26 ਮਈ ਤੇ ਕੇਂਦਰ ਸਰਕਾਰ ਦੀ ਅਰਥੀ ਫੂਕਣ ਦੀ ਖ਼ਬਰ ਸਬੰਧੀ ਸਪੱਸ਼ਟੀਕਰਨ

ਮਹਿਲ ਕਲਾਂ /ਬਰਨਾਲਾ - (ਗੁਰਸੇਵਕ ਸਿੰਘ ਸੋਹੀ) 32 ਕਿਸਾਨ ਜਥੇਬੰਦੀਆਂ ਦੇ ਸਾਂਝੇ ਫੈਸਲੇ ਅਨੁਸਾਰ ਸੰਯੁਕਤ ਮੋਰਚਾ ਦਿੱਲੀ ਵੱਲੋਂ ਪਾਸ ਕੀਤੇ ਮਤੇ ਅਨੁਸਾਰ ਪੂਰੇ ਭਾਰਤ ਅਤੇ ਪੰਜਾਬ ਦੇ ਵੱਖ ਵੱਖ ਕਸਬਿਆਂ ਸ਼ਹਿਰਾਂ ਅਤੇ ਪਿੰਡਾਂ ਵਿੱਚ 26 ਮਈ ਨੂੰ ਮੋਦੀ ਸਰਕਾਰ ਦੇ ਪੁਤਲੇ ਫੂਕੇ ਗਏ ਸਨ । ਉਸ ਪ੍ਰੋਗਰਾਮ ਤਹਿਤ ਪਿੰਡ ਮਹਿਲ ਖੁਰਦ ਵਿਖੇ ਵੀ ਮੋਦੀ ਦਾ ਪੁਤਲਾ ਫੂਕਿਆ ਗਿਆ। ਜਿਸ ਦੀ ਖ਼ਬਰ 28ਮਈ ਦੇ ਅਖ਼ਬਾਰ ਵਿੱਚ ਲੱਗੀ ਸੀ।
ਮੈਂ ਡਾ ਅਮਰਜੀਤ ਸਿੰਘ ਕੁੱਕੂ ਪਿੰਡ ਮਹਿਲ ਖੁਰਦ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਬਰਨਾਲੇ ਜ਼ਿਲ੍ਹੇ ਦਾ ਜਨਰਲ ਸਕੱਤਰ  ਇਹ ਸਪਸ਼ਟ ਕਰਦਾ ਹਾਂ ਕਿ ਜੋ ਇਹ ਪੂਤਲਾ ਫ਼ੂਕਣ ਦਾ ਸਾਡੇ ਪਿੰਡ ਦਾ ਪ੍ਰੋਗਰਾਮ ਸੀ ,ਉਹ ਕਿਸਾਨਾਂ ਦੀਆਂ ਪਿੰਡ ਇਕਾਈਆਂ ਜਿਨ੍ਹਾਂ ਵਿੱਚ ਬੀ ਕੇ ਯੂ ਡਕੌਂਦਾ,ਬੀ ਕੇ ਯੂ ਕਾਦੀਆਂ, ਜਮਹੂਰੀ ਕਿਸਾਨ ਸਭਾ ਅਤੇ ਹੋਰ ਵੱਖ ਵੱਖ ਜਥੇਬੰਦੀਆਂ ਦੇ ਆਗੂ ਸਾਹਿਬਾਨਾਂ ਦੀ ਅਗਵਾਈ ਹੇਠ ਕੀਤਾ ਗਿਆ ਸੀ। ਇਸ ਪ੍ਰੋਗਰਾਮ ਵਿੱਚ ਜੇਕਰ ਕਿਸੇ ਵੀ ਜਥੇਬੰਦੀ ਦਾ ਕੋਈ ਵੀ  ਬਾਹਰਲਾ ਵਿਅਕਤੀ ਸ਼ਾਮਲ ਹੋਇਆ ਹੈ। ਉਸ ਨਾਲ ਸਾਡਾ ਕੋਈ ਵੀ ਲੈਣ ਦੇਣ ਨਹੀਂ ਹੈ। ਇਸ ਤਰ੍ਹਾਂ ਦੇ ਅਰਥੀ ਫੂਕ ਮੁਜ਼ਾਹਰਿਆਂ ਵਿਚ ਕੋਈ ਵੀ ਵਿਅਕਤੀ ਸ਼ਾਮਲ ਹੋ ਸਕਦਾ ਹੈ ।
ਮੈਂ ਇਹ ਵੀ ਸਪੱਸ਼ਟ ਕਰਦਾ ਹਾਂ ਕੇ ਮੈਂ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ਤੇ 6 ਸਾਲ ਰਿਹਾ ਹਾਂ। ਪਰ ਹੁਣ ਮੈਂ ਜ਼ਿਲ੍ਹਾ ਸਕੱਤਰ ਦੇ ਅਹੁਦੇ ਤੇ ਹਾਂ। ਸਾਡੇ ਸੂਬਾ ਪ੍ਰਧਾਨ ਡਾ ਧੰਨਾ ਮੱਲ ਗੋਇਲ ਅਤੇ ਜ਼ਿਲਾ ਪ੍ਰਧਾਨ ਜੱਗਾ ਸਿੰਘ ਮੌੜ ਹਨ।ਪਰ ਮੈਨੂੰ ਉਸ ਦਿਨ ਦੀ ਖ਼ਬਰ ਵਿਚ ਗ਼ਲਤੀ ਨਾਲ ਜ਼ਿਲ੍ਹਾ ਪ੍ਰਧਾਨ ਲਿਖਿਆ ਗਿਆ ਸੀ।
ਮੈਂ ਇਹ ਵੀ ਸਪੱਸ਼ਟ ਕਰਦਾ ਹਾਂ ਕਿ ਜੋ ਅਖ਼ਬਾਰ ਵਿੱਚ ਖ਼ਬਰ ਲੱਗੀ ਸੀ, ਉਹ ਮੇਰੇ ਪੱਤਰਕਾਰ ਵੀਰਾਂ ਵੱਲੋਂ ਸੰਯੁਕਤ ਮੋਰਚੇ ਦੀ ਖ਼ਬਰ ਕਰਕੇ ਹੀ ਲਗਾ ਦਿੱਤੀ ਗਈ ਸੀ। ਕਿਉਂਕਿ ਵੱਖ ਵੱਖ ਜਥੇਬੰਦੀਆਂ ਦੇ ਆਗੂ ਸਾਹਿਬਾਨਾਂ ਅਤੇ ਨੌਜਵਾਨਾਂ ਵੱਲੋਂ ਆਪੋ ਆਪਣੇ ਨੈੱਟ ਅਤੇ ਫੇਸਬੁੱਕ ਤੇ ਇਹ ਫੋਟੋਆਂ ਪਾ ਕੇ ਕੁਝ ਕੁ ਸ਼ਬਦ ਲਿਖ ਕੇ ਆਪਣੇ ਤੌਰ ਤੇ ਹੀ ਪ੍ਰਕਾਸ਼ਤ ਕਰ ਦਿੱਤਾ ਗਿਆ ਸੀ ।