ਐੱਨਜੀਓ ਨਾਲ ਰਲ ਕੇ ਕੀਤੀ ਜਾਵੇਗੀ ਸ਼ਹਿਰ ਦੀ ਸਫ਼ਾਈ 

ਜਗਰਾਓਂ, 25 ਮਈ (ਅਮਿਤ ਖੰਨਾ )  ਜਗਰਾਉਂ ਦੇ ਸਫਾਈ ਸੇਵਕਾਂ ਦੀ ਹੜਤਾਲ ਤੋਂ ਬਾਅਦ ਸਫ਼ਾਈ ਦਾ ਜ਼ਿੰਮਾ ਲੈਣ ਵਾਲੇ ਕੌਂਸਲਰਾਂ ਦੇ ਨਾਲ ਹੁਣ ਸ਼ਹਿਰ ਦੀਆਂ 5 ਸਮਾਜ ਸੇਵੀ ਜਥੇਬੰਦੀਆਂ ਦੀ ਸਫ਼ਾਈ ਕਮਾਨ ਸੰਭਾਲਣਗੀਆਂ  ਇਨ•ਾਂ ਸਮਾਜ ਸੇਵੀ ਜਥੇਬੰਦੀਆਂ ਦੇ ਕੌਂਸਲਰਾਂ ਦੀ ਅੱਜ ਮੀਟਿੰਗ ਪ੍ਰਧਾਨ ਜਤਿੰਦਰ ਪਾਲ ਰਾਣਾ ਦੀ ਪ੍ਰਧਾਨਗੀ ਹੇਠ ਹੋਈ  ਮੀਟਿੰਗ ਦੇ ਵਿੱਚ  ਸ਼ਹਿਰ ਸਫ਼ਾਈ ਦੀ ਸਥਿਤੀ ਨੂੰ ਦੇਖਦਿਆਂ  ਕੌਂਸਲਰਾਂ  ਨੂੰ ਸਹਿਯੋਗ ਦੀ ਲੋੜ ਤੇ ਵਿਚਾਰ ਵਟਾਂਦਰਾ ਕੀਤੀਆਂ ਗਈਆਂ  ਇਸ ਮੀਟਿੰਗ ਵਿਚ ਕੌਂਸਲਰਾਂ ਵੱਲੋਂ ਖ਼ੁਦ ਸਫ਼ਾਈ ਵਿਵਸਥਾ ਆਪਣੇ ਹੱਥਾਂ ਵਿੱਚ ਲੈਣ ਅਤੇ ਉਨ•ਾਂ ਵੱਲੋਂ ਨਿੱਤ ਖੁਦ ਸਫਾਈ ਕਰਨ ਦੀ ਸ਼ਲਾਘਾ ਕੀਤੀ ਗਈ  ਇਸ ਦੇ ਨਾਲ ਹੀ ਸਮਾਜ ਸੇਵੀ ਸੰਸਥਾ ਜਿਨ•ਾਂ ਦੇ ਮੈਂਬਰ ਦੀ ਵੱਡੀ ਗਿਣਤੀ ਹੈ ਨੇ ਖੁਦ ਕੌਂਸਲਰਾਂ ਨਾਲ ਮਿਲ ਕੇ ਸਫ਼ਾਈ ਮੁਹਿੰਮ ਚ ਸਹਿਯੋਗ ਕਰਨ ਦੀ ਪੇਸ਼ਕਸ਼ ਕੀਤੀ  ਇਸ ਮੌਕੇ ਸਮਾਜ ਸੇਵੀ ਸੰਸਥਾਵਾਂ ਕਰ ਭਲਾ ਹੋ ਭਲਾ ਲੋਕ ਸੇਵਾ ਸੁਸਾਇਟੀ ਹੈਲਪਿੰਗ ਐਂਡ ਸੇਵਾ ਭਾਰਤੀ ਅਤੇ ਗਰੀਨ ਮਿਸ਼ਨ ਪੰਜਾਬ ਦੇ ਮੈਂਬਰ ਸਹਿਯੋਗ ਕਰਨਗੇ  ਇਸ ਮੌਕੇ ਅਮਨ ਕਪੂਰ ਬੌਬੀ,  ਵਿਕਰਮ ਜੱਸੀ, ਜਗਜੀਤ ਸਿੰਘ ਜੱਗੀ, ਰੋਹਿਤ ਗੋਇਲ, ਕਾਲਾ ਕਲਿਆਣ, ਅਮਰਜੀਤ ਸਿੰਘ ਮਾਲਵਾ, ਸਤੀਸ਼ ਕੁਮਾਰ ਪੱਪੂ ,ਦਵਿੰਦਰਜੀਤ ਸਿੰਘ ਸਿੱਧੂ,  ਐਡਵੋਕੇਟ ਅੰਕੁਸ਼ ਧੀਰ, ਵਰਿੰਦਰ ਸਿੰਘ ਕਲੇਰ, ਹਿਮਾਂਸ਼ੂ ਮਲਿਕ,  ਕੰਵਰਪਾਲ ਸਿੰਘ, ਰਵਿੰਦਰ ਕੁਮਾਰ ਸੱਭਰਵਾਲ ਫੀਨਾ, ਅਜੀਤ ਸਿੰਘ ਠੁਕਰਾਲ, ਸੰਜੀਵ ਕੱਕੜ  ਆਦਿ ਕੌਂਸਲਰ ਹਾਜ਼ਰ ਸਨ