“ਸੁਨਹਿਰੇ ਲਫ਼ਜ਼ ਅੰਤਰਰਾਸ਼ਟਰੀ “ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਯਾਦ ਵਿੱਚ ਉਂਨਾਂ ਦੇ 125 ਵੇਂ ਜਨਮ ਦਿਹਾੜੇ ਨੂੰ ਸਮਰਪਿਤ ਔਨ-ਲਾਈਨ ਪ੍ਰੋਗ੍ਰਾਮ ਕਰਾਇਆ ਗਿਆ

ਯੂ ਕੇ ਦੀ ਵਸਨੀਕ ਲੇਖਿਕਾ ਜਸਵੰਤ ਕੌਰ ਬੈਂਸ (ਫਾਊਂਡਰ,ਮੈਨੇਜਿੰਗ ਡਾਇਰੈਕਟਰ ) “ਸੁਨਹਿਰੇ ਲਫ਼ਜ਼ ਅੰਤਰਰਾਸ਼ਟਰੀ “ ਵੱਲੋਂ  ਔਨ-ਲਾਈਨ ਪ੍ਰੋਗ੍ਰਾਮ ਕਰਾਇਆ ਗਿਆ। ਇਹ ਪ੍ਰੋਗ੍ਰਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਯਾਦ ਵਿੱਚ ਉਂਨਾਂ ਦੇ 125 ਵੇਂ ਜਨਮ ਦਿਹਾੜੇ ਨੂੰ ਸਮਰਪਿਤ ਕੀਤਾ ਗਿਆ
ਰਿਪੋਰਟ ਜਸਵੰਤ ਕੌਰ ਬੈਂਸ ਲੈਸਟਰ ਯੂ ਕੇ
23 ਮਈ ਦਿਨ ਐਤਵਾਰ ਸ਼ਾਮ ਨੂੰ “ਸੁਨਹਿਰੇ ਲਫ਼ਜ਼ ਅੰਤਰਰਾਸ਼ਟਰੀ “ ਵੱਲੋਂ ਜ਼ੂਮ ਔਨ ਲਾਈਨ ਸਾਹਿਤਕ ਪ੍ਰੋਗ੍ਰਾਮ “ ਸੁਹਾਵਣੀ ਸ਼ਾਮ” ਕਰਵਾਇਆ ਗਿਆ। ਇਹ ਪ੍ਰੋਗ੍ਰਾਮ ਲੇਖਿਕਾ ਜਸਵੰਤ ਕੌਰ ਬੈਂਸ, ਲੈਸਟਰ ਯੂ ਕੇ (ਫਾਊਂਡਰ , ਮੈਨੇਜਿੰਗ ਡਾਇਰੈਕਟਰ) , ਮਾਸਟਰ ਲਖਵਿੰਦਰ ਸਿੰਘ(ਮੈਨੇਜਰ, ਗ੍ਰਾਫਿਕ ਡੀਜ਼ਾਇਨਰ), ਅਰਸ਼ਦੀਪ ਸਿੰਘ ਪੱਤਰਕਾਰ( ਮੈਨੇਜਰ, ਨਿਊਜ਼ ਮੀਡੀਆ), ਸਿਮਰਨਜੀਤ ਕੌਰ ਸਿਮਰ (ਕੋਰਡੀਨੇਟਰ, ਹੋਸਟ), ਅਮਰੀਕ ਸਿੰਘ ਢੀਂਡਸਾ (ਕੋਰਡੀਨੇਟਰ )ਸਤਵੰਤ ਕੌਰ ਸਹੋਤਾ( ਕੋਰਡੀਨੇਟਰ)ਦੇ ਪ੍ਰਬੰਧ ਅਤੇ ਸਪੋਰਟ ਨਾਲ ਕੀਤਾ ਗਿਆ। ਇਸ ਪ੍ਰੋਗ੍ਰਾਮ ਨੂੰ ਜਸਵੰਤ ਕੌਰ ਬੈਂਸ ਅਤੇ ਸਿਮਰਨਜੀਤ ਕੌਰ ਸਿਮਰ ਨੇ ਰਲ ਕੇ ਹੋਸਟ ਕੀਤਾ। ਇਸ ਵਿੱਚ ਅਰਸ਼ਦੀਪ ਸਿੰਘ ਸਮਾਘ ਨੇ ਵੀ ਸਾਥ ਦਿੱਤਾ। ਪ੍ਰੋਗ੍ਰਾਮ ਦੀ ਸ਼ੁਰੂਆਤ  ਜਸਵੰਤ ਕੌਰ ਬੈਂਸ ਵੱਲੋਂ ਕੀਤੀ ਗਈ।
ਜਸਵੰਤ ਕੌਰ ਬੈਂਸ ਨੇ ਆਪਣੀ ਰਚਨਾ ਤੁਫ਼ਾਨਾਂ ਦਾ ਸ਼ਾਹ ਅਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਲਈ ਆਪਣੀ ਰਚਨਾ ਪੇਸ਼ ਕੀਤੀ।
ਪ੍ਰੋਗਰਾਮ ਦੇ ਸ਼ੁਰੂ ਵਿੱਚ ਸਭ ਤੋਂ ਪਹਿਲਾਂ 9 ਸਾਲ ਦੀ ਉਮਰ ਦੀ ਬੱਚੀ ਪ੍ਰੀਆ ਗਰਗ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਉਪਮਾ ਵਿੱਚ ਰਚਨਾ ਪੇਸ਼ ਕੀਤੀ। ਪਹਿਲੇ ਭਾਗ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਸਮਰਪਿਤ ਗੀਤ, ਰਚਨਾਵਾਂ , ਕਵੀ, ਕਵੀਤਰੀਆਂ, ਗੀਤਕਾਰਾਂ ਅਤੇ ਲੇਖਕਾਂ ਨੇ ਆਪਣੀਆਂ ਰਚਨਾਵਾਂ ਤਰੰਨਮ ਵਿੱਚ ਪੇਸ਼ ਕੀਤੀਆਂ।  ਜਸਵੰਤ ਕੌਰ ਬੈਂਸ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਉਂਨਾਂ ਦੇ ਵੱਡੇ ਫੁੱਫੜ ਜੀ ਸਰਦਾਰ ਪਿਆਰਾ ਸਿੰਘ ਧਾਲੀਵਾਲ, ਪਿੰਡ ਛੀਨੀਵਾਲ ਖ਼ੁਰਦ ਜ਼ਿਲਾ ਸੰਗਰੂਰ ਤੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਭੂਆ ਜੀ ਦੇ ਪੁੱਤਰ ਸਨ। ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਭੂਆ ਜੀ ਬੀਬੀ ਹਰਕੁਰ ਕੌਰ ਧਾਲੀਵਾਲ ਸਨ। ਜਸਵੰਤ ਕੌਰ ਬੈਂਸ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਉਹ ਆਪਣੇ ਭੂਆ ਜੀ ਅਤੇ ਫੁੱਫੜ ਕੋਲ ਬਚਪਨ ਵਿੱਚ ਤਿੰਨ ਸਾਲ ਛੀਨੀਵਾਲ ਖ਼ੁਰਦ ਪੜ੍ਹੇ ਸਨ , ਅਤੇ  ਬੇਬੇ ਹਰਕੁਰ ਕੌਰ ਜੀ ਨਾਲ ਉਸ ਘਰ ਵਿੱਚ ਆਪਣੇ ਭੂਆ ਜੀ ਕੋਲ ਰਹਿ ਕੇ ਸਿੱਖਿਆ ਪ੍ਰਾਪਤ ਕੀਤੀ।  ਜਸਵੰਤ ਕੌਰ ਬੈਂਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਚਚੇਰੇ ਭੈਣ ਜੀ ਬੀਬੀ ਜਗਦੀਸ਼ ਕੌਰ ਜੀ ਖਮਾਣੋਂ  ਉਂਨਾਂ ਦੇ ਪ੍ਰੀਵਾਰ ਨੂੰ ਮਿਲਦੇ ਸੀ। ਬੀਬੀ ਜਗਦੀਸ਼ ਕੌਰ ਜੀ ਵੀ ਜਸਵੰਤ ਕੌਰ ਬੈਂਸ ਦੇ  ਛੋਟੇ ਫੁੱਫੜ ਜੀ ਸਰਦਾਰ ਰਜਿੰਦਰ ਸਿੰਘ ਦੇ ਚਾਚੀ ਜੀ ਸਨ। ਜਸਵੰਤ ਕੌਰ ਬੈਂਸ ਦੇ ਵੱਡੇ ਭੈਣ ਜੀ ਰਜਵੰਤ ਕੌਰ ਗਰੇਵਾਲ , ਪਿੰਡ ਸ਼ਹੀਦ ਕਰਤਾਰ ਸਿੰਘ ਸਰਾਭਾ ਵਿਖੇ ਡਾ. ਹਰਵਿੰਦਰ ਸਿੰਘ ਗਰੇਵਾਲ ਨਾਲ ਵਿਆਹੇ ਹੋਏ ਹਨ ਦੇ ਵਿਚੋਲੇ ਵੀ ਉਹ ਸਨ। ਜਸਵੰਤ ਕੌਰ ਬੈਂਸ ਆਪਣੇ ਪ੍ਰੀਵਾਰ ਨਾਲ ਪੰਜਾਬ ਫੇਰੀ ਤੇ ਅਕਸਰ ਆਪਣੇ ਭੈਣ ਕੋਲ ਸ਼ਹੀਦ ਕਰਤਾਰ ਸਿੰਘ ਸਰਾਭਾ ਪਿੰਡ ਜਾਂਦੇ ਰਹਿੰਦੇ ਹਨ। ਉਨ੍ਹਾਂ ਨੂੰ ਇਹ ਪਿੰਡ ਬਹੁਤ ਵਧੀਆ ਅਤੇ ਖੂਬਸੂਰਤ ਲੱਗਦਾ ਹੈ। ਹਰ ਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਘਰ ਦੇ ਦਰਸ਼ਨ ਅਤੇ ਉਂਨਾਂ ਦਾ ਜੱਦੀ ਸਮਾਨ ਦੇਖ ਕੇ ਆਉਂਦੇ ਹਨ। ਜਿਸਦੀ ਸੇਵਾ ਸੰਭਾਲ ਅੱਜ ਵੀ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀਆਂ ਯਾਦਾਂ ਨੂੰ ਤਾਜ਼ਾ ਕਰਾਉਂਦੀ ਹੈ। ਇਹ ਜਾਣਕਾਰੀ ਜਸਵੰਤ ਕੌਰ ਬੈਂਸ ਨੇ ਆਪਣੇ ਪ੍ਰੀਵਾਰ ਅਤੇ ਰਿਸ਼ਤੇਦਾਰਾਂ ਕੋਲੋਂ ਹਮੇਸ਼ਾ ਹੀ ਬੜੇ ਖਿਆਲ ਨਾਲ ਬਚਪਨ ਤੋਂ ਹੀ ਸੁਣੀ ਅਤੇ ਆਪਣੇ ਬਚਪਨ ਦੀਆਂ ਯਾਦਾਂ ਨੂੰ ਅੱਜ ਇਸ “ ਸੁਹਾਵਣੀ ਸ਼ਾਮ “ ਵਿੱਚ ਕਵੀ ਕਵੀਤਰੀਆਂ, ਲੇਖਕਾਂ, ਗੀਤਕਾਰਾਂ ਨਾਲ ਸ਼ੇਅਰ ਕੀਤੀ। ਜਸਵੰਤ ਕੌਰ ਬੈਂਸ ਦੇ ਵੱਡੇ ਫੁੱਫੜ ਜੀ ਜੋ ਅਕਸਰ ਖਮਾਣੋਂ ਉਂਨਾਂ ਕੋਲ ਆਪਣੇ ਸਹੁਰੇ ਘਰ ਆਉਂਦੇ ਸਨ ਅਤੇ ਜਸਵੰਤ ਕੌਰ ਬੈਂਸ ਦੇ ਪਿਤਾ ਜੀ ਸਰਦਾਰ ਨਵਨੀਤ ਸਿੰਘ ਕੰਗ  ਖਮਾਣੋਂ ਨਾਲ ਆਪਣੇ ਨਾਨਕੇ ਜੋ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਘਰ ਸਨ ਆਪਣੇ ਬਚਪਨ ਦੀਆਂ ਯਾਦਾਂ ਦੱਸਦੇ ਹੁੰਦੇ ਸੀ। ਕਈ ਗੱਲਾਂ ਪ੍ਰੀਵਾਰਾਂ ਵਿੱਚ , ਰਿਸ਼ਤੇਦਾਰਾਂ ਵਿੱਚ ਹੀ ਬੀਤੀਆਂ ਹੰਢਾਈਆਂ ਹੁੰਦੀਆਂ ਹਨ ਜੋ ਕਦੇ ਕਲਮਬੱਧ ਨਹੀਂ ਹੁੰਦੀਆਂ।

ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਸਾਹਿਤਕਾਰਾਂ ਦੇ ਨਾਮ  ਜੋ ਸੁਨਹਿਰੇ ਲਫ਼ਜ਼ ਅੰਤਰਰਾਸ਼ਟਰੀ ਦੇ ਮੈਂਬਰ ਵੀ ਹਨ ਅਤੇ ਅੱਜ ਇਸ ਖ਼ੂਬਸੂਰਤ “ ਸੁਹਾਵਣੀ ਸ਼ਾਮ “ ਦਾ ਹਿੱਸਾ ਵੀ ਬਣੇ ਹਨ।
