460 ਰੁਪਏ ਵਿਚ ਖਰੀਦੀ ਵੈਕਸੀਨ 1060 ਰੁਪਏ ਵਿਚ ਨਿੱਜੀ ਹਸਪਤਾਲਾਂ ਨੂੰ ਵੇਚ ਰਹੀ ਕੈਪਟਨ ਸਰਕਾਰ ਇਸ : ਸ਼ਵੇਤ ਮਲਿਕ
ਕੈਪਟਨ ਸਰਕਾਰ ਆਪਣੀ ਜੇਬਾਂ ਅਤੇ ਸੂਬੇ ਦਾ ਖਜ਼ਾਨੇ ਭਰਨ ਲਈ ਨਿੱਜੀ ਹਸਪਤਾਲਾਂ ਨੂੰ ਕੋਰੋਨਾ ਟੀਕਾ ਵੇਚ ਕੇ ਕਮਾ ਰਹੀ ਕਰੋੜਾਂ ਰੁਪਏ : ਸ਼ਵੇਤ ਮਲਿਕ
ਕਿਹਾ: ਸਰਕਾਰੀ ਹਸਪਤਾਲਾਂ ਵਿੱਚ ਕੋਈ ਟੀਕਾ ਨਹੀਂ ਅਤੇ ਨਿੱਜੀ ਹਸਪਤਾਲ ਸਰਕਾਰ ਦੀ ਨੱਕ ਹੇਠਾਂ ਲੋਕਾਂ ਨੂੰ ਰਹੇ ਲੁੱਟ।
Facebook Link : https://fb.watch/5YFnkkHhFO/
ਅੰਮ੍ਰਿਤਸਰ: 5 ਜੂਨ ( ਹਰਜੀਤ ਸਿੰਘ ਗਰੇਵਾਲ ), ਰਾਜ ਸਭਾ ਦੇ ਸੰਸਦ ਮੈਂਬਰ ਅਤੇ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਲੋਕਾਂ ਨੂੰ ਕੋਰੋਨਾ ਟੀਕਾ ਉਪਲਬਧ ਨਾ ਕਰਾਉਣ ਅਤੇ ਇਹ ਟੀਕੇ ਪ੍ਰਾਈਵੇਟ ਹਸਪਤਾਲ ਨੂੰ ਵੇਚਣ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਇਕ ਪਾਸੇ ਕੇਂਦਰ ਦੀ ਮੋਦੀ ਸਰਕਾਰ ਕੋਰੋਨਾ ਨਾਲ ਚੱਲ ਰਹੀ ਲੜਾਈ ਵਿਚ ਜਿੱਤ ਪ੍ਰਾਪਤ ਕਰਨ ਲਈ ਦੇਸ਼ ਦੇ ਸਾਰੇ ਨਾਗਰਿਕਾਂ ਦੀ ਜ਼ਿੰਦਗੀ ਨੂੰ ਸੁਰੱਖਿਅਤ ਕਰਨ ਲਈ ਪੂਰੇ ਦੇਸ਼ ਵਿਚ ਮੁਫਤ ਟੀਕੇ ਪ੍ਰਦਾਨ ਕਰ ਰਹੀ ਹੈI ਉਥੇ ਪੰਜਾਬ ਦੀ ਕਾਂਗਰਸ ਸਰਕਾਰ ਨੇ ਇਸ ਨੂੰ ਵੀ ਆਪਣੇ ਲਈ ਕਮਾਈ ਦਾ ਸਾਧਨ ਬਣਾ ਲਿਆ ਹੈI ਸ਼ਵੇਤ ਮਲਿਕ ਅੱਜ ਜ਼ਿਲ੍ਹਾ ਭਾਜਪਾ ਦਫ਼ਤਰ ਸ਼ਹੀਦ ਹਰਬੰਸ ਲਾਲ ਖੰਨਾ ਸਮਾਰਕ ਵਿਖੇ ਜ਼ਿਲ੍ਹਾ ਭਾਜਪਾ ਪ੍ਰਧਾਨ ਸੁਰੇਸ਼ ਮਹਾਜਨ ਦੀ ਪ੍ਰਧਾਨਗੀ ਹੇਠ ਕਰਵਾਈ ਗਈ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਨਿੱਜੀ ਹਸਪਤਾਲਾਂ ਨੂੰ ਕੋਰੋਨਾ ਟੀਕਾ ਵੇਚ ਕੇ ਇਸ ਨੂੰ ਆਪਣੀਆਂ ਜੇਬਾਂ ਅਤੇ ਸੂਬੇ ਦਾ ਖਜ਼ਾਨੇ ਭਰਨ ਦਾ ਸਾਧਨ ਬਣਾ ਕੇ ਸੂਬੇ ਦੇ ਲੋਕਾਂ ਦੀਆਂ ਜਿੰਦਗੀਆਂ ਨੂੰ ਦਾਅ ਤੇ ਲਗਾ ਦਿੱਤਾ ਹੈ।
ਸ਼ਵੇਤ ਮਲਿਕ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ ਸੂਬੇ ਦੇ ਨਾਗਰਿਕਾਂ ਨੂੰ ਮੁਫਤ ਟੀਕਾਕਰਣ ਦੀ ਬਜਾਏ, ਪੰਜਾਬ ਸਰਕਾਰ ਸੂਬੇ ਦੇ ਨਿਜੀ ਹਸਪਤਾਲਾਂ ਨੂੰ 400 ਰੁਪਏ ਵਿੱਚ ਖਰੀਦੇ ਗਏ ਟੀਕੇ ਨੂੰ 1060 ਰੁਪਏ ਵਿੱਚ ਦੀ ਕੀਮਤ 'ਤੇ ਵੇਚ ਕੇ ਸੂਬੇ ਦੇ ਕਮਜ਼ੋਰ ਖਜ਼ਾਨੇ ਨੂੰ ਭਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਧਰ ਸਰਕਾਰੀ ਹਸਪਤਾਲਾਂ ਵਿੱਚ ਕੋਰੋਨਾ ਟੀਕਾ ਉਪਲਬਧ ਨਾ ਹੋਣ ਕਾਰਨ ਲੋਕ ਟੀਕੇ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਦੂਜੇ ਪਾਸੇ ਪ੍ਰਾਈਵੇਟ ਹਸਪਤਾਲ ਉਕਤ ਕੋਰੋਨ ਟੀਕਾ 1560 ਰੁਪਏ ਵਿਚ ਵੇਚ ਕੇ ਸਰਕਾਰ ਦੀ ਨੱਕ ਹੇਠਾਂ ਲੋਕਾਂ ਨੂੰ ਖੁੱਲ੍ਹ ਕੇ ਲੁੱਟ ਰਹੇ ਹਨ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਕੈਪਟਨ ਸਰਕਾਰ ਨੇ 40 ਹਜ਼ਾਰ ਟੀਕੇ ਦੀਆਂ ਖੁਰਾਕਾਂ ਨਿੱਜੀ ਹਸਪਤਾਲਾਂ ਨੂੰ 1060 ਰੁਪਏ ਦੀ ਕੀਮਤ ‘ਤੇ ਵੇਚੀਆਂ ਹਨ ਅਤੇ ਕਰੀਬ 2 ਕਰੋੜ 64 ਲੱਖ ਰੁਪਏ ਦੀ ਆਮਦਨ ਕੀਤੀ ਹੈ। ਜਦੋਂਕਿ ਟੀਕਾ ਲਗਵਾਉਣ ਲਈ ਸਰਕਾਰੀ ਹਸਪਤਾਲਾਂ ਵਿੱਚ ਪਹੁੰਚ ਰਹੇ ਲੋਕ ਟੀਕੇ ਦੀ ਘਾਟ ਦਾ ਹਵਾਲਾ ਦੇ ਕੇ ਵਾਪਸ ਕੀਤੇ ਜਾ ਰਹੇ ਹਨ।
