ਮਹਿਲ ਕਲਾਂ/ਬਰਨਾਲਾ-ਅਪ੍ਰੈਲ 2021- (ਗੁਰਸੇਵਕ ਸਿੰਘ ਸੋਹੀ)-
ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਅੱਜ ਗੁਰਦੁਆਰਾ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਵਿਖੇ ਸ੍ਰੀ ਨਿਸ਼ਾਨ ਸਾਹਿਬ ਤੇ ਚੋਲਾ ਚੜ੍ਹਾਉਣ ਦੀ ਸੇਵਾ ਕੀਤੀ ਗਈ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼ਸ਼ੀ ਸਿੰਘ ਖ਼ਾਲਸਾ ਨੇ ਕਿਹਾ ਕਿ ਨਿਸ਼ਾਨ ਸਾਹਿਬ ਤੇ ਚੋਲਾ ਚੜ੍ਹਾਉਣ ਵਾਲੇ ਕੱਪੜੇ ਦੀ ਸੇਵਾ ਮਹਿਕਾਂ ਦੇ ਸਮਾਜ ਸੇਵੀ ਪਰਿਵਾਰ ਕੇਵਲ ਸਿੰਘ ਭੱਠਲ ਵੱਲੋਂ ਕੀਤੀ ਗਈ ।ਉਨ੍ਹਾਂ ਕਿਹਾ ਕਿ ਗੁਰੂ ਘਰ ਦੇ ਦੋ ਨਿਸ਼ਾਨ ਸਾਹਿਬ ਤੇ ਜਿਨ੍ਹਾਂ ਦੀ ਲੰਬਾਈ ਕ੍ਰਮਵਾਰ 115 ਫੁੱਟ ਅਤੇ 125 ਫੁੱਟ ਦੇ ਕਰੀਬ ਹੈ ਤੇ ਚੋਲਾ ਚਡ਼੍ਹਾਇਆ ਗਿਆ ਹੈ ,ਜਿਸ ਨੂੰ ਚੜ੍ਹਾਉਣ ਦੀ ਸੇਵਾ ਭਾਈ ਸੁਖਚੈਨ ਸਿੰਘ ਛੀਨੀਵਾਲ ਕਲਾਂ ਅਤੇ ਸਮਾਜ ਸੇਵੀ ਸਾਬਕਾ ਸਰਪੰਚ ਰਾਜਿੰਦਰਪਾਲ ਸਿੰਘ ਬਿੱਟੂ ਚੀਮਾ ਵੱਲੋਂ ਕੀਤੀ ਗਈ ।ਇਸ ਮੌਕੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮਾਜ ਸੇਵੀ ਲੋਕਾਂ ਵੱਲੋਂ ਸੇਵਾ ਕਰਨ ਵਾਲੇ ਪਰਿਵਾਰਾਂ ਤੇ ਚੋਲਾ ਚੜ੍ਹਾਉਣ ਵਾਲੇ ਸਿੰਘਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਨਮਾਨ ਕਰਨ ਸਮੇਂ ਸਰਪੰਚ ਬਲੌਰ ਸਿੰਘ ,ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ,ਨੰਬਰਦਾਰ ਮਹਿੰਦਰ ਸਿੰਘ ਢੀਂਡਸਾ, ਕਰਨੈਲ ਸਿੰਘ ਢੈਪਈ ਵਾਲੇ, ਮੇਜਰ ਸਿੰਘ ਕਲੇਰ ,ਜਗਜੀਤ ਸਿੰਘ ਜੀਤਾ, ਬਿੱਟੂ ਸਿੰਘ ਵਾਜੇਕਾ, ਹਰੀ ਸਿੰਘ ਚੀਮਾ, ਅਜਮੇਰ ਸਿੰਘ, ਸਮਾਜ ਸੇਵੀ ਸਰਬਜੀਤ ਸਿੰਘ ਸੰਭੂ, ਨੰਬਰਦਾਰ ਜੱਗਾ ਸਿੰਘ,ਰਣਜੀਤ ਸਿੰਘ ਬਿੱਟੂ,ਅਮਰਜੀਤ ਸਿੰਘ ਬੱਸੀਆਂ ਵਾਲੇ ਅਤੇ ਮੇਜਰ ਸਿੰਘ ਢੀਂਡਸਾ ਹਾਜ਼ਰ ਸਨ ।