ਹਠੂਰ,ਮਾਰਚ-(ਕੌਸ਼ਲ ਮੱਲ੍ਹਾ)-ਪਿੰਡ ਰਸੂਲਪੁਰ (ਮੱਲ੍ਹਾ)ਵਿਖੇ ਪੁਰਾਣੀ ਰੰਜਿਸ ਨੂੰ ਲੈ ਕੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਜਖਮੀ ਨੌਜਵਾਨ ਦੇ ਪਿਤਾ ਗੁਰਦਿਆਲ ਸਿੰਘ ਨੇ ਦੱਸਿਆ ਕਿ ਮੇਰੇ ਲੜਕਾ ਅਮਨਦੀਪ ਸਿੰਘ (30) ਮੋਟਰਸਾਇਕਲ ਤੇ ਡੀਜਲ ਤੇਲ ਲੈਣ ਲਈ ਜਾ ਰਿਹਾ ਸੀ ਤਾਂ ਗੁਆਢ ਵਿਚ ਰਹਿੰਦੇ ਹਮਲਾ ਕਰਨ ਵਾਲੇ ਨੌਜਵਾਨ ਨੇ ਅਮਨਦੀਪ ਸਿੰਘ ਨੂੰ ਘੇਰ ਕੇ ਤਲਵਾਰ ਨਾਲ ਹਮਲਾ ਕਰਕੇ ਮੋਟਰਸਾਇਕਲ ਸਮੇਤ ਜਮੀਨ ਤੇ ਸੁੱਟ ਲਿਆ।ਉਨ੍ਹਾ ਦੱਸਿਆ ਕਿ ਰੌਲਾ ਪੈਣ ਤੇ ਜਦੋ ਮੇਰੀ ਲੜਕੀ ਸੁਖਵੀਰ ਕੌਰ ਅਤੇ ਸਾਡਾ ਗੁਆਢੀ ਅਮਨਦੀਪ ਸਿੰਘ ਛੁਡਾਉਣ ਲੱਗੇ ਤਾਂ ਹਮਲਾਵਰ ਨੇ ਆਪਣੇ ਘਰ ਵਿਚ ਜਾ ਕੇ ਦੇਸੀ ਪਿਸਤੌਲ ਨਾਲ ਇੱਕ ਫਾਇਰ ਕਰ ਦਿੱਤਾ।ਜਿਸ ਨਾਲ ਮੇਰੇ ਪੁੱਤਰ ਅਮਨਦੀਪ ਸਿੰਘ,ਮੇਰੀ ਲੜਕੀ ਸੁਖਵੀਰ ਕੌਰ ਅਤੇ ਸਾਡਾ ਗੁਆਢੀ ਗੋਲੀ ਦੇ ਸਰਲਿਆ ਨਾਲ ਜਖਮੀ ਹੋ ਗਏ।ਜਿਨ੍ਹਾ ਨੂੰ ਅਸੀ ਸਰਕਾਰੀ ਹਸਪਤਾਲ ਹਠੂਰ ਵਿਖੇ ਇਲਾਜ ਲਈ ਲੈ ਕੇ ਗਏ ਤਾਂ ਹਠੂਰ ਦੇ ਡਾਕਟਰਾ ਨੇ ਸਰਕਾਰੀ ਹਸਪਤਾਲ ਜਗਰਾਓ ਨੂੰ ਰੈਫਰ ਕਰ ਦਿੱਤਾ ਜਿਥੇ ਤਿੰਨਾ ਜਖਮੀਆ ਦਾ ਇਲਾਜ ਚੱਲ ਰਿਹਾ ਹੈ।ਉਨ੍ਹਾ ਦੱਸਿਆ ਕਿ ਇਸ ਸਬੰਧੀ ਅਸੀ ਪੁਲਿਸ ਥਾਣਾ ਹਠੂਰ ਨੂੰ ਸੂਚਨਾ ਦੇ ਦਿੱਤੀ ਹੈ।ਇਸ ਸਬੰਧੀ ਜਦੋ ਥਾਣਾ ਹਠੂਰ ਦੇ ਇੰਚਾਰਜ ਅਰਸ਼ਪ੍ਰੀਤ ਕੌਰ ਗਰੇਵਾਲ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਜਖਮੀਆ ਦੇ ਬਿਆਨ ਲੈਣ ਲਈ ਪੁਲਿਸ ਪਾਰਟੀ ਸਰਕਾਰੀ ਹਸਪਤਾਲ ਜਗਰਾਓ ਨੂੰ ਗਈ ਹੋਈ ਹੈ ਅਤੇ ਬਿਆਨ ਲੈ ਕੇ ਦੋਸੀ ਖਿਲਾਫ ਕਾਰਵਾਈ ਕੀਤੀ ਜਾਵੇਗੀ।