Punjab Budget 2021: ਪੰਜਾਬ ਬਜਟ  2021 

ਨਵਾਂ ਪੇਅ ਕਮਿਸ਼ਨ ਜੁਲਾਈ 'ਚ ਹੋਵੇਗਾ ਲਾਗੂ -ਪਹਿਲੀ ਕਿਸ਼ਤ ਅਕਤੂਬਰ 'ਚ ਮਿਲੇਗੀ,

ਪੰਜਾਬ ਸਰਕਾਰ ਦੇ ਬਜਟ ਤਜਵੀਜ਼ 'ਤੇ ਕਿਸ‍ਾਨ ਸੰਘਰਸ਼ ਦਾ ਪਰਛਾਵਾ- ਕਵਰ 'ਤੇ 'ਜੈ ਜਵਾਨ ਜੈ ਕਿਸਾਨ' ਦਾ ਲਿਖਿਆ ਨਾਅਰਾ।

ਇਸ ਲਈ ਵਿੱਤ ਮੰਤਰੀ ਮਨਪ੍ਰੀਤ ਬਾਦਲ ਲਈ ਸਭ ਤੋਂ ਵੱਡੀ ਚੁਣੌਤੀ ਜਨਤਾ ਦਾ ਭਰੋਸਾ ਕਾਇਮ ਕਰਨਾ ਹੋਵੇਗਾ।

ਚੰਡੀਗੜ੍ਹ, ਮਾਰਚ 2021( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ)-

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਵਿਧਾਨ ਸਭਾ ਵਿਚ ਬਜਟ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਉਹ ਹੁਣ ਸੂਬੇ ਦਾ ਸਾਲਾਨਾ 2021-22 ਦਾ ਬਜਟ ਪੇਸ਼ ਕਰ ਰਹੇ ਹਨ। ਵਿੱਤ ਮੰਤਰੀ ਨੇ ਬਜਟ ਕਿਸਾਨ, ਕਿਸਾਨੀ ਤੇ ਖੇਤ ਮਜ਼ਦੂਰਾਂ ਨੂੰ ਸਮਰਪਿਤ ਕੀਤਾ। ਮੌਜੂਦਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਇਹ ਆਖਰੀ ਬਜਟ ਹੈ। ਆਪ ਵੱਲੋਂ ਕਰਜ਼ਾ ਰਾਸ਼ੀ ਵੱਧਣ 'ਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਆਪ ਵਿਧਾਇਕ ਵੈਲ 'ਚ ਪੁੱਜੇ। ਆਪ ਵੱਲੋਂ ਬਜਟ ਸੈਸ਼ਨ ਦਾ ਵਾਕਆਊਟ ਕਰ ਦਿੱਤਾ ਗਿਆ ਹੈ। ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ਤਿੰਨ ਖੇਤੀ ਕ‍ਾਨੂੰਨ ਨਾਲ ਫਿਰਕਾਪ੍ਰਸਤੀ ਵੱਲ ਵੱਧ ਰਿਹਾ। ਵਿੱਤ ਮੰਤਰੀ ਨੇ ਅੰਤਿਮ ਬਜਟ "ਚ ਸਪੀਕਰ ਦਾ ਧੰਨਵਾਦ ਕੀਤਾ। ਮੁੱਖ ਮੰਤਰੀ ਦਾ ਵਿੱਤ ਮੰਤਰੀ ਵੱਜੋ ਉਨ੍ਹਾਂ ਭਰੋਸਾ ਕਰਨ ਦਾ ਧੰਨਵਾਦ ਕੀਤਾ।

 

ਬਜਟ ਦੀਆਂ ਕੁਝ ਖਾਸ ਗੱਲਾਂ  :  Budget Highlights

ਪੰਜਾਬ ਸਕੱਤਰੇਤ ਦੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਅਤੇ ਵਿੱਤ ਮੰਤਰੀ ਖ਼ਿਲਾਫ ਕੀਤਾ ਜ਼ਬਰਦਸਤ ਰੋਸ ਮੁਜ਼ਾਹਰਾ

ਪੰਜਾਬ ਵਿਧਾਨ ਸਭਾ ਅੱਗੇ ਇਕੱਠੇ ਹੋਏ ਮੁਲਾਜ਼ਮ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ ਹੋਰ ਵਿਧਾਇਕ ਮੁਲਾਜ਼ਮਾਂ ਦੇ ਸਮਰਥਨ 'ਚ ਪੁੱਜੇ।

