ ਜਾਣੂ ਕਰਵਾਉਂਦੀ ਹੈ।ਇਸ ਮੌਕੇ ਸਕੂਲ ਦੇ ਸਟਾਫ ਮੈਂਬਰ ਸੁਰਿੰਦਰਪਾਲ ਵਿੱਜ, ਸਤਵਿੰਦਰ ਕੌਰ, ਆਸ਼ਾ ਰਾਣੀ, ਮੀਨਾ ਗੋਇਲ, ਗੁਰਜੀਤ  ਬਰਾੜ, ਰਵਿੰਦਰ ਪਾਲ ਕੌਰ, ਇੰਦਰਪ੍ਰੀਤ ਕੌਰ, ਅਨੁ ਗੁਪਤਾ, ਵੀਨਾ ਰਾਣੀ, ਮਨਜਿੰਦਰ ਕੌਰ ,ਰੁਪਿੰਦਰ ਕੌਰ , ਸ਼ਮਾ,ਰਮਨਦੀਪ ਕੌਰ, ਅਣੂ ,ਜਸਵੀਨ ਕੋਰ,ਅਰੂਨਾ ਮੌਜੂਦ ਸਨ।