You are here

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ 26 ਵੀਂ ਵਰ੍ਹੇਗੰਢ ਤੇ ਸੂਬਾ ਆਗੂਆਂ ਨੇ ਕੀਤੀਆਂ ਚਿੰਤਿਤ ਵਿਚਾਰਾਂ

ਪੂਰੇ ਪੰਜਾਬ ਵਿਚ 5 ਜੂਨ ਨੂੰ ਮਨਾਈ ਜਾਵੇਗੀ 26 ਵੀਂ ਵਰ੍ਹੇਗੰਢ.....  

1 ਜੂਨ ਤੋਂ ਸ਼ੁਰੂ ਹੋ ਚੁੱਕੀਆਂ ਹਨ ਤਿਆਰੀਆਂ...... .. 

ਮਹਿਲ ਕਲਾਂ/ਬਰਨਾਲਾ-ਜੂਨ 2021-ਗੁਰਸੇਵਕ ਸਿੰਘ ਸੋਹੀ)
 ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ {ਰਜਿ 295} ਪੰਜਾਬ ਦੇ 26 ਵੀਂ ਵਰ੍ਹੇਗੰਢ ਦੀਆਂ ਪੰਜਾਬ ਦੇ 24 ਜ਼ਿਲ੍ਹਿਆਂ ਦੇ 13580 ਪਿੰਡਾਂ ਵਿੱਚ ਵਸਦੇ ਸਮੂਹ ਪੇੰਡੂ ਡਾਕਟਰ ਸਾਥੀਆਂ ਨੂੰ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ, ਸੂਬਾ ਜਰਨਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ, ਸੂਬਾ ਆਰਗੇਨਾਈਜ਼ਰ ਸਕੱਤਰ ਡਾ ਦੀਦਾਰ ਸਿੰਘ ਮੁਕਤਸਰ ਨੇ ਬਹੁਤ ਸਾਰੀਆਂ ਮੁਬਾਰਕਾਂ ਪੇਸ਼ ਕੀਤੀਆਂ  ।
ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਿ ਸਤਿਕਾਰਯੋਗ ਅਣਖੀ ਤੇ ਜੁਝਾਰੂ ਸਾਥੀਆਂ ਨੇ ਮਿਲਕੇ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਨੂੰ ਆਪਣੇ ਖੂਨ ਪਸੀਨੇ ਨਾਲ ਸਿਰਜਿਆ ਹੈ ।ਪਿਛਲੇ ਲੰਮੇ ਸਮੇਂ ਤੋਂ ""ਮਾਨਵ ਸੇਵਾ ਪਰਮੋ ਧਰਮ ""ਦੇ ਅਸਲੀ ਵਾਰਸ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ।
ਆਪਣੇ ਤਿੱਖੇ ਸੰਘਰਸ਼ ਰਾਹੀ ਆਪਣਾ ਹੱਕੀ ਤੇ ਜਾਇਜ ਅਵਾਜ਼ ਨੂੰ ਜਿਥੇ ਸਮੇਂ ਸਮੇਂ ਦੀਆਂ ਜਾਬਰ ਸਰਕਾਰਾਂ ਤਕ ਪਹੁੰਚਾਉਣ ਲਈਂ ਹਰ ਤਿੱਖਾ ਸੰਘਰਸ਼ ਕੀਤਾ, ਉਥੇ ਹੀ ਆਪਣੀ ਤੇ ਲੱਖਾਂ ਲੋਕਾਂ ਦੀ ਰੋਜੀ ਰੋਟੀ ਬਚਾਉਣ ਲਈ ਹਰ ਹੰਭਲਾ ਮਾਰਿਆ। 
ਹਰ ਤਰ੍ਹਾਂ ਦੇ ਸੰਘਰਸ਼ ਕਰਕੇ ਸਮੇਂ ਦੀਆਂ ਜਾਬਰ ਸਰਕਾਰਾਂ ਤੇ ਭੂਤਰੀ ਹੋਈ ਅਫਸਰਸ਼ਾਹੀ ਨੂੰ ਨਕੇਲ ਪਾ ਕੇ ਪਰਚੇ ਦਰਜ ਅਤੇ ਕਲੀਨਕਾਂ ਨੂੰ ਬੰਦ ਕਰਨ ਦੇ ਹੋਛੇ ਡਰਾਵੇਆਂ ਦੀ ਫੂਕ ਕੱਢ ਕੇ ਕਲੀਨਕਾਂ ਨੂੰ ਨਿਰਵਿਘਨ ਖੁਲਵਾਇਆ ।
ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ਨੇ ਕਿਹਾ ਕਿ  ਆਓ 26 ਵੀਂ ਵਰ੍ਹੇਗੰਢ ਤੇ ਅਹਿਦ ਕਰੀਏ ,ਇਕੱਠੇ ਹੋਈਏ ਅਤੇ ਆਪਣੇ ਮਿਸਨ ਨੂੰ ਅਗੇ ਵਧਾਈਏ । 
