ਜਿਸ ਵਿਚ ਤਿੱਨ ਅਠਾਰਾਂ ਟਨ ਆਕਸੀਜਨ ਪੈਦਾ ਕਰਨ ਵਾਲੇ ਜਰਨੇਟਰ ਜੋ ਇਕ ਇਕ ਵੱਡੇ ਹਸਪਤਾਲ ਨੂੰ ਕੱਲੇ ਕੱਲੇ ਸਮਰੱਥਾ ਰੱਖ ਦੇ ਹਨ ਆਕਸੀਜਨ ਸਪਲਾਈ ਕਰਨ ਦੀ
ਬਰਮਿੰਘਮ, 8 ਮਈ 2021 (ਗਿਆਨੀ ਰਵਿੰਦਰਪਾਲ ਸਿੰਘ )-
ਭਾਰਤ 'ਚ ਚੱਲ ਰਹੇ ਕੋਰੋਨਾ ਸੰਕਟ ਨਾਲ ਨਜਿੱਠਣ ਲਈ ਬਹੁਤ ਸਾਰੇ ਦੇਸ਼ ਮਦਦ ਲਈ ਅੱਗੇ ਆਏ ਹਨ । ਇਸ ਦੌਰਾਨ ਕੋਵਿਡ-19 ਮਹਾਂਮਾਰੀ ਨਾਲ ਨਜਿੱਠਣ ਲਈ ਭਾਰਤ ਦੀ ਮਦਦ ਲਈ ਕੋਸ਼ਿਸ਼ਾਂ ਹੋਰ ਤੇਜ਼ ਹੋ ਗਈਆਂ ਹਨ । ਇਸ ਤਹਿਤ ਸ਼ੁੱਕਰਵਾਰ ਨੂੰ ਉੱਤਰੀ ਆਇਰਲੈਂਡ ਦੇ ਬੇਲਫਾਸਟ ਤੋਂ ਤਿੰਨ 18 ਟਨ ਦੇ ਆਕਸੀਜਨ ਜੈਨਰੇਟਰ ਅਤੇ 1000 ਵੈਂਟੀਲੇਟਰ ਦੇ ਨਾਲ ਦੁਨੀਆ ਦੇ ਸਭ ਤੋਂ ਵੱਡੇ ਕਾਰਗੋ ਜਹਾਜ਼ ਨੇ ਉਡਾਣ ਭਰੀ । ਬਿ੍ਟਿਸ਼ ਸਰਕਾਰ ਦੇ ਵਿਦੇਸ਼, ਰਾਸ਼ਟਰਮੰਡਲ ਤੇ ਵਿਕਾਸ ਦਫ਼ਤਰ (ਐੱਫ.ਸੀ.ਡੀ.ਓ.) ਨੇ ਕਿਹਾ ਕਿ ਹਵਾਈ ਅੱਡੇ ਦੇ ਕਰਮੀਆਂ ਨੇ ਪੂਰੀ ਰਾਤ ਸਖ਼ਤ ਮਿਹਨਤ ਕਰਦਿਆਂ ਵਿਸ਼ਾਲ ਐਂਟੋਨਾਵ 124 ਜਹਾਜ਼ ਮੇਂਜੀਵਨ ਰੱਖਿਅਕ ਦਵਾਈਆਂ ਲੱਦੀਆਂ । ਐੱਫ.ਸੀ.ਡੀ.ਓ. ਨੇ ਹੀ ਇਸ ਸਪਲਾਈ ਲਈ ਫ਼ੰਡ ਦਿੱਤਾ ਹੈ । ਐੱਫ.ਸੀ.ਡੀ.ਓ. ਦੇ ਮੁਤਾਬਿਕ ਜਹਾਜ਼ ਦੇ ਐਤਵਾਰ ਸਵੇਰੇ 8 ਵਜੇ ਦਿੱਲੀ ਪਹੁੰਚਣ ਦੀ ਆਸ ਹੈ । ਭਾਰਤੀ ਰੈੱਡ ਕਰਾਸ ਦੀ ਮਦਦ ਨਾਲ ਇੱਥੋਂ ਇਸ ਦੀ ਸਪਲਾਈ ਹਸਪਤਾਲਾਂ 'ਚ ਕੀਤੀ ਜਾਵੇਗੀ । ਤਿੰਨੇ ਆਕਸੀਜਨ ਜੈਨਰੇਟਰਾਂ 'ਚੋਂ ਹਰੇਕ ਪ੍ਰਤੀ ਮਿੰਟ 500 ਲੀਟਰ ਆਕਸੀਜਨ ਦਾ ਉਤਪਾਦਨ ਕੀਤਾ ਜਾ ਸਕਦਾ ਹੈ । ਜਹਾਜ਼ 'ਚ ਜ਼ਰੂਰੀ ਉਪਕਰਨਾਂ ਨੂੰ ਲੱਦੇ ਜਾਣ ਦੌਰਾਨ ਉੱਤਰੀ ਆਇਰਲੈਂਡ ਦੇ ਸਿਹਤ ਮੰਤਰੀ ਰੌਬਿਨ ਸਵਾਨ ਬੇਲਫਾਸਟ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਮੌਜੂਦ ਰਹੇ । ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਹ ਸਾਡੀ ਨੈਤਿਕ ਜ਼ਿੰਮੇਵਾਰੀ ਹੈ ਕਿ ਅਸੀਂ ਹਰ ਸੰਭਵ ਮਦਦ ਅਤੇ ਸਮਰਥਨ ਪ੍ਰਦਾਨ ਕਰੀਏ । ਗੌਰਤਲਬ ਹੈ ਕਿ ਭਾਰਤ 'ਚ ਰੋਜ਼ਾਨਾ 3 ਤੋਂ 4 ਲੱਖ ਕੋਰੋਨਾ ਮਾਮਲੇ ਸਾਹਮਣੇ ਆ ਰਹੇ ਹਨ ।