ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵੱਲੋਂ ਮਰੀਜ ਦੇ ਇਲਾਜ ਤੋਂ ਵੱਧ ਬਿੱਲ ਦਾ ਮਾਮਲਾ ਗਰਮਾਇਆ-Video

ਬਿੱਲ ਦੀ ਬਕਾਇਆ ਰਕਮ ਬਦਲੇ ਹਸਪਤਾਲ ਦੇ ਮੁਲਾਜ਼ਮ ਨੇ ਮੰਗੇ ਗਹਿਣੇ 

ਲੋਕ ਇਨਸਾਫ ਪਾਰਟੀ ਆਈ ਪੀੜਤ ਪਰਿਵਾਰ ਦੇ ਹੱਕ ਵਿੱਚ 

ਪੁਲਿਸ ਕਰ ਰਹੀ ਹੈ ਮਾਮਲੇ ਦੀ ਬਰੀਕੀ ਨਾਲ ਜਾਂਚ

 ਅੰਮ੍ਰਿਤਸਰ, ਮਈ  2021( ਹਰਜੀਤ ਸਿੰਘ ਗਰੇਵਾਲ)  

ਅੰਮ੍ਰਿਤਸਰ ਦੇ ਇੱਕ ਨਿਜੀ ਹਸਪਤਾਲ ਵਿੱਖੇ ਇਲਾਜ ਲਈ ਆਏ ਪਰਿਵਾਰ ਨੇ ਹਸਪਤਾਲ ਉੱਤੇ ਇਲਾਜ ਤੋਂ ਵੱਧ ਬਿੱਲ ਬਣਾਉਣ ਦਾ ਮਾਮਲਾ ਸਾਮਣੇ ਆਇਆ ਹੈ,ਜਿਸ ਦੌਰਾਨ ਪੀੜਤ ਪਰਿਵਾਰ ਮੈਂਬਰਾਂ ਨੇ ਇਨਸਾਫ ਲੈਣ ਵਾਸਤੇ ਲੋਕ ਇਨਸਾਫ ਪਾਰਟੀ ਦੇ ਧਿਆਨ ਵਿੱਚ ਸਾਰਾ ਮਾਮਲਾ ਲੈਂਦਾ,

 ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਨਿੱਜੀ ਹਸਪਤਾਲ ਵਿੱਚ ਦਾਖਲ ਮਰੀਜ਼ ਦੀ ਵਾਰਸ ਨਿਰਮਲ ਕੌਰ ਵਾਸੀ ਚੇਤਨਪੁਰਾ ਨੇ ਕਿਹਾ ਕਿ ਉਹ ਆਪਣੀ ਭਰਜਾਈ ਮਨਜੀਤ ਕੌਰ ਦਾ ਇਲਾਜ ਕਰਵਾਉਣ ਲਈ ਉਸਨੂੰ ਉਕਤ ਹਸਪਤਾਲ ਵਿਖੇ ਦਾਖਲ ਕਰਵਾਇਆ ਜਿਸਦੇ ਅਪ੍ਰੇਸ਼ਨ ਵਾਸਤੇ ਹਸਪਤਾਲ ਦੇ ਡਾਕਟਰਾਂ ਵੱਲੋਂ  ਪਹਿਲਾ 10 ਹਜ਼ਾਰ ਰੁਪਿਆ ਮੰਗਿਆ ਗਿਆ ਪਰ ਬਾਅਦ ਵਿੱਚ ਸਾਡੇ ਕੋਲੋਂ ਵੱਡੀ ਰਕਮ ਦੀ ਮੰਗ ਕੀਤੀ ਗਈ। ਅਸੀਂ ਹੁਣ ਤੱਕ ਹਸਪਤਾਲ ਨੂੰ ਮਰੀਜ਼ ਦੇ ਛੱਡਣ ਤੱਕ ਇਕ ਲੱਖ ਚਾਲੀ ਹਜ਼ਾਰ, ਫਿਰ 50 ਹਜ਼ਾਰ ਤੇ ਇਸਦੇ ਇਲਾਵਾ 85 ਹਜ਼ਾਰ ਦਵਾਈਆਂ ਦਾ ਤੇ ਮਰੀਜ਼ ਛੱਡਣ ਸਮੇਂ 40 ਹਜ਼ਾਰ ਰੁਪਏ ਹੋਰ ਦੇ ਚੁੱਕੇ ਹਾਂ। ਜਿਸ ਵਿਚੋਂ ਸਾਨੂੰ 50 ਹਜ਼ਾਰ ਦੀ ਰਸੀਦ ਨਹੀਂ ਦਿੱਤੀ ਗਈ। ਅਸੀਂ ਕਿਹਾ ਕਿ ਸਾਡੇ ਕੋਲ 30 ਹਜ਼ਾਰ ਰੁਪਏ ਘੱਟ ਨੇ ਤਾਂ 

