You are here

ਬੰਦੀ ਸਿੰਘ ਰਿਹਾਈ ਮੋਰਚਾ ਵੱਲੋਂ ਸਨਮਾਨ ਸਮਾਗਮ 

ਲੁਧਿਆਣਾ,ਮਾਰਚ 2021--(ਗੁਰਕੀਰਤ ਸਿੰਘ ਜਗਰਾਓਂ/ਮਨਜਿੰਦਰ ਗਿੱਲ)-

ਅੱਜ ਬੰਦੀ ਸਿੰਘ ਰਿਹਾਈ ਮੋਰਚਾ ਵੱਲੋਂ ਪਿੰਡ ਮਲਕ ਪੁਰ ਵਿਖੇ ਮਨਪ੍ਰੀਤ ਸਿੰਘ ਇਆਲੀ ਐਮ ਐਲ ਏ  ਹਲਕਾ ਦਾਖਾ ਦੀ ਅਗਵਾਈ ਵਿਚ  ਯੂਥ ਅਕਾਲੀ ਦਲ ਦੇ ਪ੍ਰਧਾਨ ਸਾਹਿਬਾਨਾਂ ਗੁਰਦੀਪ ਸਿੰਘ ਗੋਸ਼ਾ ਯੂਥ ਅਕਾਲੀ ਦਲ  ਲੁਧਿਆਣਾ ਸ਼ਹਿਰੀ , ਪ੍ਰਭਜੋਤ ਸਿੰਘ ਧਾਲੀਵਾਲ ਯੂਥ ਅਕਾਲੀ ਦਲ  ਲੁਧਿਆਣਾ ਦਿਹਾਤੀ ਨੂੰ ਸਨਮਾਨਿਤ ਕੀਤਾ ਗਿਆ ।  ਅਸੀਂ  ਉਮੀਦ ਕਰਦੇ ਹਾਂ ਤੇ ਵਧਾਈ ਦਿੰਨੇ ਹਾਂ ਸ਼੍ਰੋਮਣੀ ਅਕਾਲੀ ਦਲ ਦੀ  ਲੀਡਰਸ਼ਿਪ ਦਾ ਜਿੰਨਾ ਨੇ ਇਹ ਦੋ ਸਾਬਿਤ ਸੂਰਤ ਸਿੱਖ ਨੌਜਵਾਨਾਂ ਨੂੰ ਇਹ ਜਿੰਮੇਵਾਰੀ ਸੌਂਪੀ । ਜੋ ਸ਼੍ਰੋਮਣੀ ਅਕਾਲੀ ਦਲ ਤੇ ਇਹ ਇਲਜ਼ਾਮ ਲਗਦਾ ਸੀ ਕਿ ਸਿੱਖ ਨੌਜਾਵਨੀ ਤੇ ਪੰਥਕ ਰਵਾਇਤਾਂ ਤੋਂ ਦੂਰ ਚਲਾ ਗਿਆ ਸੀ ।   ਅਸੀਂ ਉਮੀਦ ਕਰਦੇ ਹਾਂ ਕਿ  ਇਹ ਨੌਜਵਾਨ  ਸਿੱਖ  ਰਵਾਇਤਾਂ ਤੇ  ਪੰਥਕ ਮੁੱਦਿਆਂ ਨੂੰ ਪਹਿਲ ਦਿੰਦੇ ਹੋਏ ਪੰਥਕ ਰਾਜਨੀਤੀ ਚ ਨਵੀਆਂ ਲੀਹਾਂ ਉੱਤੇ ਪਹਿਰਾ ਦੇਣਗੇ ਤੇ ਸਿੱਖ ਨੌਜਵਾਨਾਂ ਨੂੰ ਪੰਥਕ ਰਾਜਨੀਤੀ ਚ ਨਾਲ ਲੈ ਕੇ  ਪੰਥ ਦੀ ਚੜ੍ਹਦੀ ਕਲਾ ਲਈ ਸਿੱਖ ਨੌਜਾਵਨੀ ਨੂੰ ਜਾਗਰੂਕ ਕਰਨਗੇ ਇਹੀ ਆਸ ਕਰਦੇ  ਹਾਂ । ਤੇ ਸ਼੍ਰੋਮਣੀ ਅਕਾਲੀ ਦਲ ਅੱਗੇ ਤੋਂ ਵੀ ਵਧੇਰੇ ਸਿੱਖ ਚਿਹਰਿਆਂ ਨੂੰ ਤੇ ਪੰਥਕ ਰਵਾਇਤਾਂ ਨੂੰ ਪਹਿਲ ਦੇਵੇਗਾ ਜਿਸ ਲਈ ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਹੀ  ਜਾਣਿਆ ਜਾਂਦਾ ਹੈ । ਇਸ ਮੌਕੇ ਅਕਾਲੀ ਆਗੂ ਮਨਦੀਪ ਸਿੰਘ  ਸਿੱਧੂ  ਅਤੇ  ਬੰਦੀ ਸਿੰਘ ਰਿਹਾਈ ਮੋਰਚਾ ਦੇ ਆਗੂ ਬਾਬਾ ਜੰਗ ਸਿੰਘ  ,ਭਾਈ ਭਵਨਦੀਪ ਸਿੰਘ ਪਰੈਟੀ ਗਿੱਲ ਅੰਮ੍ਰਿਤਪਾਲ ਸਿੰਘ ਮਲਕ ਪੁਰ ਮਨੀ ਗਰੇਵਾਲ ਬੁਟਾਹਰੀ ਸਾਬਕਾ ਬਲਾਕ ਸੰਮਤੀ ਮੈਂਬਰ ਯੂਥ ਅਕਾਲੀ ਦਲ ਬਾਦਲ ਜਗਰਾਜ ਖਹਿਰਾ ਹਰਸ਼ ਸੰਧੂ ਸਾਹਨੇਵਾਲ ਅਮਰਿੰਦਰ ਬੁਲਾਰਾ ਵਰਪਰੀਤ ਮਲਕਪੁਰ ਸਨੀ ਮਲਕਪੁਰ ਯਾਦਵਿੰਦਰ ਸਿੰਘ ਯਾਦੂ ਜਗਮੋਹਨ ਦਿਓਲ ਸੋਨੂ ਢਾਡੀ ਅਪਜਿੰਦਰ ਸਿੰਘ ਗੋਲਡੀ ਹੈਰੀ ਲੁਹਾਰਾ ਹਾਜਰ ਸਨ ।