ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਘੱਲੂਘਾਰਾ ਦਿਵਸ ਮਨਾਇਆ

ਅਜੀਤਵਾਲ (ਬਲਵੀਰ ਸਿੰਘ ਬਾਠ)  ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ ਦੇ ਬਲਾਕ ਪ੍ਧਾਨ ਪਰਮਿੰਦਰ ਸਿੰਘ ਬਰਾੜ  ਨੇ ਪੈ੍ਸ ਦੇ ਨਾ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ 6 ਜੂਨ ਘੱਲੂਘਾਰਾ ਦਿਵਸ ਸਾਂਝੇ ਤੌਰ ਤੇ ਜਲਾਲਾਬਾਦ ਪੂਰਬੀ ਵਿਖੇ ਮਨਾਇਆ ਗਿਆ। ਧਰਮਕੋਟ  ਬਲਾਕ ਦੇ ਪਿੰਡਾਂ ਵਿੱਚੋਂ ਅਤੇ ਵਿਸ਼ੇਸ਼ ਰੂਪ ਵਿੱਚ ਜਲਾਲਾਬਾਦ ਪੂਰਬੀ ਦੇ ਲੋਕਾਂ ਨੇ ਘੱਲੂਘਾਰਾ ਦਿਵਸ ਵਿੱਚ ਵਿਸ਼ੇਸ਼ ਰੂਚੀ ਦਿਖਾਈ। ਸੈਦਿਕ ਕਬੀਰ ਗੁਰੂਦੁਆਰਾ ਸਾਹਿਬ ਵਿਖੇ ਸੰਗਤ ਨੇ ਇਕੱਠੇ ਹੋਕੇ ਸ਼ਹੀਦ ਹੋਏ ਸਿੰਘਾਂ ਸਿੰਘਣੀਆਂ ਨੂੰ ਪਰਮਿੰਦਰ ਸਿੰਘ ਬਰਾੜ ਨੇ ਨਾਹਰੇ ਲਗਾਕੇ ਸਰਧਾਂਜਲੀ ਭੇਂਟ ਕੀਤੀ ਗਈ। 
          ਇਥੇ ਹੋਈ ਸਭਾ ਨੂੰ ਲੋਕ ਸੰਗਰਾਮ ਮੋਰਚਾ ਦੇ ਸੂਬਾ ਕਮੇਟੀ ਮੈਂਬਰ ਮਾਸਟਰ ਦਰਸਨ ਤੂਰ ਨੇ ਸੰਬੋਧਨ ਕੀਤਾ।ਇੱਕ ਬੁਲਾਰੇ ਪਿਛੋਂ ਪਿੰਡ ਦੀਆਂ ਗਲੀਆਂ ਵਿੱਚ ਮਾਰਚ ਕੀਤਾ।ਮਾਰਚ ਵਿੱਚ ਨਾਹਰੇ ਲੱਗ ਰਹੇ ਸਨ- 84 ਦੇ ਸ਼ਹੀਦ ਜਿੰਦਾਬਾਦ!84 ਦੇ ਸ਼ਹੀਦਾਂ ਦੇ ਕਾਤਲਾਂ ਨੂੰ ਸਜਾ ਦਿਓ! ਨੀਲਾ ਤਾਰਾ ਸਾਕੇ ਦੀ ਕੇਂਦਰੀ ਸਰਕਾਰ ਮਾਫੀ ਮੰਗੇ! ਆਦਿ। ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ ਦੇ ਜਲਾਲਾਬਾਦ ਤੋਂ  ਬਲਾਕ ਮੀਤ ਪ੍ਰਧਾਨ  ਜਸਵੰਤ ਸਿੰਘ ਸਮਰਾ, ਹਰਪੀ੍ਤ ਸਿੰਘ,ਜਗਜੀਤ ਜੱਗਾ, ਲਾਲ ਸਿੰਘ,ਬਲਜੀਤ ਕੰਡਕਟਰ, ਭਜਨ ਸਿੰਘ ਬਾਬਾ, ਲੋਹਗੜ੍ਹ ਤੋ ਮਲਕੀਅਤ ਸਿੰਘ ਪੰਧੇਰ ਸੰਦੀਪ ਸਿੰਘ ਸਨੀ, ਫਤਿਹਗੜ੍ਹ ਕੋਰੇਟਾਣਾ ਤੋਂ ਰਜਿੰਦਰ ਸਿੰਘ,ਗੁਰਮੇਲ ਸਿੰਘ, ਆਦਿ  ਮਾਰਚ ਵਿੱਚ ਸਾਮਲ ਸਨ।