ਕਰੀਬ 48 ਘੰਟੇ ਤੋਂ ਖੜ੍ਹੀ ਏਅਰ ਇੰਡੀਆ ਦੇ ਜਹਾਜ਼ ਨੇ ਆਖਿਰਕਾਰ ਭਰੀ ਉਡਾਣ

ਲੰਡਨ,ਜੂਨ 2019  - ਏਅਰ ਇੰਡੀਆ ਦੀ ਲੰਡਨ ਤੋਂ ਦਿੱਲੀ ਅਤੇ ਲੰਡਨ ਤੋਂ ਮੁੰਬਈ ਦੀਆਂ ਦੋ ਫਲਾਈਟਸ ਨੇ ਆਖਿਰਕਾਰ ਵੀਰਵਾਰ ਨੂੰ ਹੀਥਰੋ ਹਵਾਈ ਅੱਡੇ ਤੋਂ ਉਡਾਣ ਭਰ ਲਈ। ਤਕਨੀਤੀ ਖਾਮੀਆਂ ਕਾਰਨ ਦੋਵਾਂ ਜਹਾਜ਼ਾਂ ਨੂੰ ਖੜ੍ਹਾ ਕਰਨਾ ਪਿਆ ਸੀ, ਜਿਸ ਦੇ ਮੱਦੇਨਜ਼ਰ ਸੈਂਕੜਾਂ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।  ਕਰੀਬ 48 ਘੰਟੇ ਦੀ ਦੇਰੀ ਤੋਂ ਬਾਅਦ ਨਵੀਂ ਦਿੱਲੀ ਦੇ ਲਈ ਏਅਰ ਇੰਡੀਆ ਦੀ ਉਡਾਣ ਏ ਆਈ 162 ਨੇ ਅੱਜ ਦਿਨ 'ਚ ਉਡਾਣ ਭਰੀ ਅਤੇ ਮੁੰਬਈ ਲਈ ਏ ਆਈ 130 ਨੇ ਦੁਪਹਿਰ ਨੂੰ ਉਡਾਣ ਭਰੀ। ਏਅਰ ਇੰਡੀਆ ਦੇ ਬ੍ਰਿਟੇਨ ਅਤੇ ਯੂਰਪ ਦੇ ਖੇਤਰੀ ਪ੍ਰਬੰਧਕ ਦੇਬਾਸ਼ੀਸ਼ ਗੋਲਦਰ ਨੇ ਕਿਹਾ ਕਿ ਏਅਰ ਇੰਡੀਆ ਲਈ ਯਾਤਰੀਆਂ ਦੀ ਸੁਰੱਖਿਆ ਸਰਵਉੱਤਮ ਹੈ। ਉਨ੍ਹਾਂ ਨੇ ਕਿਹਾ ਕਿ ਜਿਥੇ ਤੱਕ ਸੰਭਵ ਸੀ ਯਾਤਰੀਆਂ ਨੂੰ ਵਿਕਲਪਿਕ ਉਡਾਣ ਲਈ ਟਰਾਂਸਫਰ ਕੀਤਾ ਗਿਆ।
ਜਹਾਜ਼ 'ਚ ਤਕਨੀਕੀ ਖਾਮੀ ਅਤੇ ਤੇਲ ਰਿਸਾਵ ਦੀ ਪ੍ਰੇਸ਼ਾਨੀ ਸੀ ਜਿਸ ਨੂੰ ਠੀਕ ਕਰਨ 'ਚ ਸਥਾਨਕ ਟੀਮ ਨਾਕਾਮ ਰਹੀ। ਮੁੰਬਈ ਤੋਂ ਬੁੱਧਵਾਰ ਨੂੰ ਆਈ ਏਅਰ ਇੰਡੀਆ ਦੀ ਇੰਜੀਨੀਅਰਿੰਗ ਟੀਮ ਨੇ ਪ੍ਰੇਸ਼ਾਨੀਆਂ ਨੂੰ ਦੂਰ ਕੀਤਾ।