-ਅਕਾਲੀ ਦਲ ਦੇ ਮੁਅੱਤਲ ਵਿਧਾਇਕਾਂ ਦੀ ਮੁ‌ਅੱਤਲੀ ਰੱਦ, ਬਜਟ ਸੈਸ਼ਨ ਤੇ ਬਜਟ ਬਹਿਸ ਵਿਚ ਲੈ ਸਕਣਗੇ ਹਿੱਸ‍ਾ, ਸਪੀਕਰ ਰਾਣਾ ਕੇਪੀ ਸਿੰਘ ਨੇ ਕੀਤਾ ਐਲਾਨ। ਕੱਲ੍ਹ ਤੋਂ ਅਕਾਲੀ ਵਿਧਾਇਕ ਲੈ ਸਕਣਗੇ ਸਦਨ ਦੀ ਕਾਰਵਾਈ 'ਚ ਹਿੱਸ‍ਾ।

-ਮੁਲਾਜ਼ਮਾਂ ਦੇ ਬਕਾਏ ਦੀ ਕਿਸ਼ਤ ਅਕਤੂਬਰ ਤੇ ਜਨਵਰੀ 22 ਚ ਦੇਣ ਦਾ ਐਲਾਨ

-ਪਨਬੱਸ ਤੇ PRTC ਲਈ 500 ਨਵੀਆਂ ਬੱਸਾਂ ਖਰੀਦਣ ਦਾ ਐਲਾਨ

-ਰੋਪੜ, ਧਰਮਕੋਟ, ਮੁੱਲਾਂਪੁਰ ਤੇ ਜੀਰਾ 'ਚ ਬਣਨਗੇ ਨਵੇਂ ਬੱਸ ਸਟੈਂਡ

- ਸ਼ਾਮ ਚੁਰਾਸੀ "ਚ ਬਣੇਗੀ ਸਬ ਤਹਿਸੀਲ

-ਸ਼ਹਿਰਾਂ ਦੇ ਵਿਕਾਸ ਲਈ 7192 ਕਰੋੜ ਰੁਪਏ ਰੱਖੇ

-ਪੇਂਡੂ ਬੁਨਿਆਦੀ ਢਾਂਚੇ ਦੇ ਵਿਕਾਸ ਲਈ 3744 ਕਰੋੜ ਰੁਪਏ ਰੱਖੇ

-ਮੁਸਲਮਾਨ ਤੇ ਇਸਾਈ ਭਾਈਚਾਰੇ ਨੂੰ ਕਬਰਿਸਤਾਨ ਲਈ ਜਮੀਨ ਖਰੀਦਣ ਲਈ 20 ਕਰੋੜ ਰੁਪਏ ਰੱਖੇ

-ਅਧਿਆਪਕਾਂ ਦੀ ਬਦਲੀ ਲਈ ਬਿੱਲ ਲਿਆਉਣ ਦੀ ਤਜਵੀਜ਼ ...ਬਦਲੀ ਲਈ ਕੋਈ ਰਾਜਸੀ ਆਗੂਆਂ ਨਹੀਂ ਤੰਗ ਕਰੇਗਾ।

-ਸਰਕਾਰੀ ਸਕੂਲਾਂ ਚ ਨਕਲ ਬੰਦ ਹੋਣ ਦਾ ਦਾਅਵਾ

- ਸਰਕਾਰੀ ਸਕੂਲਾਂ ਚ 14 .9 ਫੀਸਦੀ ਦਾਖਲਾ ਵਧਿਆ

- ਸਕੂਲ ਸਿੱਖਿਆ ਲਈ 11861 ਕਰੋੜ ਰੁਪਏ ਰੱਖੇ

-250 ਸਕੂਲ ਅਪਗ੍ਰੇਡ ਕੀਤੇ ਜਾਣਗੇ

-ਵਿਦਿਆਰਥੀਆਂ ਨੂੰ ਸਮਾਰਟ ਫੋਨ ਲਈ 100 ਕਰੋੜ ਰੱਖਿਆ

- ਜਲੰਧਰ, ਪਟਿਆਲਾ, ਲੁਧਿਆਣਾ, ਮੋਹਾਲੀ, ਮਾਨਸਾ, ਬਰਨਾਲਾ ਤੇ ਅੰਮ੍ਰਿਤਸਰ ਵਿੱਚ ਕੰਮਕਾਜੀ ਔਰਤ‍ਾਂ ਲਈ ਹੋਸਟਲ ਬਣਾਉਣ ਲਈ 50 ਕਰੋੜ ਰੁਪਏ ਰੱਖੇ