ਬੱਸ ਸਟੈਂਡ ਜਾਕੇ ਰੈਲੀ ਕੀਤੀ। ਰੈਲੀ ਨੂੰ ਲੋਕ ਸੰਗਰਾਮ ਮੋਰਚਾ ਦੇ ਸੂਬਾ ਪ੍ਰਧਾਨ ਤਾਰਾ ਸਿੰਘ ਮੋਗਾ ਨੇ ਸੰਬੋਧਨ ਕੀਤਾ। 
        ਉਸਨੇ ਕਿਹਾ ਕਿ ਭਾਰਤੀ ਹਕੂਮਤ ਨੇ  ਵਿਸ਼ੇਸ਼ ਯੋਜਨਾ ਤਹਿਤ ਦੇਸ਼ ਤੇ ਰਾਜ ਕਰਦੀ ਕਾਂਗਰਸ ਸਰਕਾਰ ਦੀ ਇੰਦਰਾ ਗਾਂਧੀ ਨੇ ਜੂਨ 1984  ਨੂੰ ਪੰਜਾਬੀ ਕੌਮ ਅਤੇ ਧਾਰਮਿਕ ਘੱਟ ਗਿਣਤੀ- ਸਿੱਖਾਂ ਤੇ ਨਾਦਰਸ਼ਾਹੀ ਹਮਲਾ ਕੀਤਾ ਸੀ। ਬੀ ਜੇ ਪੀ ਨੇ ਵੀ ਇਸ ਹਮਲੇ ਲਈ ਇੰਦਰਾ ਗਾਂਧੀ ਨੂੰ ਥਾਪੜਾ ਦਿੱਤਾ ਸੀ।ਉਦੋਂ ਆਪਣੇ ਮੁਲਕ ਦੀ ਫੌਜ ਦੇ ਅਾਪਣੇੇ ਲੋਕਾਂ ਦਾ ਕਤਲਿਆਮ ਮਚਾਉਣ ਲਈ ਪਟੇ ਖੋਲ ਦਿੱਤੇ। ਹਜਾਰਾਂ ਸਿੰਘਾਂ, ਸਿੰਘਣੀਆਂ ਤੇ ਭੁਜੰਗੀਆਂ ਨੂੰ ਸ਼ਹੀਦ ਕਰਕੇ ਸਰੋਵਰ ਦਾ ਪਾਣੀ ਵੀ ਲਾਲੋ ਲਾਲ ਕਰ ਦਿੱਤਾ। ਜੁਲਮ ਨੂੰ ਟੱਕਰ ਦੇਣ ਦੇ ਮਨੋਰਥ ਨਾਲ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਉਸਾਰੇ "ਆਕਾਲ ਤਖਤ" ਨੂੰ ਤੋਪਾਂ ਨਾਲ ਉਡਾ ਦਿੱਤਾ।  3 ਜੂਨ  ਨੂੰ ਪੰਜਾਬ ਦੇ ਬਹੁਤ ਸਾਰੇ ਗੁਰੂਦੁਆਰਿਆਂ ਦੀ ਫੌਜੀ ਘੇਰਾਬੰਦੀ ਕਰਕੇ ਹਮਲੇ ਕੀਤੇ ਗਏ। ਮੋਗੇ ਦੇ ਬੀਬੀ ਕਾਹਨ ਕੌਰ ਦੇ ਗੁਰੂਦੁਆਰਾ ਸਾਹਿਬ ਨੂੰ ਹਮਲੇ ਅਧੀਨ ਲਿਆਂਦਾ। ਅੱਜ ਤੱਕ ਕਿਸੇ ਵੀ ਕੇਂਦਰੀ ਸਰਕਾਰ ਨੇ ਇਸ ਖੂਨੀ ਘੱਲੂਘਾਰੇ ਤੇ ਪਛਤਾਵਾ ਨਹੀ ਕੀਤਾ। ਉਸ ਸਮੇਂ ਲੱਖਾਂ ਲੋਕਾਂ ਨੂੰ ਮਾਰ ਮੁਕਾਇਆ ਸੀ। ਖਾਲੜਾ ਕਮਿਸ਼ਨ ਨੇੇ ਪੁਲਸ ਵੱਲੋਂ ਮਾਰ ਖਪਾਏ ਹਜਾਰਾਂ ਲੋਕਾਂ ਦੀ ਲਿਸਟ ਪੜਤਾਲ ਕੇ ਲੋਕਾਂ ਨਾਲ ਸਾਂਝੀ ਕੀਤੀ ਸੀ। ਖਾਲਿਸਤਾਨ ਲਈ ਲੜ ਰਹੇ ਕੁਝ ਅਖੌਤੀ ਸਿੰਘਾਂ ਨੇ ਗਰੀਬ ਹਿੰਦੁ ਲੋਕਾਂ ਦੇ ਕਤਲ ਵੀ ਕੀਤੇ, ਜਿਸ ਨਾਲ ਪੰਜਾਬੀ ਕੌਮ ਵਿੱਚ ਫੁੱਟ ਪਈ। ਇਸ ਕਰਕੇ ਹਕੂਮਤੀ ਜਬਰ ਦਾ ਬੱਝਵੇਂ ਤੇ ਸਾਂਝੇ ਰੂਪ ਵਿੱਚ ਟਾਕਰਾ ਨਹੀ ਹੋ ਸਕਿਆ। 
            6 ਜੂਨ ਪਿਛੋਂ ਸਿੱਖਾਂ ਵਿੱਚ ਗੁੱਸਾ ਦੇਖਣ ਵਾਲਾ ਸੀ। ਸਰਕਾਰ ਨੇ ਆਪਣੇ ਖਰਚੇ ਤੇ ਆਕਾਲ ਤਖਤ ਦੀ ਮੁੜ ਉਸਾਰੀ ਕਰਵਾਈ, ਸੰਗਤਾਂ ਨੇ ਮੁੜ ਆਕਾਲ ਤਖਤ ਨੂੰ ਢਾਹ ਕੇ ਕਾਰਸੇਵਾ ਰਾਹੀਂ ਖੁਦ ਅਾਪਣੇ ਹੱਥੀਂ  ਆਕਾਲ ਤਖਤ ਸਾਹਿਬ ਦੀ ਉਸਾਰੀ ਕੀਤੀ। 
    ਮੌਜੂਦਾ ਸਰਕਾਰ ਵੀ ਧਾਰਮਿਕ ਘੱਟਗਿਣਤੀ ਤੇ ਹਮਲੇ ਕਰ ਰਹੀ ਹੈ। ਉਹ ਵੀ ਮੁਸਲਮਾਨਾਂ ਅਤੇ ਸਿੱਖਾਂ ਨੂੰ ਪੇ੍ਸ਼ਾਨ ਕਰ ਰਹੀ ਹੈ। ਕੇਂਦਰੀ ਸਰਕਾਰ ਦਲਿੱਤਾਂ ਅਤੇ ਖਰੇ ਇਨਕਲਾਬੀਆਂ ਤੇ ਹਮਲੇ ਕਰ ਰਹੀ ਹੈ। ਹਮਲੇ ਹੇਠ ਆਏ ਲੋਕਾਂ ਨੂੰ ਕੇਂਦਰੀ ਹਕੂਮਤ ਵਿਰੁੱਧ ਇੱਕਜੁਟ ਹੋਕੇ ਸੰਘਰਸ਼ ਕਰਨਾ ਚਾਹੀਦਾ ਹੈ। ਭਾਰਤੀ ਕਿਸਾਨ ਯੂਨੀਅਨ ਕਰਾਤੀਕਾਰੀ ਦੇ ਬਲਾਕ ਪ੍ਧਾਨ ਪਰਮਿੰਦਰ ਸਿੰਘ ਬਰਾੜ ਨੇ ਮੰਗ ਕੀਤੀ ਕਿ ਜੇਲਾਂ ਵਿੱਚ ਬੰਦ ਸਿੰਘ, ਜੋ ਸਜ਼ਾ ਵੀ ਪੁਰੀ ਭੁਗਤ ਚੁਕੇ ਹਨ, ਨੂੰ ਰਿਹਾਅ ਕੀਤਾ ਜਾਵੇ। ਕੇਂਦਰ ਸਰਕਾਰ ਸਮੂਚੇ ਪੰਜਾਬੀਆਂ ਖਾਸ ਕਰਕੇ ਸਿੱਖਾਂ ਤੋਂਹਰ ਮਾਫੀ ਮੰਗ ਕੇ ਜਖਮਾਂ ਤੇ ਮੱਲਮ ਲਾਉਣ ਦਾ ਕੰਮ ਕਰੇ। ਬਲਾਕ ਪ੍ਧਾਨ ਪਰਮਿੰਦਰ ਸਿੰਘ ਬਰਾੜ ਨੇ ਗੁਰੂਦੁਆਰਾ ਸਾਹਿਬ ਵਾਪਸ ਪਹੁੰਚ ਕੇ ਸਾਮਲ ਲੋਕਾਂ ਦਾ ਧੰਨਬਾਦ ਕੀਤਾ।