You are here

21 ਵੇੰ ਸਾਲਾਨਾ  ਕੱਵਾਲੀ ਸਮਾਗਮ ਅਤੇ ਭੰਡਾਰੇ ਦੀਆਂ ਤਿਆਰੀਆਂ ਮੁਕੰਮਲ  ......

ਮਹਿਲ ਕਲਾਂ (ਗੁਰਸੇਵਕ ਸਿੰਘ ਸੋਹੀ)

ਸਥਾਨਕ ਬਾਗ ਵਾਲਾ ਪੀਰਖਾਨਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਕੱਵਾਲੀ ਸਮਾਗਮ ਅਤੇ ਭੰਡਾਰਾ ਮਿਤੀ 11 ਮਾਰਚ 2021 ਨੂੰ ਕਰਵਾਇਆ ਜਾ ਰਿਹਾ ਹੈ। ਜਿਸ ਦੀਆਂ ਤਿਆਰੀਆਂ ਮੁਕੰਮਲ  ਹੋ ਚੁੱਕੀਆਂ ਹਨ ।ਕਮੇਟੀ ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਇਸ ਸਮਾਗਮ ਵਿੱਚ ਜਿੱਥੇ ਮੁਸਲਿਮ ਭਾਈਚਾਰੇ ਦੇ ਤਿੰਨੋਂ ਪਿੰਡ ਮਹਿਲ ਕਲਾਂ,ਮਹਿਲ ਖੁਰਦ ਅਤੇ ਪਿੰਡ ਜੌਹਲਾਂ ਵੱਲੋਂ ਭਰਪੂਰ ਸਹਿਯੋਗ ਅਤੇ ਯੋਗਦਾਨ ਦਿੱਤਾ ਜਾਂਦਾ ਹੈ, ਉਥੇ ਹੀ  ਦੋਵੇਂ ਗਰਾਮ ਪੰਚਾਇਤਾਂ ਮਹਿਲ ਕਲਾਂ ਅਤੇ ਮਹਿਲ ਕਲਾਂ ਸੋਡੇ ਅਤੇ ਕਲੱਬਾਂ ਦਾ ਵੀ ਭਰਵਾਂ ਸਹਿਯੋਗ ਹੁੰਦਾ ਹੈ । ਹਰ ਸਾਲ ਦੀ ਤਰ੍ਹਾਂ ਇਸ ਸਮਾਗਮ ਵਿੱਚ ਸੰਤ-ਮਹਾਂਪੁਰਸ਼,ਫ਼ੱਕਰ ਲੋਕ ਸ਼ਿਰਕਤ ਕਰਨਗੇ। ਝੰਡਾ ਚੜ੍ਹਾਉਣ ਅਤੇ ਚਾਦਰ ਚੜ੍ਹਾਉਣ ਦੀ ਰਸਮ ਵੀ ਅਦਾ ਕੀਤੀ ਜਾਵੇਗੀ।  

ਇਸ ਸਮਾਗਮ ਵਿੱਚ ਕੱਵਾਲ ਦਿਲਸ਼ਾਦ ਜਮਾਲਪੁਰੀ ਐਂਡ ਪਾਰਟੀ ਮਲੇਰਕੋਟਲੇ ਵਾਲੇ,ਕੱਵਾਲ ਰਫੀ ਫੈਜ਼ ਅਲੀ ਐਂਡ ਪਾਰਟੀ ਮਲੇਰਕੋਟਲਾ  ਵਾਲੇ ਅਤੇ ਕੱਵਾਲ ਰਫੀ ਜਾਫਰ ਅਲੀ ਐਂਡ ਪਾਰਟੀ ਹਿੰਮਤਪੁਰੇ ਵਾਲੇ ਕੱਵਾਲੀਆਂ ਪੇਸ਼ ਕਰਨਗੇ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਉੱਘੇ ਸਟੇਜ ਸੰਚਾਲਕ ਸਮਰਾਟ ਰਾਏਕੋਟੀ ਵੱਲੋਂ ਨਿਭਾਈ ਜਾਵੇਗੀ। ਇਸ ਸਮਾਗਮ ਵਿੱਚ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਦੀ ਜਿੱਤ ਲਈ ਵਿਸ਼ੇਸ਼ ਦੁਆ (ਅਰਦਾਸ) ਕੀਤੀ ਜਾਵੇਗੀ। ਇਸ ਲਈ ਹੋਰ ਕਿਸੇ ਵੀ ਕਲਾਕਾਰ ਨੂੰ ਟਾਈਮ ਨਹੀਂ ਦਿੱਤਾ ਜਾਵੇਗਾ। ਪ੍ਰੋਗਰਾਮ ਸੀਮਤ ਹੋਵੇਗਾ।ਸਾਰਾ ਦਿਨ ਗੁਰੂ ਕਾ ਲੰਗਰ ਅਤੁੱਟ ਵਰਤੇਗਾ।

ਇਸ ਸਮੇਂ ਮੁੱਖ ਪ੍ਰਬੰਧਕ ਡਾ ਮਿੱਠੂ ਮੁਹੰਮਦ ਮਹਿਲਕਲਾਂ,ਬਲਬੀਰ ਸਿੰਘ ਜੀ (ਬਾਬਾ ਘੋਨਾ) ਡਾਕਟਰ ਕੇਸਰ ਖ਼ਾਨ ਮਾਂਗੇਵਾਲ,ਡਾਕਟਰ ਕਾਕਾ ਖਾਨ ਮਹਿਲ ਖੁਰਦ,ਡਾ ਮੁਹੰਮਦ ਦਿਲਸ਼ਾਦ ਅਲੀ,ਡਾ ਕੁਲਦੀਪ ਸਿੰਘ ਬਿਲਾਸਪੁਰ,ਸ਼ਮਸ਼ੇਰ ਅਲੀ,ਅਮਿਤ ਕੁਮਾਰ,ਜਸਵਿੰਦਰ ਸਿੰਘ,ਰਾਜਵਿੰਦਰ ਸਿੰਘ ਰਾਜੂ,ਗੁਰਜੀਤ ਸਿੰਘ,ਅਰਸ਼ਦ ਅਲੀ,ਵਿੱਕੀ ਖ਼ਾਨ,ਬੂਟਾ ਖਾਂ ਜੌਹਲ, ਭੋਪੂ ਖਾਂ ਜੌਹਲ,ਭੋਲਾ ਖਾਨ ਜੌਹਲ,ਸੋਨੀ ਖਾਨ ਜੌਹਲ,ਰਾਜੂ ਖਾਨ ਜੌਹਲ,ਸ਼ੇਰ ਅਲੀ ਜੌਹਲ,ਲਿਆਕਤ ਅਲੀ,ਹੁਸੈਨ ਜਲਾਲ,ਸਲੀਮ ਖ਼ਾਨ,ਅਨਫਾਲ ਅਲੀ,ਬਾਬਾ ਜੰਗ ਸਿੰਘ ਦੀਵਾਨਾ,ਰਾਣਾ ਸਿੰਘ,ਵਿੱਕੀ ਸਿੰਘ,ਹੈਪੀ ਸਿੰਘ,ਰੋਸ਼ਨ ਸਿੰਘ ਆਦਿ ਹਾਜ਼ਰ ਸਨ  ।