-ਮਲੇਰਕੋਟਲਾ 'ਚ ਲੜਕੀਆਂ ਲਈ ਕਾਲਜ ਬਣੇਗਾ। ਮੁੱਖ ਮੰਤਰੀ ਵੱਲੋਂ ਮਿਲੀ ਮਨਜ਼ੂਰੀ

-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਲਈ ਗੁਰੂ ਗਰੰਥ ਸਾਹਿਬ ਕੇਂਦਰ ਸਥਾਪਤ ਕਰਨ ਲਈ 5 ਕਰੋੜ ਰੁਪਏ ਰੱਖਣ ਦਾ ਐਲਾਨ

ਅਕਾਲੀ ਵਿਧਾਇਕ‍ ਲਖਵੀਰ ਸਿੰਘ ਲੋਧੀਨੰਗਲ ਤੇ ਦਿਲਰਾਜ ਸਿੰਘ ਭੂੰਦੜ ਵੱਲੋਂ ਬਜਟ ਤਕਰੀਰ ਦਾ ਵਾਕਆਊਟ। ਪਹਿਲਾਂ ਅ‍ਾਪ ਨੇ ਵੀ ਕੀਤਾ ਵਾਕਆਊਟ।

- ਅਨੁਸੂਚਿਤ ਜਾਤੀ ਤੇ ਪਿਛੜੀ ਸ਼੍ਰੇਣੀ .ਅੰਗਹੀਣ ਦਾ ਬੈਕਲਾਗ ਭਰਨ ਦਾ ਐਲਾਨ

-ਪੰਜਾਬ ਸਰਕਾਰ ਦੇ ਬਜਟ ਤਜਵੀਜ਼ 'ਤੇ ਕਿਸ‍ਾਨ ਸੰਘਰਸ਼ ਦਾ ਪਰਛਾਵਾ, ਕਵਰ 'ਤੇ 'ਜੈ ਜਵਾਨ ਜੈ ਕਿਸਾਨ' ਦਾ ਲਿਖਿਆ ਨਾਅਰਾ।

- ਦੁੱਧ ਪੈਦਾਵਾਰ ਵਿੱਚ 7 ਫੀਸਦੀ ਟੀਚਾ ਵਧਾਉਣ ਦੀ ਤਜਵੀਜ਼

- ਸ੍ਰੀ ਗੁਰੂ ਤੇਗ ਬਹਾਦਰ ਦੇ 400 ਸਾਲਾਂ ਪ੍ਰਕਾਸ਼ ਉਤਸਵ ਤੇ 400 ਬੂਟੇ ਲਾਏ ਜਾਣਗੇ

-ਪੰਜਾਬ ਪਹਿਲਾਂ ਸੂਬਾ ਜਿਥੇ ਸਕੂਲਾਂ ਤੇ ਆਂਗਨਵਾੜੀ ਸੈਂਟਰਾਂ 'ਚ ਸਾਫ ਪਾਣੀ ਮਿਲ ਰਿਹੈ।

-ਹਰ ਘਰ 'ਚ ਪਾਣੀ ਦੇਣ ਲਈ 2148 ਕਰੋੜ ਰੱਖਿਆ

- ਸੋਚ ਮੁਕਤ ...ਲਈ ਦੂਜੇ ਪੜਾਅ ਤਹਿਤ 400 ਕਰੋੜ ਰੱਖੇ

- 4650 ਕਰੋੜ ਰੁਪਏ ਬਿਜਲੀ ਸਬਸਿਡੀ ਲਈ ਰੱਖੇ

-ਕਾਮਯਾਬ ਕਿਸਾਨ ਖੁਸ਼ਹਾਲ ਪੰਜਾਬ ਸਕੀਮ ਤਹਿਤ 3780 ਕਰੋੜ ਰੁਪਏ ਰੱਖੇ

-ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ 40 ਕਰੋੜ ਰੱਖੇ ਹਰ ਪਿੰਡ 'ਚ 3-4 ਮਸ਼ੀਨਾਂ ਦੇਣ ਦੀ ਤਜਵੀਜ਼