ਇਸ ਤੇ ਹਸਪਤਾਲ ਦੇ ਮੁਲਾਜ਼ਮ ਨੇ ਕਿਹਾ ਕਿ ਜੇ ਨਹੀਂ ਤਾਂ ਜਮਾਨਤ ਦੇ ਤੌਰ ਤੇ ਗਹਿਣਾ ਦੇ ਦਿਓ। ਅਸੀਂ ਕਿਹਾ ਕਿ ਤੁਸੀਂ ਸਾਡੇ ਪਾਸੋਂ ਚੈਕ ਲੈ ਲਓ ਪਰ ਉਸਨੇ ਲੈਣ ਤੋਂ ਇਨਕਾਰ ਕਰ ਦਿੱਤਾ। ਨਿਰਮਲ ਕੌਰ ਨੇ ਕਿਹਾ ਕਿ ਸਾਡੇ ਮਰੀਜ਼ ਦਾ ਸਵੇਰ ਤੋਂ ਕੋਈ ਇਲਾਜ ਵੀ ਨਹੀਂ ਹੋ ਰਿਹਾ। ਉਸਨੇ ਜਮਾਨਤ ਦੇ ਤੌਰ ਤੇ ਲਿਆਂਦੇ ਗਹਿਣੇ ਦਿਖਾਉਂਦਿਆਂ ਕਿਹਾ ਕਿ ਹਸਪਤਾਲ ਵਾਲਿਆਂ ਨੇ ਸਾਨੂੰ ਹਾਲੇ ਤੱਕ 50 ਹਜ਼ਾਰ ਰੁਪਿਆਂ ਦੀ ਰਸੀਦ ਵੀ ਨਹੀਂ ਦਿੱਤੀ। ਉਸਨੇ ਕਿਹਾ ਕਿ ਸਾਨੂੰ ਕਿਸੇ ਨੇ ਲੋਕ ਇਨਸਾਫ਼ ਪਾਰਟੀ ਵਾਲਿਆਂ ਦੀ ਦੱਸ ਪਾਈ ਤਾਂ ਅਸੀਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਸ਼ਹਿਰੀ ਭਗਤੂਪੁਰਾ ਪਾਸ ਆਏ ਹਾਂ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ,ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਨਿਜੀ ਹਸਪਤਾਲ ਖਿਲਾਫ ਸਬੰਧਤ ਥਾਣੇ ਨੂੰ ਸ਼ਿਕਾਇਤ ਵੀ ਦਿੱਤੀ ਗਈ ਹੈ।

ਉਥੇ ਹੀ ਇਸ ਸਬੰਧ ਵਿੱਚ ਲੋਕ ਇਨਸਾਫ਼ ਪਾਰਟੀ ਦੇ ਸੁਖਜਿੰਦਰ ਸਿੰਘ ਭਗਤੂਪੁਰਾ ਨੇ ਕਿਹਾ ਕਿ ਲੋਕ ਇਨਸਾਫ਼ ਪਾਰਟੀ ਕਦੇ ਵੀ ਕਿਸੇ ਗਰੀਬ ਨਾਲ 

ਧੱਕਾ ਨਹੀਂ ਹੋਣ ਦੇਵੇਗੀ ਜਿੱਥੇ ਮੈਂ ਆਪਣੀ ਸੀਨੀਅਰ ਲੀਡਰਸ਼ਿਪ ਦੇ ਧਿਆਨ ਵਿੱਚ ਸਾਰਾ ਮਾਮਲਾ ਲਿਆ ਦਿੱਤਾ ਹੈ ਓਥੇ ਥਾਣਾ ਮਜੀਠਾ ਵਿਖੇ ਹਸਪਤਾਲ ਦੇ ਪ੍ਰਬੰਧਕਾਂ ਖਿਲਾਫ਼ ਦਰਖਾਸਤ ਵੀ ਦਿਵਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਦੇ ਬਿੱਲ ਤੇ ਟੈਸਟਾਂ ਦੇ ਪੈਸਿਆਂ ਦੇ ਇਲਾਵਾ ਹਸਪਤਾਲ ਵਾਲਿਆਂ ਦਵਾਈਆਂ ਦੇ ਬਿੱਲ ਵੀ ਬਹੁਤ ਵੱਡੇ-ਵੱਡੇ 

ਬਣਾਏ ਨੇ । ਉਨ੍ਹਾਂ ਕਿਹਾ ਕਿ ਹਸਪਤਾਲ ਵਿਰੁੱਧ ਕਾਰਵਾਈ ਕਰਦਿਆਂ ਨਿਰਮਲ ਕੌਰ ਨੂੰ ਇਨਸਾਫ਼ ਦਿਵਾ ਕੇ ਰਹਾਂਗੇ ਭਾਵੇਂ ਇਸਦੇ ਲਈ ਕੋਈ ਵੀ ਕਦਮ ਕਿਉਂ ਨਾ ਚੁੱਕਣਾ ਪਵੇ। ਉਨ੍ਹਾਂ ਕਿਹਾ ਕਿ ਉਹ ਇਸਦੀ ਸ਼ਿਕਾਇਤ ਐਸ ਐਮ ਓ ਨੂੰ ਵੀ ਕਰਨਗੇ।

ਇਸ ਸਬੰਧ ਵਿਚ ਜਾਂਚ ਅਧਿਕਾਰੀ ਏ ਐਸ ਆਈ ਗੁਰਮੀਤ ਸਿੰਘ ਨੇ ਕਿਹਾ ਕਿ ਨਿਰਮਲ ਕੌਰ ਵੱਲੋਂ ਇੱਕ ਨਿਜੀ ਹਸਪਤਾਲ ਖਿਲਾਫ  ਸ਼ਿਕਾਇਤ ਦਿੱਤੀ ਗਈ ਹੈ, ਸਾਰੇ ਮਾਮਲੇ ਦੀ ਜਾਂਚ ਉਪਰੰਤ ਜੋ ਵੀ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਕਾਨੂੰਨ 

ਅਨੁੰਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

Facebook Link for Video;  https://fb.watch/5EnRRIjsyU/