ਸ਼ਵੇਤ ਮਲਿਕ ਨੇ ਪ੍ਰਾਇਵੇਟ ਹਸਪਤਾਲਾਂ ਨੂੰ ਵੇਚੀ 40 ਹਜ਼ਾਰ ਵੈਕਸੀਨ ਤੋਂ ਕਮਾਏ ਕਰੀਬ 3 ਕਰੋੜ ਰੁਪਏ ਦਾ ਹਵਾਲਾ ਦਿੰਦਿਆਂ ਕਿਹਾ ਕੀ ਇੱਕ ਪਾਸੇ ਕੇਂਦਰ ਸਰਕਾਰ ਅਤੇ ਭਾਜਪਾ ਸਰਕਾਰਾਂ ਵਾਲਿਆਂ ਸੂਬਿਆਂ ‘ਚ ਕੋਰੋਨਾਂ ਮਹਾਮਾਰੀ ‘ਤੋਂ ਲੋਕਾਂ ਨੂੰ ਬਚਾਉਣ ਲਈ ਮੁਫਤ ਵੈਕਸੀਨ ਲਾਈ ਜਾ ਰਹੀ ਹੈI ਇਸਦੇ ਉਲਟ, ਪੰਜਾਬ ਸਰਕਾਰ ਨੇ ਆਮ ਨਾਗਰਿਕਾਂ ਨੂੰ ਮੁਫਤ ਟੀਕੇ ਮੁਹੱਈਆ ਕਰਵਾਉਣ ਲਈ ਹੱਥ ਖੜੇ ਕਰ ਦਿੱਤੇ ਹਨ। ਕੋਰੋਨਾ ਮਹਾਮਾਰੀ ਨਾਲ ਲੜ ਰਹੇ ਲੋਕਾਂ ਨੂੰ ਬਚਾਉਣ ਲਈ ਸੂਬੇ ਦੀ ਕਾਂਗਰਸ ਸਰਕਾਰ ਦੇ ਕੁਸ਼ਾਸਨ ਬਾਰੇ ਵਿਚਾਰ-ਵਟਾਂਦਰੇ ਕਰਦਿਆਂ ਭਾਜਪਾ ਆਗੂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕੋਰੋਨਾ ਦੇ ਮਰੀਜ਼ਾਂ ਨੂੰ ਬਚਾਉਣ ਲਈ ਭੇਜੇ ਗਏ 809 ਵੈਂਟੀਲੇਟਰਾਂ ਦੀ ਵੀ ਸਹੀ ਵਰਤੋਂ ਨਹੀਂ ਕੀਤੀ ਗਈ। ਇਸਦਾ ਮੁੱਖ ਕਾਰਨ ਨਾ ਤਾਂ ਸਰਕਾਰ ਨੇ ਕੇਂਦਰ ਸਰਕਾਰ ਵਲੋਂ ਭੇਜੇ ਸੈਂਕੜੇ ਵੈਂਟੀਲੇਟਰਾਂ ਨੂੰ ਚਲਾਉਣ ਲਈ ਟ੍ਰੇੰਡ ਸਟਾਫ ਰਖਿਆ ਹੈ ਅਤੇ ਨਾ ਹੀ ਕੋਰੋਨਾ ਨਾਲ ਨਜਿੱਠਣ ਦੀ ਕੋਈ ਯੋਜਨਾ ਹੈ। ਕੈਪਟਨ ਸਰਕਾਰ ਦੀ ਲਾਪ੍ਰਵਾਹੀ ਕਾਰਨ ਵੈਂਟੀਲੇਟਰ ਦੀ ਸਹੂਲਤ ਅਤੇ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਸੈਂਕੜੇ ਮਰੀਜ਼ਾਂ ਦੀ ਸਮੇਂ ਤੋਂ ਪਹਿਲਾਂ ਮੌਤ ਹੋ ਗਈ। ਪੰਜਾਬ ਵਿੱਚ ਦੇਸ਼ ਵਿਚ ਮੌਤ ਦੀ ਦਰ ਸਬ ‘ਤੋਂ ਵਧ 2.5% ਹੈ ਜੋ ਕਿ ਇਕ ਬਹੁਤ ਹੀ ਚਿੰਤਾਜਨਕ ਪੱਧਰ ਹੈI ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਕੋਰੋਨਾ ਦੀ ਪਹਿਲੀ ਲਹਿਰ ਤੋਂ ਸਬਕ ਨਹੀਂ ਲਿਆ ਅਤੇ ਪਹਿਲੀ ਅਤੇ ਦੂਜੀ ਲਹਿਰ ਵਿਚ ਕੈਪਟਨ ਆਪਣੇ ਮਹਿਲ ਵਿਚੋਂ ਬਾਹਰ ਨਹੀਂ ਨਿਕਲੇ। ਇਸਦਾ ਖਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪਿਆ। ਉਨ੍ਹਾਂ ਕਿਹਾ ਕਿ ਕੈਪਟਨ ਅਤੇ ਬਲਬੀਰ ਸਿੰਘ ਸਿੱਧੂ ਜੋ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਦਾਅ 'ਤੇ ਲਗਾਉਣ ਲਈ ਜ਼ਿੰਮੇਵਾਰ ਹਨ, ਨੂੰ ਤੁਰੰਤ ਨੈਤਿਕਤਾ ਦੇ ਅਧਾਰ 'ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਸ਼ਵੇਤ ਮਲਿਕ ਨੇ ਕਿਹਾ ਕਿ ਪੰਜਾਬ ਕਾਂਗਰਸ ਵਿਚ ਛਿੜੀ ਕੁਰਸੀ ਅਤੇ ਹੋਂਦ ਦੀ ਲੜਾਈ ਕਾਰਨ ਕਾਂਗਰਸ ਦੀ ਸਥਿਤੀ ਵਿਸਫੋਟਕ ਬਣੀ ਹੋਈ ਹੈ। ਸੀਨੀਅਰ ਕਾਂਗਰਸੀ ਨੇਤਾ ਅਤੇ 80 ਵਿਚੋਂ 60 ਵਿਧਾਇਕਾਂ ਨੇ ਸਾਢੇ ਚਾਰ ਸਾਲਾਂ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਬੇਕਾਰ ਕੰਮਕਾਜੀ ਸ਼ੈਲੀ ਅਤੇ ਝੂਠੇ ਵਾਅਦਿਆਂ ਵਿਰੁੱਧ ਖੁੱਲ੍ਹ ਕੇ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਕਿਹਾ ਕਿ ਬੁੱਧਵਾਰ ਨੂੰ ਹੋਈ ਕੈਬਨਿਟ ਮੀਟਿੰਗ ਵਿੱਚ ਨਾਰਾਜ਼ ਕਾਂਗਰਸੀ ਮੰਤਰੀਆਂ ਵੱਲੋਂ ਪੈਦਾ ਕੀਤੇ ਗਿਆ ਹੰਗਾਮਾ ਇਸਦਾ ਪ੍ਰਤਖ ਪ੍ਰਮਾਣ ਹੈ। ਕਾਂਗਰਸ ਦਾ ਸੂਬੇ ਦੇ ਲੋਕਾਂ ਵਿੱਚ ਵਿਸ਼ਵਾਸ ਅਤੇ ਸਮਰਥਨ ਖਤਮ ਹੋ ਚੁੱਕਾ ਹੈ। ਕਾਂਗਰਸ ਦੇ ਮੰਤਰੀ ਅਤੇ ਨੇਤਾ ਵੋਟਾਂ ਮੰਗਣ ਲਈ ਜਨਤਾ ਦੀ ਅਦਾਲਤ ਵਿਚ ਜਾਣ ਤੋਂ ਝਿਜਕ ਰਹੇ ਹਨ। ਉਹ ਜਾਣਦੇ ਹਨ ਕਿ ਉਨ੍ਹਾਂ ਦੀ ਸਰਕਾਰ ਨੇ ਜਨਤਾ ਲਈ ਕੁਝ ਨਹੀਂ ਕੀਤਾ, ਚੋਣਾਂ ਸਮੇਂ ਕੈਪਟਨ ਵੱਲੋਂ ਕੀਤੇ ਵਾਅਦੇ ਅੱਜ ਤੱਕ ਪੂਰੇ ਨਹੀਂ ਕੀਤੇ ਗਏ, ਇਸ ਲਈ ਜਨਤਾ ਇਸ ਵਾਰ ਉਹਨਾਂ ਨੂੰ ਵੋਟ ਨਹੀਂ ਦੇਵੇਗੀ। ਇਸਦਾ ਮੁੱਖ ਕਾਰਨ ਕੈਪਟਨ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਅੱਜ ਤੱਕ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਜਾਰੀ ਨਹੀਂ ਕੀਤੀ, ਜਿਸ ਕਾਰਨ ਸਰਕਾਰੀ ਕਰਮਚਾਰੀਆਂ ਵਿੱਚ ਭਾਰੀ ਰੋਸ ਹੈ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ‘ਤੇ ਉਤਰੇ ਹੋਏ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਭ੍ਰਿਸ਼ਟਾਚਾਰ ਆਪਣੇ ਸਿਖਰ ‘ਤੇ ਹੈ ਅਤੇ ਸੂਬਾ ਸਰਕਾਰ ਇਸ ਨੂੰ ਰੋਕਣ ਵਿੱਚ ਨਾਕਾਮ ਰਹੀ ਹੈ। ਰੇਤ, ਸ਼ਰਾਬ, ਨਸ਼ਾ, ਟਰਾਂਸਪੋਰਟ ਮਾਫੀਆ ਆਦਿ 'ਤੇ ਸੂਬਾ ਸਰਕਾਰ ਦਾ ਇਸ ‘ਤੇ ਕੋਈ ਕੰਟਰੋਲ ਨਹੀਂ ਹੈ, ਸਰਕਾਰ ਉਨ੍ਹਾਂ ਦੇ ਇਸ਼ਾਰੇ' ਤੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲਾ ਚੋਣ ਸਾਲ ਕਾਂਗਰਸ ਲਈ ਆਤਮਘਾਤੀ ਹੋਵੇਗਾ। ਉਨ੍ਹਾਂ ਕਿਹਾ ਕਿ ਸੂਬੇ ਦੇ ਸੂਝਵਾਨ ਲੋਕ ਇਸ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ‘ਤੇ ਮੋਹਰ ਲਗਾਉਂਦਿਆਂ ਸੂਬੇ ਦੀ ਸੱਤਾ ਭਾਜਪਾ ਨੂੰ ਸੌਂਪ ਦੇਣਗੇ।
ਸ਼ਵੇਤ ਮਲਿਕ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਸੰਕਟ ਵਿੱਚ ਪ੍ਰਾਈਵੇਟ ਹਸਪਤਾਲਾਂ ਨੂੰ ਟੀਕੇ ਵੇਚ ਕੇ ਪੈਸਾ ਕਮਾਉਣ ਦੀ ਥਾਂ ਸੂਬੇ ਦੇ ਸਰਕਾਰੀ ਹਸਪਤਾਲਾਂ ਅਤੇ ਕੈਂਪਾਂ ਰਾਹੀਂ ਸੂਬੇ ਦੇ ਨਾਗਰਿਕਾਂ ਨੂੰ ਮੁਫਤ ਟੀਕੇ ਮੁਹੱਈਆ ਕਰਵਾ ਕੇ ਲੋਕਾਂ ਨੂੰ ਕੋਰੋਨਾ ਵਰਗੇ ਦੈਤ ਤੋਂ ਬਚਾਉਣ ਦੀ ਕੋਸ਼ਿਸ਼ ਕਰੇ। ਨਹੀਂ ਤਾਂ ਲੋਕ ਉਹਨਾਂ ਨੂੰ ਕਦੇ ਮਾਫ਼ ਨਹੀਂ ਕਰਨਗੇI ਇਸ ਮੋਕੇ ਜ਼ਿਲ੍ਹਾ ਜਨਰਲ ਸਕੱਤਰ ਰਾਜੇਸ਼ ਕੰਧਾਰੀ, ਜ਼ਿਲ੍ਹਾ ਮੀਤ ਪ੍ਰਧਾਨ ਡਾ: ਰਾਮ ਚਾਵਲਾ, ਡਾ: ਹਰਵਿੰਦਰ ਸਿੰਘ ਸੰਧੂ, ਸਰਬਜੀਤ ਸ਼ੰਟੀ, ਕੁਮਾਰ ਅਮਿਤ, ਸਤਪਾਲ ਡੋਗਰਾ ਹਜਾਰ ਸਨI