ਐਸਐਚਓ ਬਲਜੀਤ ਸਿੰਘ ਢਿੱਲੋਂ ਨੇ ਥਾਣਾ ਠੁੱਲੀਵਾਲ ਦਾ ਅਹੁਦਾ ਸੰਭਾਲਿਆ

ਇਲਾਕੇ ਚ ਸਮਾਜ ਵਿਰੋਧੀ ਅਨਸਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ -ਐਸ ਐਚ ਓ ਢਿੱਲੋਂ    

ਮਹਿਲ ਕਲਾਂ/ਬਰਨਾਲਾ- 10 ਜੂਨ (ਗੁਰਸੇਵਕ ਸੋਹੀ)-  
ਆਪਣੀ ਵੱਖਰੀ ਕੰਮ ਕਰਨ ਦੀ ਕਾਰਜ ਸ਼ੈਲੀ ,ਲੋਕ ਸੇਵਾ ਕੰਮਾਂ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਅਤੇ ਆਪਣੀ ਡਿਊਟੀ ਪ੍ਰਤੀ ਇਮਾਨਦਾਰੀ ਕਾਰਨ ਲੋਕਾਂ ਵਿੱਚ ਹਰਮਨ ਪਿਆਰੇ ਅਫ਼ਸਰ ਵਜੋਂ ਵਿਚਰਨ ਵਾਲੇ  ਬਲਜੀਤ ਸਿੰਘ ਢਿੱਲੋਂ ਨੇ ਅੱਜ ਥਾਣਾ ਠੁੱਲੀਵਾਲ ਦੇ ਮੁੱਖ ਅਫ਼ਸਰ ਵਜੋਂ ਅਹੁਦਾ ਸੰਭਾਲ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸਰਦਾਰ ਢਿੱਲੋਂ ਇਸ ਤੋਂ ਪਹਿਲਾਂ ਪੁਲੀਸ ਲਾਈਨ ਬਰਨਾਲਾ ਵਿਖੇ ਤੈਨਾਤ ਸਨ ।ਜਿਨ੍ਹਾਂ ਦੀ ਮਾਣਯੋਗ ਐੱਸ ਐੱਸ ਪੀ ਬਰਨਾਲਾ ਸੰਦੀਪ ਗੋਇਲ ਵੱਲੋਂ ਠੁੱਲੀਵਾਲ ਵਿਖੇ ਤੈਨਾਤੀ ਕੀਤੀ ਗਈ ਹੈ।ਉਨ੍ਹਾਂ ਦੀ ਇਸ ਨਿਯੁਕਤੀ ਨਾਲ ਇਲਾਕੇ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ।ਲੋਕਾਂ ਦਾ ਕਹਿਣਾ ਕਿ ਸ ਬਲਜੀਤ ਸਿੰਘ ਢਿੱਲੋਂ ਜਿੱਥੇ ਇੱਕ ਚੰਗੇ ਸਮਾਜ ਸੁਧਾਰਕ ਹਨ, ਉਥੇ ਇਕ ਇਮਾਨਦਾਰ ਅਫ਼ਸਰ ਵਜੋਂ ਲੋਕਾਂ ਚ ਵਿਚਰ ਕੇ ਆਪਣੀ ਇਕ ਚੰਗੀ ਸਾਖ ਬਣਾਈ ਹੈ ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਜੀਤ ਸਿੰਘ ਢਿਲੋਂ ਨੇ ਕਿਹਾ ਕਿ ਥਾਣਾ ਠੁੱਲੀਵਾਲ ਅਧੀਨ ਆਉਂਦੀਆਂ ਗਰਾਮ ਪੰਚਾਇਤਾਂ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਮੁਖੀਆਂ ਸਮੇਤ ਲੋਕਾਂ ਨੂੰ ਪੂਰਾ ਪੂਰਾ ਇਨਸਾਫ਼ ਦਿੱਤਾ ਜਾਵੇਗਾ ਸਮੇਤ ਹਰ ਇਕ ਨੂੰ ਥਾਣੇ ਅੰਦਰ ਬਣਦਾ ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਭੈਅ ਤੋਂ ਸਮਾਜ ਵਿਚ ਗਲਤ ਗਤੀਵਿਧੀਆਂ ਕਰਨ ਵਾਲੇ ਲੋਕਾਂ  ਸੰਬੰਧੀ ਉਹ ਪੁਲੀਸ ਨੂੰ ਦੱਸ ਸਕਦੇ ਹਨ ।ਉਨ੍ਹਾਂ ਕਿਹਾ ਕਿ ਪੁਲਸ ਅਤੇ ਲੋਕਾਂ ਦਾ ਆਪਸ ਵਿੱਚ ਰਿਸ਼ਤਾ ਬੇਹੱਦ ਹੀ ਵਧੀਆ ਹੋਣਾ ਚਾਹੀਦਾ ਹੈ ਤਾਂ ਹੀ ਅਸੀਂ ਇਕ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ ।ਉਨ੍ਹਾਂ ਕਿਹਾ ਕਿ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਗ਼ਲਤ ਕੰਮ ਕਰਨ ਲਈ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ ।ਜ਼ਿਕਰਯੋਗ ਹੈ ਕਿ ਸਦਾ ਬਲਜੀਤ ਸਿੰਘ ਢਿਲੋਂ ਇਸ ਤੋਂ ਪਹਿਲਾਂ ਥਾਣਾ ਮਹਿਲ ਕਲਾਂ ਅਤੇ ਥਾਂ ਠੁੱਲ੍ਹੀਵਾਲ ਵਿਖੇ ਬਤੌਰ ਮੁੱਖ ਅਫ਼ਸਰ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ  ।