ਬਾਂਕੇ ਬਿਹਾਰੀ ਮੰਦਿਰ ’ਚ ਹੋਲੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ

 ਜਗਰਾਉਂ, 30 ਮਾਰਚ 2021( ਅਮਿਤ ਖੰਨਾ )-

ਸ਼ਹਿਰ ਦੇ ਪ੍ਰਸਿੱਧ ਸ੍ਰੀ ਬਾਂਕੇ ਬਿਹਾਰੀ ਮੰਦਿਰ ’ਚ ਹੋਲੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਜਿੱਥੇ ਸਭ ਤੋਂ ਖਾਸ ਇਹ ਦੇਖਣ ਨੂੰ ਮਿਲਿਆ ਕਿ ਇੱਥੇ ਹੋਲੀ ਰੰਗਾਂ ਨਾਲ ਖੇਡਣ ਦੀ ਬਜਾਏ ਫੁੱਲਾਂ ਨਾਲ ਖੇਡੀ ਗਈ। ਇਸ ਮੌਕੇ ਮੰਦਿਰ ਬਾਂਕੇ ਬਿਹਾਰੀ ਕੀਰਤਨ ਮੰਡਲ ਦੇ ਸੰਚਾਲਕ ਅਸ਼ਵਨੀ ਕੁਮਾਰ ਬੱਲੂ ਦੀ ਟੀਮ ਵੱਲੋਂ ਭੇਂਟਾਂ ਦੁਆਰਾ ਸੰਗਤਾਂ ਨੂੰ ਜਿੱਥੇ ਪੂਰੀ ਤਰ੍ਹਾਂ ਨਿਹਾਲ ਕੀਤਾ, ਉਥੇ ਨੱਚਣ ’ਚ ਮਜ਼ਬੂਰ ਕਰ ਦਿੱਤਾ। ਇਸ ਮੌਕੇ ਪੰਡਿਤ ਅਸ਼ਵਨੀ ਕੁਮਾਰ ਬੱਲੂ ਨੇ ਦੱਸਿਆ ਕਿ ਮੰਦਿਰ ’ਚ ਹੋਲੀ ਦਾ ਤਿਉਹਾਰ ਅਤੇ ਭਗਵਨ ਸ੍ਰੀ ਕ੍ਰਿਸ਼ਨ ਜੀ ਦੀ ਜਨਮ ਅਸ਼ਟਮੀ ਦਾ ਤਿਉਹਾਰ ਹਰ ਸਾਲ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਹੋਲੀ ਰੰਗਾਂ ਨਾਲ ਖੇਡਣ ਦੀ ਬਜਾਏ ਫੁੱਲਾਂ ਨਾਲ ਖੇਡੀ ਗਈ। ਇਸ ਮੌਕੇ ਦੀਪਇੰਦਰ ਸਿੰਘ ਭੰਡਾਰੀ, ਕੌਂਸਲਰ ਹਿਮਾਂਸ਼ੂ ਮਲਿਕ, ਜੇ. ਈ. ਵਾਸ਼ੂ ਮੰਗਲਾ, ਵਿਪਨ ਅੱਗਰਵਾਲ, ਭੂਸ਼ਣ ਜੈਨ, ਅਸ਼ਵਨੀ ਮਲਹੋਤਰਾ, ਰਾਜੇਸ਼ ਖੰਨਾ, ਹਿਮਾਂਸ਼ਾ ਸ਼ਰਮਾ, ਕਮਲ ਕੁਮਾਰ ਤੇ ਅਨੂਪ ਤਾਂਗੜੀ ਆਦਿ ਤੋਂ ਇਲਾਵਾ ਵਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।