ਸੁਧਾਰ /ਲੁਧਿਆਣਾ,ਅਪ੍ਰੈਲ 2021 ( ਜਗਰੂਪ ਸਿੰਘ ਸੁਧਾਰ/ ਜਨ ਗਰੇਵਾਲ )-
ਅੱਜ ਪਿੰਡ ਬੜੈਚ ਵਿਖੇ ਉਨ੍ਹਾਂ ਜ਼ਰੂਰਤਮੰਦ ਪਰਿਵਾਰਾਂ ਨੂੰ ਜਿਹੜੇ ਨੀਲੇ ਕਾਰਡ ਧਾਰਕ ਹਨ ਪੰਜਾਬ ਸਰਕਾਰ ਦੁਆਰਾ ਭੇਜੀ ਗਈ ਕਣਕ ਵੰਡੀ ਗਈ ।ਹਰੇਕ ਕਾਰਡ ਹੋਲਡਰ ਪਰਿਵਾਰ ਨੂੰ 30 ਕਿਲੋ ਕਣਕ ਦਿੱਤੀ ਗਈ । ਇਹ ਸਭ ਸਰਦਾਰ ਜਸਪ੍ਰੀਤ ਸਿੰਘ ਨੰਬਰਦਾਰ ਭੱਠੇ ਵਾਲਿਆਂ ਦੀ ਅਗਵਾਈ ਵਿਚ ਹੋਇਆ ਉਸ ਸਮੇਂ ਪੰਡਿਤ ਰੂਪ ਲਾਲ ਜੀ, ਜਗਦੇਵ ਸਿੰਘ, ਹਰਵਿੰਦਰ ਸਿੰਘ ਬੱਗਾ, ਬਲਵਿੰਦਰ ਸਿੰਘ ਬਿੰਦਾ, ਬਿੱਟੂ ਪੰਡਿਤ ਜੀ, ਗੁਰੀ, ਮਨਪ੍ਰੀਤ ਸਿੰਘ ਬੜੈਚ ਆਦਿ ਹਾਜ਼ਰ ਸਨ ।