You are here

ਜਗਰਾਉਂ ਵੈੱਲਫੇਅਰ ਸੁਸਾਇਟੀ ਵਲੋਂ ਨਗਰ ਕੌਂਸਲ ਜਗਰਾਉਂ ਦੇ ਪ੍ਰਧਾਨ ਜਤਿੰਦਰਪਾਲ ਰਾਣਾ ਦਾ ਕੀਤਾ ਸਨਮਾਨ

ਜਗਰਾਓਂ, 3 ਜੁਨ (ਅਮਿਤ ਖੰਨਾ ) -ਜਗਰਾਉਂ ਵੈੱਲਫੇਅਰ ਸੁਸਾਇਟੀ ਨੇ ਸਨਮਾਨ ਸਮਾਗਮ ਕਰਵਾਇਆ ਇਹ ਸਮਾਗਮ ਏ.ਐੱਸ. ਆਟੋਮੋਬਾਈਲ ਜਗਰਾਉਂ ਵਿਖੇ ਕਰਵਾਇਆ  ਇਸ ਸਮਾਗਮ ਵਿਚ ਨਗਰ ਕੌਂਸਲ ਜਗਰਾਉਂ ਦੇ ਪ੍ਰਧਾਨ ਜਤਿੰਦਰਪਾਲ ਰਾਣਾ ਅਤੇ ਸਿਵਲ ਹਸਪਤਾਲ ਜਗਰਾਉਂ ਦੇ ਐੱਸ.ਐੱਮ.ਓ. ਡਾ: ਪ੍ਰਦੀਪ ਕੁਮਾਰ ਮਹਿੰਦਰਾ ਨੂੰ ਲੋਈਆਂ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਨਗਰ ਕੌਂਸਲ ਦੇ ਪ੍ਰਧਾਨ ਰਾਣਾ ਦੀ ਅਪੀਲ 'ਤੇ ਸੁਸਾਇਟੀ ਨੇ ਜਦ ਤੱਕ ਸਫ਼ਾਈ ਸੇਵਕਾਂ ਦੀ ਹੜਤਾਲ ਨਹੀਂ ਮੁੱਕਦੀ ਤੱਦ ਤੱਕ ਸ਼ਹਿਰ ਦੀ ਸਫ਼ਾਈ ਲਈ ਪੰਜ ਵਲੰਟੀਅਰ, ਇਕ ਟਰਾਲੀ ਅਤੇ ਇਕ ਕੂੜਾ ਇਕੱਠਾ ਕਰਨ ਵਾਲੀ ਮਸ਼ੀਨ ਦੇਣ ਦਾ ਵੀ ਐਲਾਨ ਕੀਤਾ  ਇਸ ਮੌਕੇ ਪ੍ਰਧਾਨ ਜਤਿੰਦਰਪਾਲ ਰਾਣਾ ਨੇ ਕਿਹਾ ਕਿ ਸ਼ਹਿਰ ਦਾ ਵਿਕਾਸ ਜਨਤਾ ਦੇ ਸਹਿਯੋਗ ਤੋਂ ਬਿਨ੍ਹਾਂ ਸੰਭਵ ਨਹੀਂ ਹੈ  ਉਨ੍ਹਾਂ ਕਿਹਾ ਕਿ ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਸ਼ਹਿਰ ਦੀ ਸਫ਼ਾਈ ਇਕ ਸਮੱਸਿਆ ਬਣੀ ਹੋਈ ਹੈ  ਇਸ ਨੂੰ ਲੋਕਾਂ ਦੇ ਸਹਿਯੋਗ ਨਾਲ ਹੀ ਦੂਰ ਕੀਤਾ ਜਾ ਸਕਦਾ ਹੈ | ਸੁਸਾਇਟੀ ਵਲੋਂ ਕੀਤੇ ਜਾ ਰਹੇ ਸਹਿਯੋਗ ਦਾ ਪ੍ਰਧਾਨ ਰਾਣਾ ਨੇ ਧੰਨਵਾਦ ਕੀਤਾ ਇਸ ਮੌਕੇ ਕਲੱਬ ਦੇ ਪ੍ਰਧਾਨ ਗੁਰਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਸੁਸਾਇਟੀ ਸ਼ਹਿਰ ਨੂੰ ਦੀ ਸਫ਼ਾਈ ਲਈ ਨਗਰ ਕੌਂਸਲ ਨੂੰ ਬਣਦਾ ਸਹਿਯੋਗ ਕਰਦੀ ਰਹੇਗੀ  ਸਟੇਜ ਸਕੱਤਰ ਦੀ ਭੂਮਿਕਾ ਕੈਪਟਨ ਨਰੇਸ਼ ਵਰਮਾ ਵਲੋਂ ਨਿਭਾਈ ਗਈ  ਇਸ ਮੌਕੇ ਪ੍ਰਧਾਨ ਗੁਰਿੰਦਰ ਸਿੰਘ ਸਿੱਧੂ ,ਰਾਜ ਕੁਮਾਰ ਭੱਲਾ, ਰਜਿੰਦਰ ਜੈਨ,  ਸ਼ਿਵ ਗੋਇਲ, ਡਾ: ਨਰਿੰਦਰ ਸਿੰਘ, ਡਾ: ਸੰਗੀਨਾ ਗਰਗ, ਡਾ: ਅਕੁੰਸ਼ ਗੁਪਤਾ, ਬਲਜਿੰਦਰ ਕੁਮਾਰ ਹੈਪੀ, ਕੌਂਸਲਰ ਅਮਨ ਕਪੂਰ, ਕੌਂਸਲਰ ਹਿਮਾਸ਼ੰੂ ਮਲਕ, ਪਵਨ ਕੁਮਾਰ ਵਰਮਾ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ |