ਪਿੰਡ ਕਲਾਲਾ ਵਿਖੇ ਮਲੇਰੀਆ ਦਿਵਸ ਮਨਾਇਆ। 

ਮਹਿਲ ਕਲਾਂ/ਬਰਨਾਲਾ-ਅਪ੍ਰੈਲ- (ਗੁਰਸੇਵਕ ਸਿੰਘ ਸੋਹੀ)- ਸੀਨੀਅਰ ਮੈਡੀਕਲ ਅਫਸਰ ਮਹਿਲ ਕਲਾਂ ਡਾ  ਹਰਿੰਦਰ ਸਿੰਘ ਸੂਦ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀ,ਐਚ,ਸੀ ਚੰਨਣਵਾਲ ਡਾ ਜਸਪਿੰਦਰ ਸਿੰਘ ਵਾਲੀਆ ਦੀ ਅਗਵਾਈ ਹੇਠ ਸਿਹਤ ਵਿਭਾਗ ਵੱਲੋਂ ਪਿੰਡ ਕਲਾਲਾ ਵਿਖੇ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ। ਇਸ ਮੌਕੇ ਸਿਹਤ ਕਰਮਚਾਰੀ ਜਗਸੀਰ ਸਿੰਘ (S.i) ਨੇ ਲੋਕਾਂ ਨੂੰ ਮਲੇਰੀਏ ਦੇ ਫੈਲਾਅ ਤੇ ਬਚਾਅ ਸਬੰਧੀ ਜਾਣਕਾਰੀ ਦਿੱਤੀ ਉਨ੍ਹਾਂ ਦੱਸਿਆ ਕਿ ਆਸ-ਪਾਸ ਖੜ੍ਹੇ ਗੰਦੇ ਪਾਣੀ ਦੇ ਮੱਛਰ ਕਾਰਨ ਮਲੇਰੀਆ ਫੈਲਦਾ ਹੈ। ਇਸ ਲਈ ਸਾਨੂੰ ਆਪਣੇ ਆਲੇ-ਦੁਆਲੇ ਦੀ ਸਾਫ਼ ਸਫ਼ਾਈ ਤੇ ਕੂਲਰਾਂ ਜਾਂ ਹੋਰ ਖਾਲੀ ਥਾਵਾਂ ਤੇ ਪਾਣੀ ਜਮ੍ਹਾਂ ਨਹੀਂ ਹੋਣ ਦੇਣਾ ਚਾਹੀਦਾ। ਮੱਛਰ ਦੇ ਕੱਟਣ ਤੋਂ ਬਚਣ ਲਈ ਮੱਛਰਦਾਨੀ ਦੀ ਵਰਤੋਂ ਮੱਛਰ ਭਜਾਓ ਦਵਾਈਆਂ ਤੇ ਪੂਰੀਆਂ ਬਾਹਾਂ ਦੇ ਕਮੀਜ਼ ਪਾਉਣੇ ਚਾਹੀਦੇ ਹਨ। ਉਨ੍ਹਾਂ ਨੇ ਦੱਸਿਆ ਕਿ ਖੰਘ ਬੁਖਾਰ ਜਾਂ ਜ਼ੁਕਾਮ ਮਲੇਰੀਏ ਦੇ ਮੁੱਢਲੇ ਲੱਛਣ ਹਨ । ਜੇਕਰ ਕਿਸੇ ਵੀ ਵਿਅਕਤੀ ਨੂੰ ਇਹ ਸਮੱਸਿਆ ਆਉਂਦੀ ਹੈ ਤਾਂ ਮੁੱਢਲੇ ਸਿਹਤ ਕੇਂਦਰ ਜਾ ਕੇ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਕੈਂਪ ਦੌਰਾਨ ਜਸਬੀਰ ਸਿੰਘ (Si) ਜਗਸੀਰ ਸਿੰਘ (Si) ਗੁਰਚਰਨ ਸਿੰਘ (Si) ਖੁਸ਼ਵਿੰਦਰ ਕੁਮਾਰ  ਸੁਖਵਿੰਦਰ ਸਿੰਘ ਮਨਪ੍ਰੀਤ ਸਿੰਘ ਸੇਖਾਂ, ਜਗਰਾਜ ਸਿੰਘ,ਅਮਰਜੀਤ ਕੌਰ,ਪਰਮਜੀਤ ਕੌਰ ਅਤੇ ਆਸ਼ਾ ਵਰਕਰ  ਸ਼ਾਮਲ ਸਨ।