- ਗੰਨੇ ਮਿੱਲ ਲਈ 200 ਕਰੋੜ ਰੱਖੇ

-ਮਨਪ੍ਰੀਤ ਬਾਦਲ ਦਾ ਬਜਟ ਸੈਸ਼ਨ ਦੌਰਾਨ ਪੰਜਾਬ ਤੇ ਪੰਜਾਬੀ ਨਾਲ ਇਸ਼ਕ ਦੇਖਣ ਨੂੰ ਮਿਲਿਆ। ਪੰਜਾਬੀ ਸਾਹਿਤ ਐਵਾਰਡ 10 ਤੋਂ 20 ਲੱਖ ਕਰਨ ਦਾ, ਸ਼੍ਰੋਮਣੀ ਸਾਹਿਤਕਾਰ 5 ਤੋਂ ਵਧਾ ਕੇ 10 ਲੱਖ ਕਰਨ , ਸਾਹਿਤਕਾਰ ਨੂੰ 15000 ਰੁਪਏ ਪੈਨਸ਼ਨ ਦੇਣ ਦਾ ਐਲਾਨ ਕੀਤਾ।

ਬਜਟ ਕੈਪੀਟਲ ਖਰਚੇ ਲਈ 14134 ਕਰੋੜ ਰੱਖਿਆ। 31 ਮਾਰਚ ਤੱਕ 300 ਕਰੋੜ ਦੀਆਂ ਦੇਣਦਾਰੀਆਂ ਹੋਣਗੀਆਂ। ਜੇ ਕੋਵਿਡ ਨਾ ਹੁੰਦਾ ਤਾਂ ਸਰਪਲਸ ਬਜਟ ਹੋਣਾ ਸੀ। ਵਿੱਤੀ ਸਾਲ 'ਚ 2,73,703 ਕਰੋੜ ਕਰਜ਼ ਹੋਣ ਦਾ ਅਨੁਮਾਨ। ਪੰਜਾਬ 'ਤੇ 252880 ਕਰੋੜ ਦਾ ਕਰਜ਼ਾ।

 

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਐਲਾਨ

-ਬਜ਼ੁਰਗ ਤੇ ਵਿਧਵਾ ਪੈਨਸ਼ਨ 1500 ਰੁਪਏ ਦੇਣ ਐਲਾਨ

-ਆਸ਼ੀਰਵਾਦ ਸ਼ਗਨ ਸਕੀਮ 51 ਹਜ਼ਾਰ ਕਰਨ ਦਾ ਐਲਾਨ

-ਔਰਤਾਂ ਲਈ ਅੱਜ ਦੇ ਦਿਨ ਲਈ ਮੁਫ਼ਤ ਬੱਸ ਸਫਰ ਦਾ ਐਲਾਨ

- ਡਾ. ਅੰਬੇਦਕਰ ਦਾ ਕਪੂਰਥਲਾ ਚ 100 ਕਰੋੜ ਦੀ ਲਾਗਤ ਨਾਲ ਮਿਊਜ਼ੀਅਮ ਬਣਾਉਣ ਦਾ ਐਲਾਨ

-ਖੇਤ ਮਜ਼ਦੂਰਾਂ ਦਾ 523 ਕਰੋੜ ਦਾ ਕਰਜ਼ ਮਾਫ ਕਰਨ ਦਾ ਐਲਾਨ

-ਪੇ ਕਮਿਸ਼ਨ - ਦੀ ਸਿਫ਼ਾਰਸ਼ਾਂ ਹਾਸਲ ਨਹੀਂ ਹੋਈਆਂ । 31 ਮਾਰਚ ਤੋ ਪਹਿਲਾਂ ਆਵੇਗੀ ਰਿਪੋਰਟ। ਪੇ ਕਮਿਸ਼ਨ ਦੀ ਸਿਫ਼ਾਰਸ਼ ਜੁਲਾਈ 'ਚ ਮਿਲੇਗਾ ਯਸਮਕੁਤ ਲਾਭ। ਬਕਾਇਆ ਰਾਸ਼ੀ ਦਾ ਭੁਗਤਾਨ ਕਿਸ਼ਤਾਂ ਵਿੱਚ ਦੇਣ ਦਾ ਐਲਾਨ।

-ਪੰਜਾਬ ਦੇ ਸਰਕਾਰ ਪ੍ਰਾਇਮਰੀ ਸਕੂਲਾਂ ਵਿਚ ਪਡ਼੍ਹਨ ਵਾਲੇ ਵਿਦਿਆਰਥੀਆਂ ਨੂੰ ਫਰੀ ਬੱਸ ਸੇਵਾ ਦਾ ਐਲਾਨ

