ਗਰੀਬ ਤੇ ਬੇਸਹਾਰੇ ਲੋਕਾਂ ਦੀ ਮੱਦਦ ਕਰਕੇ ਦਿਲ ਨੂੰ ਸਕੂਨ ਮਿਲਦਾ ਹੈ -ਸਵਰਨ ਸਿੰਘ ਐਬਟਸਫੋਰਡ ਕੈਨੇਡਾ

ਅਜੀਤਵਾਲ , (ਬਲਵੀਰ  ਸਿੰਘ ਬਾਠ)  ਅੱਜ ਜਿੱਥੇ ਪਦਾਰਥਵਾਦੀ ਯੁੱਗ ਨੇ ਸਾਡੇ ਸਮਾਜ ਵਿੱਚ ਮਤਲੱਬ ਇਹੀ ਸੋਚ ਪੈਦਾ ਕਰਕੇ  ਰਿਸ਼ਤਿਆਂ ਨੂੰ ਤਾਰ ਤਾਰ ਕਰਕੇ ਰੱਖ ਦਿੱਤਾ ਉੱਥੇ ਹੀ ਪਰ ਇਸੇ ਹੀ ਸਮਾਜ ਵਿੱਚ ਕੁਝ ਹੀਰੇ ਪਰਮਾਤਮਾ ਬੰਨਿਓਂ ਪੈਦਾ ਕੀਤੇ ਹੋਏ ਹਨ  ਜਿਨ੍ਹਾਂ ਦਾ ਜਿੰਨਾ ਜ਼ਿਕਰ ਕੀਤਾ ਜਾ ਸਕੇ ਓਨਾ ਹੀ ਥੋੜ੍ਹਾ ਜਾਪਦਾ ਹੈ ਉਨ੍ਹਾਂ ਹੀਰਿਆਂ ਵਿੱਚੋਂ ਇਕ ਅਨਮੋਲ ਹੀਰਾ ਸਵਰਨ ਸਿੰਘ ਐਬਟਸਫੋਰਡ ਕੈਨੇਡਾ  ਚ ਵਸਦੇ ਹੋਏ ਵੀ ਗ਼ਰੀਬ ਅਤੇ ਬੇਸਹਾਰਾ ਲੋਕਾਂ ਦੀ ਬਾਂਹ ਫੜ ਕੇ ਮੱਦਦ ਕਰਨ ਦਾ  ਜਜ਼ਬਾ ਉਨ੍ਹਾਂ ਅੰਦਰ ਅੱਜ ਵੀ ਕਾਇਮ ਹੈ  ਕਿਉਂਕਿ ਉਨ੍ਹਾਂ ਵੱਲੋਂ ਹਰ ਇੱਕ ਮੰਥਲੀ ਚ ਗ਼ਰੀਬ ਬੇਸਹਾਰਾ ਅਪਾਹਜ ਤੋਂ ੲਿਲਾਵਾ  ਗਰੀਬ ਪਰਿਵਾਰਾਂ ਦੀਆਂ ਬੱਚੀਆਂ ਦੀ ਸ਼ਾਦੀ ਕਰਵਾਉਣਾ ਆਪਣੇ ਆਪ ਨੂੰ ਇਕ ਬਹੁਤ ਵੱਡਾ ਮਨੋਰਥ ਸਮਝਦੇ ਹਨ  ਸਿੱਖੀ ਸਰੂਪ ਵਿੱਚ ਬਾਣੀ ਦਾ ਪ੍ਰਚਾਰ ਪ੍ਰਸਾਰ ਕਰਨ ਵਾਲੇ ਆਪਣੇ ਆਪ ਨੂੰ ਗ਼ਰੀਬ ਬੇਸਹਾਰਾ ਦੀ ਮੱਦਦ ਕਰਕੇ ਦੱਸਦੇ ਹਨ ਕਿ  ਬਸ ਦਸ ਨਹੁੰਆਂ ਦੀ ਕਿਰਤ ਵਿੱਚੋਂ ਦਸਵੰਧ ਕੱਢ ਕੇ ਦਿਲ ਨੂੰ ਬਹੁਤ ਵੱਡਾ ਸਕੂਨ ਮਿਲਦਾ ਹੈ  ਕਿਉਂਕਿ ਸਾਨੂੰ ਸਮਾਜ ਅਤੇ ਵਿਕਾਸ ਭਲਾਈ ਕਾਰਜਾਂ ਵਿਚ ਵਧ ਚਡ਼੍ਹ ਕੇ ਵੱਡਾ ਯੋਗਦਾਨ ਪਾਉਣਾ ਚਾਹੀਦਾ ਹੈ  ਜਿਸ ਨਾਲ ਗ਼ਰੀਬ ਇਨਸਾਨ ਦੇ ਮਦਦ ਹੋ ਸਕੇ ਅਤੇ ਵਾਹਿਗੁਰੂ ਪ੍ਰਮਾਤਮਾ ਦੇ ਚਰਨਾਂ ਵਿੱਚਸਰਬੱਤ ਦੇ ਭਲੇ ਲਈ ਇਹੀ ਅਰਦਾਸ ਹੈ ਕਿ ਹਰ ਇਨਸਾਨ ਦੇ ਚਿਹਰੇ ਹਮੇਸ਼ਾਂ ਫੁੱਲਾਂ ਵਾਂਗ ਖਿੜੇ ਰਹਿਣ  ਪਰਮਾਤਮਾ ਕਿਸੇ ਦੀ ਜ਼ਿੰਦਗੀ ਵਿੱਚ ਏਨੀਆਂ ਦੁੱਖ ਤਕਲੀਫਾਂ ਨਾਂ ਦੇ ਕੇ ਆਦਮੀ ਆਪਣੇ ਆਪ ਨੂੰ ਹੀ ਨਿਰਾਸ਼ਾ ਦੇ ਆਲਮ ਵਿਚ ਡੁਬੋ ਸਕੇ ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਇਕ ਸੰਦੇਸ਼ ਦਿੰਦੇ ਹੋਏ ਕਿਹਾ ਕਿ ਨੌਜਵਾਨ ਪੀੜ੍ਹੀ ਨਸ਼ਿਆਂ ਅਤੇ ਪਤਿੱਤਪੁਣੇ ਛੱਡ ਕੇ ਗੁਰੂ ਵਾਲੇ ਬਣਨ  ਜਿਸ ਨਾਲ ਆਪਣਾ ਅਤੇ ਆਪਣੇ ਪਰਿਵਾਰ ਦਾ ਅਤੇ ਸਮਾਜ ਦਾ ਭਲਾ ਹੋ ਸਕੇ