You are here

ਦੀ ਰੈਵਨਿਊ ਪਟਵਾਰ ਯੂਨੀਅਨ ਪੰਜਾਬ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜਿਆ ਮੰਗ ਪੱਤਰ

ਜਗਰਾਉਂ ਅਪ੍ਰੈਲ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਅੱਜ ਇਥੇ ਦੀ ਰੈਵਨਿਊ ਯੂਨੀਅਨ ਪੰਜਾਬ ਦੇ ਆਦੇਸ਼ ਅਨੁਸਾਰ ਤਹਿਸੀਲ। ਪ੍ਰਧਾਨ ਸ੍ਰੀ ਆਨਿਤ ਜੀ ਦੀ ਅਗਵਾਈ ਹੇਠ ਇਥੋਂ ਦੇ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਮ ਪਰ ਮੰਗ ਪੱਤਰ ਦਿੱਤਾ ਗਿਆ।
  ਇਸ ਮੌਕੇ ਹਲਕਾ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਜੀ ਨੇ ਭਰੋਸਾ ਦਿੱਤਾ ਕਿ ਉਹ ਪਟਵਾਰ ਯੂਨੀਅਨ ਦੇ ਮੰਗ ਪੱਤਰ ਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਭੇਜਣਗੇ ਅਤੇ ਪਟਵਾਰ ਯੂਨੀਅਨ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਇਸ ਮੌਕੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਖਜਾਨਚੀ ਅਭਿਸ਼ੇਕ ਚੋਪੜਾ ਕਾਨੂੰਗੋ ਜਗਤਾਰ ਸਿੰਘ, ਕਾਨੂੰਗੋ ਗੁਰਦੇਵ ਸਿੰਘ, ਸੁਖਵੰਤ ਸਿੰਘ ਅਤੇ ਹੋਰ ਪਟਵਾਰੀ ਜਸ਼ਨਦੀਪ ਸਿੰਘ, ਹਰਮੇਸ਼ ਸਿੰਘ, ਨਰੇਸ਼ ਕੁਮਾਰ ਉਰਸਵਿੰਦਰ ਸਿੰਘ,ਜਸਪ੍ਰੀਤ ਸਿੰਘ, ਕਪਿਲ,ਮਨੋਰਮਾ ਸੇਤੀਆ, ਅਤੇ ਰਮਨੀਤ ਕੌਰ ਆਦਿ ਹਾਜ਼ਰ ਸਨ