ਵਾਹ ਬਸੰਤ ਰੁੱਤ ਲੰਮੀ ਹੋਈ ✍️  ਸਲੇਮਪੁਰੀ ਦਾ ਮੌਸਮਨਾਮਾ

ਵਾਹ ਬਸੰਤ ਰੁੱਤ ਲੰਮੀ ਹੋਈ 
- ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ 5,6,7 ਅਤੇ 8 ਅਪ੍ਰੈਲ ਨੂੰ ਇੱਕ ਪੱਛਮੀ ਸਿਸਟਮ ਪੰਜਾਬ ਨੂੰ ਕਰੇਗਾ ਪ੍ਰਭਾਵਿਤ ਜਦਕਿ 6 ਅਤੇ 7 ਅਪ੍ਰੈਲ ਪੰਜਾਬ 'ਚ ਬਰਸਾਤੀ ਕਾਰਵਾਈ ਦੀ ਸੰਭਾਵਨਾ ਹੈ।ਮੌਜੂਦਾ ਸਮੇਂ ਆਪਾਂ  ਲੰਮੀ ਬਸੰਤ ਰੁੱਤ ਦਾ ਅਨੰਦ ਮਾਣ ਰਹੇ ਹਾਂ ਅਤੇ  ਅਪ੍ਰੈਲ ਅੱਧ ਤੱਕ ਕੋਈ ਖਾਸ ਗਰਮੀ ਦੀ ਆਸ ਨਹੀਂ, ਇਸ ਲਈ ਮੁੱਖ ਤੌਰ' ਤੇ ਮੌਸਮ ਸੁਹਾਵਣਾ ਹੀ ਰਹੇਗਾ, ਪਾਰਾ ਔਸਤ ਤੋਂ ਥੱਲੇ ਬਣਿਆ ਰਹੇਗਾ।ਜਾਣਕਾਰੀ ਅਨੁਸਾਰ ਪੱਛਮੀ ਸਿਸਟਮ ਕਾਰਨ ਅੱਜ ਤੋਂ ਹੀ ਪਹਾੜਾਂ 'ਚ ਹਲਕੀ ਹਲਚਲ ਪੁੱਜ ਜਾਵੇਗੀ ਜਦਕਿ 5 ਤੋੰ 8 ਅਪ੍ਰੈਲ ਦੌਰਾਨ ਹਵਾ ਦਾ ਰੁਖ਼ ਬਦਲਣ ਨਾਲ ਰਾਤ ਦਾ ਪਾਰਾ ਵਧੇਗਾ, ਪਰ ਇਸ ਦੌਰਾਨ ਮੀਂਹ ਅਤੇ ਬੱਦਲਵਾਹੀ ਵਾਲੇ ਖੇਤਰਾਂ 'ਚ ਦਿਨ ਦਾ ਪਾਰਾ ਹੁਣ 30-32 ਨਾਲੋਂ ਘਟ ਕੇ 25 ਡਿਗਰੀ ਲਾਗੇ ਦਰਜ਼ ਹੋਣ ਨਾਲ ਠੰਡਕ ਮਹਿਸੂਸ ਹੋ ਸਕਦੀ ਹੈ।ਬੀਤੇ ਦਿਨ ਰਿਕਾਰਡਤੋੜ ਠੰਡੀ ਸਵੇਰ ਰਹੀ ਜਦਕਿ ਭਾਦਸੋਂ(ਪਟਿਆਲਾ) 6.1°ਸੈਂਟੀਗ੍ਰੇਡ ਅਤੇ ਮੋਗਾ 7.5° ਸੈਂਟੀਗ੍ਰੇਡ ਘੱਟੋ-ਘੱਟ ਪਾਰੇ ਨਾਲ ਸਭ ਤੋਂ ਠੰਡਾ ਰਹੇ।
ਧੰਨਵਾਦ ਸਹਿਤ। 
ਪੇਸ਼ਕਸ਼ - 
ਸੁਖਦੇਵ ਸਲੇਮਪੁਰੀ 
09780620233 
4 ਅਪ੍ਰੈਲ, 2021.