ਛੋਟੀ ਸਾਹਿਤ ਨੂੰ ਪਿਆਰ ਕਰਨ ਵਾਲੀ ਬੱਚੀ ਪ੍ਰੀਆ ਗਰਗ, ਗਾਇਕ ਹਰਜੀਤ ਹੈਰੀ, ਰਾਜਨਦੀਪ ਕੌਰ ਮਾਨ, ਸਰਬਜੀਤ ਕੌਰ ਸਹੋਤਾ, ਰਾਜ ਕਲਾਨੌਰ, ਇੰਦਰ ਸਰਾਂ, ਨਵਦੀਪ ਸਿੰਘ ਬਦੇਸ਼ਾ , ਜਗਸੀਰ ਸਿੰਘ ਬਰਾੜ, ਗੁਰਮੀਤ ਸਿੰਘ ਖਾਈ, ਕਰਮਜੀਤ ਕੌਰ ਮਲੋਟ, ਕੁਲਦੀਪ ਸਿੰਘ ਤਿੰਨ ਕੋਣੀ, ਕਮਲਜੀਤ ਕੌਰ, ਅਮਨਬੀਰ ਸਿੰਘ ਧਾਮੀ ਕੋਰੀਆ, ਅਮਰਦੀਪ ਕੌਰ ਲੱਕੀ, ਪ੍ਰੀਤਮਾ, ਰਜਨੀ ਜੱਗਾ, ਜਸਪ੍ਰੀਤ ਕੌਰ ਪੰਧੇਰ, ਅਤੇ ਸ਼ਿਵਨਾਥ ਦਰਦੀ ਜੀ।
ਪ੍ਰੋਗ੍ਰਾਮ ਵਿੱਚ ਬਹੁਤ ਸਾਰੇ ਹੋਰ ਪਹਿਲੂਆਂ ਅਤੇ ਵਿਸ਼ਿਆਂ ਉੱਤੇ ਗੱਲਬਾਤ ਅਤੇ ਰਚਨਾਵਾਂ ਅਤੇ ਗੀਤਾਂ ਦੇ ਜ਼ਰੀਏ ਸਾਕਾਰਤਮਕ ਸੁਨੇਹੇ ਦਿੱਤੇ ਗਏ। ਵਿਸ਼ੇ ਇਹ ਸਨ ਜਿਨ੍ਹਾਂ ਉੱਤੇ ਲੇਖਕਾਂ ਨੇ ਆਪਣੀਆਂ ਲਿਖਤਾਂ ਦੇ ਜ਼ਰੀਏ ਚਾਨਣਾ ਪਾਇਆ....
ਸ਼ਹੀਦ, ਸ਼ਹੀਦ ਕਰਤਾਰ ਸਿੰਘ ਸਰਾਭਾ ਜੀ, ਦੇਸ਼ ਦੇ ਹਾਲਾਤ, ਧੀਆਂ ਪੁੱਤਰ, ਸਭਿਆਚਾਰ ਤੇ ਵਿਰਸਾ,ਸਮਾਜ ਅਤੇ ਜ਼ਿੰਦਗੀ ਦੇ ਵੱਖਰੇ ਵੱਖਰੇ ਪਹਿਲੂ ਆਦਿ। ਅਖੀਰ ਵਿੱਚ ਜਸਵੰਤ ਕੌਰ ਬੈਂਸ ਨੇ ਸਾਰੇ ਲੇਖਕਾਂ ਅਤੇ “ਸੁਨਹਿਰੇ ਲਫ਼ਜ਼ ਅੰਤਰਰਾਸ਼ਟਰੀ “ਦੇ ਮੈਂਬਰ ਸਾਹਿਬਾਨਾਂ ਦਾ ਧੰਨਵਾਦ ਕਰਦੇ ਹੋਏ ਪ੍ਰੋਗਰਾਮ ਦੀ ਸਮਾਪਤੀ ਕਰਦੇ ਹੋਏ ਵਿਦਾਇਗੀ ਲਈ। ਪ੍ਰੋਗਰਾਮ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਬਹੁਤ ਕਾਮਯਾਬ ਰਿਹਾ। ਜਸਵੰਤ ਕੌਰ ਬੈਂਸ ਨੇ ਪ੍ਰੋਗ੍ਰਾਮ ਦੀ ਸਫਲਤਾ ਦਾ ਸਿਹਰਾ ਸਾਰੇ ਕਵੀ, ਕਵਿੱਤਰੀਆਂ ਨੂੰ ਦਿੰਦੇ ਹੋਏ ਸਾਰਿਆਂ ਨੂੰ ਪ੍ਰੋਗ੍ਰਾਮ ਵਿੱਚ ਹਿੱਸਾ ਲੈਣ ਲਈ ਹੌਸਲਾ ਹਫਜ਼ਾਈ ਕਰਦੇ ਹੋਏ ਸਨਮਾਨ ਪੱਤਰ ਸਰਟੀਫ਼ਿਕੇਟ ਭੇਂਟ ਕੀਤੇ ਅਤੇ ਸਭ ਦਾ ਤਹਿ ਦਿਲੋਂ ਧੰਨਵਾਦ ਕੀਤਾ।