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ {ਰਜਿ 295} ਪੰਜਾਬ  ਦੇ ਪਰਚਮ ਨੂੰ ਘਰ ਘਰ ਲਹਿਰਾਉਣ ਦਾ ਅਹਿਦ ਲਈਏ। ਸਰਕਾਰੀ ਤੰਤਰ ਅਤੇ ਜਥੇਬੰਦੀ ਨੂੰ ਖੇਰੂੰ ਖੇਰੂੰ ਕਰਨ ਵਾਲਿਆਂ ਦੀ ਪਛਾਣ ਕਰ ਕੇ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਨੂੰ ਹੋਰ ਬੁਲੰਦੀਆਂ ਤਕ ਪਹੁੰਚਾਉਣ ਲਈ ਹੋਰ ਹੰਭਲਾ ਮਾਰੀਏ।
ਉਨ੍ਹਾਂ ਹੋਰ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਡਾ. ਸਾਥੀਆਂ ਨੇ ਪੂਰੇ ਪੰਜਾਬ ਵਿੱਚ ਆਪਣੇ ਲੋਕਾਂ ਲਈ ਸਮਾਜ ਸੇਵੀ ਕੰਮਾਂ ਵਿਚ ਵੀ ਵਧ ਚੜ੍ਹ ਕੇ ਹਿੱਸਾ ਲਿਆ। ਜਿਵੇਂ ਕਿ ਹੜ੍ਹ ਪੀੜਤਾਂ ਲਈ ਦਵਾਈਆਂ ਦੇ ਲੰਗਰ ਲਗਾਏ ਗਏ ,ਕੋਰੋਨਾ ਮਹਾਂਮਾਰੀ ਦੌਰਾਨ ਰਾਸ਼ਨ ਕਿੱਟਾਂ ਵੰਡੀਆਂ ਗਈਆਂ ,ਲੱਖਾਂ ਦੇ ਹਿਸਾਬ ਨਾਲ ਭਰੀ ਮਾਸਕ ਵੰਡੇ ਗਏ ,ਹਜ਼ਾਰਾਂ ਦੇ ਹਿਸਾਬ ਨਾਲ ਹੈਂਡ ਸੈਨੇਟਾਈਜ਼ਰ ਵੰਡੇ ਗਏ ।ਕੋਰੋਨਾ ਮਹਾਂਮਾਰੀ ਦੌਰਾਨ ਫਰੰਟ ਲਾਈਨ ਦੇ ਡਾਕਟਰ ਸਾਹਿਬਾਨ, ਪੁਲੀਸ ਮੁਲਾਜ਼ਮ, ਪੱਤਰਕਾਰ ਵੀਰ,ਸਮਾਜ ਸੇਵੀ ਸੰਸਥਾਵਾਂ ਦੇ ਆਗੂ ਸਾਹਿਬਾਨ ਆਦਿ ਨੂੰ ਵਧੀਆ ਸੇਵਾਵਾਂ ਨਿਭਾਉਣ ਬਦਲੇ  ਮੈਡਲਾਂ  ਨਾਲ ਅਤੇ ਸਨਮਾਨ ਚਿੰਨ੍ਹਾਂ ਨਾਲ ਸਨਮਾਨਤ ਕੀਤਾ ਗਿਆ । 
ਉਠੋ ਲੋਕੋ ਬਦਲੀ ਨਹੀਂ ਹੈ ਤਕਦੀਰ ਹਾਲੇ ਵੀ ।
ਨਜਰ ਸੱਖਣੀ ਗਲਮਾਂ ਲੀਰੋ ਲੀਰ ਹਾਲੇ ਵੀ 
ਅਵਾਜ਼ਾਂ ਮਾਰਦੀ ਏ ਭਟਕਦੀ ਜਵਾਨੀ 
ਪੈਰੀਂ ਸਾਡੇ ਲੋਕਾਂ ਦੇ ਛਣਕਦੀ ਜੰਜੀਰ ਹਾਲੇ ਵੀ।
ਜਥੇਬੰਦੀ ਨੂੰ ਬੁਲੰਦੀਆਂ ਤੇ ਪਹੁੰਚਾਉਣ ਲਈ ਅਜੇ ਵੀ ਹੋਰ ਹੰਭਲੇ ਮਾਰਨ ਦੀ ਲੋੜ ਹੈ ।  
ਸੂਬਾ ਆਰਗੇਨਾਈਜ਼ਰ ਸਕੱਤਰ ਡਾ ਦੀਦਾਰ ਸਿੰਘ ਮੁਕਤਸਰ ਨੇ ਕਿਹਾ ਕਿ ਪਿਛਲੇ ਸਾਲ 5 ਜੂਨ 2020 ਨੂੰ ਪੂਰੇ ਪੰਜਾਬ ਵਿੱਚ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸਾਥੀ ਆਪਣੀ ਜਥੇਬੰਦੀਦੇ 25 ਸਾਲ ਪੂਰੇ ਹੋਣ ਤੇ ਗੋਲਡਨ ਜੁਬਲੀ ਮਨਾ ਚੁੱਕੇ ਹਨ।
ਇਸ ਵਾਰ 5 ਜੂਨ 2021 ਦਿਨ ਸ਼ਨੀਵਾਰ ਨੂੰ ਪੂਰੇ ਪੰਜਾਬ ਵਿੱਚ ਜਥੇਬੰਦੀ ਦੀ 26 ਵੀਂ ਵਰ੍ਹੇਗੰਢ ਪੂਰੇ ਉਤਸ਼ਾਹ ਨਾਲ ਮਨਾਈ ਜਾਵੇਗੀ ।