You are here

ਗੁਰਦੁਆਰਾ ਸਹਿਬਾਨ ਅੰਦਰ ਸਰਕਟ ਸ਼ਾਰਟ ਹੋਣ ਤੋਂ ਰੋਕਣ ਲਈ ਸੁਚੇਤ ਹੋਈਏ :ਪ੍ਰਧਾਨ ਸਰਤਾਜ ਸਿੰਘ ਗਾਲਬ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)

ਹਰ ਸਾਲ ਗਰਮੀਆਂ ਦੇ ਮੌਸਮ ਦੌਰਾਨ ਵੱਖ ਵੱਖ ਗੁਰਦੁਆਰਾ ਸਾਹਿਬਾਨਾਂ ਵਿਚ ਬਿਜਲੀ  ਸਰਕਟ ਸ਼ਾਰਟ ਹੋਣ ਕਾਰਨ ਜਾਂ ਪਲਾਸਟਿਕ ਦੇ ਪੱਖੇ ਸੜ ਜਾਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨੀ ਭੇਟ ਹੋਣ ਦੀਆਂ ਦੁਖਦਾਈ ਘਟਨਾ ਵਾਪਰ ਰਹੀਆਂ ਹਨ।ਇਨ੍ਹਾਂ ਨੂੰ ਰੋਕਣ ਲਈ ਗੁਰੂਘਰਾਂ ਦੇ ਗ੍ਰੰਥੀ ਸਿੰਘਾਂ ਪ੍ਰਬੰਧ ਕਮੇਟੀਆਂ ਸਮੇਤ ਸਾਰੇ ਪੰਥ ਨੂੰ ਸੁਚੇਤ ਹੋਣ ਦੀ ਲੋੜ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ  ਪਿੰਡ ਗਾਲਬ ਰਣ ਸਿੰਘ ਦੇ ਪ੍ਰਧਾਨ ਸਰਤਾਜ ਸਿੰਘ ਗਾਲਿਬ ਨੇ ਪੱਤਰਕਾਰਾਂ ਨਾਲ ਗਗੱਲਬਾਤ ਦੌਰਾਨ ਕੀਤਾ।ਉਨ੍ਹਾਂ ਕਿਹਾ ਕਿ ਜਦੋਂ ਵੀ ਗ੍ਰੰਥੀ ਜਾਂ ਪ੍ਰਬੰਧ ਕਮੇਟੀ ਸਾਹਿਬ ਦੇ ਅੰਦਰ ਪੱਖੇ ਜਾਂ ਬਿਜਲੀ ਉਪਕਰਨ ਬੰਦ ਨਹੀਂ ਕਰਦੇ ਤਾਂ ਚੱਲਦੇ ਰਹਿਣ ਦਿੰਦੇ ਹਨ ਅਜਿਹੀਆਂ ਘਟਨਾਵਾਂ ਘਟਦੀਆਂ ਹਨ ਉਨ੍ਹਾਂ ਕਿਹਾ ਕਿ ਸਾਨੂੰ ਗੁਰੂ ਸਹਿਬਾਨ ਦੇ ਬਾਹਰ ਜਾਂਦੇ ਸਮੇਂ ਬਿਜਲੀ ਉਪਕਰਨ ਪੱਖਿਆਂ ਆਦਿ ਨੂੰ ਬੰਦ ਕਰ ਦੇਣਾ ਚਾਹੀਦਾ ਜਿਸ ਨਾਲ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਨੂੰ ਅਗਨ ਭੇਟ ਹੋਣ ਤੋਂ ਬਚਾ ਸਕਦੇ ਹਾਂ ਉਨ੍ਹਾਂ ਕਿਹਾ ਕਿ ਸਾਨੂੰ ਕਿਸੇ ਵੀ ਭਰਮ ਭੁਲੇਖੇ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਬਦ ਗੁਰੂ ਹਨ ਅਤੇ ਗੁਰੂ ਘਰ ਦੀਆਂ ਹਰ ਸੁਵਿਧਾਵਾਂ ਸੰਗਤਾਂ ਲਈ ਹਨ ।