ਪਿੰਡ ਸ਼ੇਖਦੌਲਤ ਦੇ ਵਿਅਕਤੀ ਦੀ ਬਲੈਕ ਫੰਗਸ ਬਿਮਾਰੀ ਨਾਲ ਹੋਈ ਮੌਤ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)

ਇੱਥੋਂ ਥੋੜ੍ਹੀ ਦੂਰ ਪਿੰਡ ਸ਼ੇਖ ਦੌਲਤ ਵਿੱਚ  ਬਲੈਕ ਫੰਗਸ ਬਿਮਾਰੀ ਨਾਲ ਹੋਈ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਸੰਤ ਸਿੰਘ (45} ਪੁੱਤਰ ਸੋਹਣ ਸਿੰਘ ਜੌਹਲ ਲਾਗਲੇ ਪਿੰਡ ਸ਼ੇਰਪੁਰ ਖੁਰਦ ਵਿਚ ਲੋਹੇ ਦੀ ਵਰਕਸ਼ਾਪ ਤੇ ਕੰਮ ਕਰਦਾ ਸੀ ਤੇ ਬੀਤੇ ਦਿਨ ਅਚਾਨਕ ਬਿਮਾਰ ਹੋਣ ਤੇ ਉਸ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਤਾਂ ਉਨ੍ਹਾਂ ਦੀ ਹਾਲਾਤ ਖ਼ਰਾਬ ਹੋਣ ਤੇ ਉਸ ਨੂੰ ਅੱਗੇ ਲੁਧਿਆਣੇ ਡੀਐੱਮਸੀ ਲੁਧਿਆਣਾ ਗਿਆ ਜਿਥੇ ਪੀਡ਼ਤ ਮਰੀਜ਼ ਦੀ ਟੈਸਟ ਵਿਚ ਰਿਪੋਰਟ ਕੋਰੋਨਾ ਪੋਜ਼ੀਟਿਵ ਆਈ  ਤਾਂ ਉਹਨਾਂ ਨੇ ਇਕਾਂਤਵਾਸ ਕਰਕੇ ਇਲਾਜ ਸ਼ੁਰੂ ਕਰ ਦਿੱਤਾ ਕਰੀਬ 20 ਦਿਨ ਦੇ ਇਲਾਜ ਤੋਂ ਬਾਅਦ ਤਬੀਅਤ ਠੀਕ ਹੋਣ ਚ ਦੁਬਾਰਾ ਰਿਪੋਰਟ ਕੋਰੋਨਾ  ਨੈਗੇਟਿਵ ਆਈ ਪਰ ਰਿਪੋਰਟ ਵਿੱਚ ਅੱਖਾਂ ਦੀ ਨਵੀਂ ਬਲੈਕ ਫੰਗਸ  ਦੀ ਬਿਮਾਰੀ ਆਈ ਪਰ ਡਾਕਟਰਾਂ ਨੇ ਕਹਿ ਕੇ ਡਰਨ ਦੀ ਕੋਈ ਲੋੜ ਨਹੀਂ ਡਾਕਟਰਾਂ ਨੇ ਅੱਖਾਂ ਦੀ ਸੋਜ ਘੱਟ ਹੋਣ ਤੋਂ ਬਾਅਦ ਅਪਰੇਸ਼ਨ ਕਰਕੇ ਠੀਕ ਕਰ ਦਿੱਤਾ ਜਾਵੇਗਾ ਤਾਂ ਕਿ ਪਰਿਵਾਰਕ ਮੈਂਬਰ ਮਰੀਜ਼ ਨੂੰ ਘਰ ਲੈ ਆਏ ਤੇ ਕੁਝ ਦਿਨਾਂ ਬਾਅਦ ਹੀ ਫ਼ਰੀਦਕੋਟ ਹਸਪਤਾਲ ਇਲਾਜ ਲਈ ਲੈ ਗਏ ਉਥੇ ਜ਼ੇਰੇ ਇਲਾਜ ਤਹਿਤ ਬਸੰਤ ਸਿੰਘ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਅਤੇ ਉਸ ਦੀ ਮੌਤ ਹੋ ਗਈ ।ਮਿ੍ਰਤਕ ਬਸੰਤ ਸਿੰਘ ਆਪਣੇ ਪਿੱਛੇ ਆਪਣੀਆਂ ਤਿੰਨ ਛੋਟੀਆਂ ਮਾਸੂਮ ਬੇਟੀਆਂ ਤੇ ਇੱਕ ਬੇਟੇ ਤੋਂ ਇਲਾਵਾ ਪਤਨੀ ਨੂੰ ਰੋਂਦਿਆਂ ਵਿਲਕਦਿਆਂ ਛੱਡ ਗਿਆ ਹੈ।ਬਲੈਕ ਫੰਗਸ ਦੀ ਬਿਮਾਰੀ ਨਾਲ ਹੋਈ ਨੌਜਵਾਨ ਦੀ ਮੌਤ ਕਾਰਨ ਪਿੰਡ ਵਿੱਚ   ਮਾਤਮ ਦਾ ਮਾਹੌਲ ਹੈ