-ਸਿਹਤ ਦਾ ਬਜਟ 3822 ਕਰੋੜ ਰੁਪਏ ਦਾ ਹੋਵੇਗਾ।

-ਪਟਿਆਲਾ ਸਰਕਾਰੀ ਮੈਡੀਕਲ ਕਾਲਜ ਦੇ ਬੁਨਿਆਦੀ ਸੁਧਾਰ ਲਈ 92 ਕਰੋੜ ਦਾ ਬਜਟ

-ਕੋਵਿਡ ਨਾਲ ਲੜਨ ਲਈ ਸਾਜੋ ਸਾਮਾਨ ’ਤੇ ਪੰਜਾਬ ਸਰਕਾਰ ਨੇ 1000 ਕਰੋੜ ਰੁਪਏ ਖਰਚ ਕੀਤੇ।

-ਮੈਡੀਕਲ ਐਜੂਕੇਸ਼ਨ ਦਾ ਬਜਟ 1008 ਕਰੋਡ਼ ਰੁਪਏ ਹੋਵੇਗਾ। ਪਿਛਲੇ ਸਾਲ ਨਾਲੋਂ 85 ਫੀਸਦ ਜ਼ਿਆਦਾ

-ਬਰਨਾਲਾ ਧਰਮਕੋਟ ਚਮਕੌਰ ਸਾਹਿਬ ਹਸਪਤਾਲਾਂ ਦੀ ਦੇ ਅਪਗ੍ਰੇਡੇਸ਼ਨ ਲਈ ਸੌ ਕਰੋੜ ਰੁਪਏ ਅਲਾਟ

-ਡਾਕਟਰੀ ਖੋਜ ਲਈ 1008 ਕਰੋੜ ਰੱਖਿਆ

ਮੋਹਾਲੀ ਮੈਡੀਕਲ ਕਾਲਜ ਦਾ ਨਾਮ ਡਾ. ਅੰਬੇਦਕਰ ਦੇ ਨਾਮ 'ਤੇ ਰੱਖਿਆ ਜਾਵੇਗਾ

-ਪੰਜਾਬ ਵਿਧਾਨ ਸਭਾ ਵਿਚ ਮਹਿਲਾ ਦਿਵਸ ’ਤੇ ਸੀਐਮ ਵੱਲੋਂ ਪੇਸ਼ ਪ੍ਰਸਤਾਵ ਨੂੰ ਸਰਬਸੰਮਤੀ ਨਾਲ ਕੀਤਾ ਗਿਆ ਪਾਸ

-ਰਿਸੋਰਸ ਗੈਪ ਇਸ ਸਾਲ ਜ਼ੀਰੋ ਰਹੇਗਾ। ਭਾਵ ਸਰਕਾਰ ਕੋਲ ਜਿੰਨੇ ਪੈਸੇ ਹਨ ਓਨਾ ਹੀ ਖਰਚ ਹੋਵੇਗਾ।

-ਸਪੀਕਰ ਨੇ ਮੁਲਤਵੀ ਕੀਤੇ ਅਕਾਲੀ ਦਲ ਦੇ ਵਿਧਾਇਕਾਂ ਨੂੰ ਵਾਪਸ ਲੈਣ ਦਾ ਭਰੋਸਾ ਦਿੱਤਾ ਹੈ।

-ਕੈਗ ਨੇ ਵੀ ਕਿਹਾ ਕਿ ਸਰਕਾਰ ਵਿੱਤੀ ਰਿਫਾਰਮ ਦੇ ਰਾਹ ’ਤੇ ਹੈ।

ਅਗਲੇ ਸਾਲ 2022 ਵਿਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹਨ। ਇਸ ਲਈ ਇਹ ਬਜਟ ਲੋਕ ਲੁਭਾਵਣਾ ਅਤੇ ਚੁਣਾਵੀਂ ਏਜੰਡਿਆਂ ਨਾਲ ਭਰਪੂਰ ਹੋਣ ਦੀ ਉਮੀਦ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਣੇ ਸੂਬੇ ਦੇ ਸਾਰੇ ਮੰਤਰੀ ਅਤੇ ਕਾਂਗਰਸ ਤੇ ਆਮ ਆਦਮੀ ਦੇ ਵਿਧਾਇਕ ਮੌਜੂਦ ਹਨ। ਸ਼੍ਰੋਮਣੀ ਅਕਾਲੀ ਦਲ ’ਤੇ ਪ੍ਰਦਰਸ਼ਨ ਕਾਰਨ ਵਿਧਾਇਕ ਆਪ ਅਤੇ ਕਾਂਗਰਸ ਦੇ ਵਿਧਾਇਕ ਸਦਨ ਵਿਚ ਦੇਰੀ ਨਾਲ ਪਹੁੰਚੇ। ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੂੰ ਬਜਟ ਸੈਸ਼ਨ ਲਈ ਮੁਲਤਵੀ ਕੀਤਾ ਗਿਆ ਹੈ।