ਇੱਕ ਸੀ ਖੁਸ਼ੀ (ਕੁੜੀ ) ✍️ ਜਸਜੀਤ ਕੌਰ

ਇੱਕ ਵਾਰ ਇੱਕ ਗ਼ਰੀਬ ਘਰ ਦੀ ਕੁੜੀ ਸੀ ।ਉਸ ਦਾ ਨਾਮ ਖ਼ੁਸ਼ੀ ਸੀ ।ਘਰ ਵਿੱਚ ਗ਼ਰੀਬੀ ਹੋਣ ਕਰ ਕੇ ਉਸ ਦੇ ਮਾਂ ਬਾਪ ਉਸ ਨੂੰ ਪੜ੍ਹਾ ਨਹੀਂ ਸਕਦੇ ਸਨ ।ਉਸ ਦੇ ਮਾਂ ਬਾਪ ਮਿਹਨਤ ਮਜ਼ਦੂਰੀ ਕਰ ਕੇ ਘਰ ਦਾ ਗੁਜ਼ਾਰਾ ਕਰਦੇ ਸਨ ।ਖੁਸ਼ੀ ਵੀ ਉਨ੍ਹਾਂ ਦੇ ਨਾਲ ਕੰਮ ਵਿੱਚ ਹੱਥ ਵਟਾਉਂਦੀ ਸੀ ।ਖ਼ੁਸ਼ੀ ਦੀ ਇੱਕ ਸਹੇਲੀ ਸੀ ।ਜਿਸ ਦਾ ਨਾਮ ਮੀਨੂੰ ਸੀ ।ਖ਼ੁਸ਼ੀ ਦੀ ਸਹੇਲੀ ਦਾ ਦਾਖਲਾ ਸਕੂਲ ਵਿਚ ਹੋ ਗਿਆ ।ਉਹ ਸਕੂਲ ਪੜ੍ਹਨ ਜਾਣ ਲੱਗ ਪਈ ।ਜਦੋਂ ਉਸ ਦੀ ਸਹੇਲੀ ਸਕੂਲ ਜਾਣ ਲੱਗ ਪਈ ਤਾਂ ਖ਼ੁਸ਼ੀ ਬਹੁਤ ਹੀ ਉਦਾਸ ਹੋ ਗਈ ਕਿਉਂਕਿ ਖ਼ੁਸ਼ੀ ਵੀ ਸਕੂਲ ਪੜ੍ਹਨ ਜਾਣਾ ਚਾਹੁੰਦੀ ਸੀ ।ਪਰ ਖ਼ੁਸ਼ੀ ਖ਼ੁਸ਼ੀ ਦੇ ਮਾਂ ਬਾਪ ਕੋਲ ਦਾਖਲਾ ਭਰਨ ਲਈ ਪੈਸੇ ਨਹੀਂ ਸਨ ।ਇਸ ਲਈ ਖ਼ੁਸ਼ੀ ਸਕੂਲ ਨਹੀਂ ਜਾ ਸਕਦੀ ਸੀ ।ਉਹ ਦੁਖੀ ਹੋ ਕੇ ਇੱਕ ਦਿਨ ਜੰਗਲ ਵਿੱਚ ਚਲੀ ਗਈ ।ਕਿਉਂਕਿ ਕਿਉਂਕਿ ਉਸ ਨੂੰ ਜੰਗਲ ਵਿੱਚ ਜਾ ਕੇ ਸ਼ਾਂਤੀ ਮਿਲਦੀ ਸੀ ।ਜੰਗਲ ਵਿੱਚ ਜਾ ਕੇ ਉਹ ਬਹੁਤ ਹੀ ਪੁਰਾਣੇ ਬੋਹੜ ਦੇ ਦਰੱਖ਼ਤ ਥੱਲੇ ਬੈਠ ਗਈ ।ਖ਼ੁਸ਼ੀ ਆਪਣੇ ਆਪ ਨਾਲ ਗੱਲਾਂ ਕਰਨ ਲੱਗੀ ।ਏਨੇ ਨੂੰ ਬੋਹੜ ਨੂੰ ਜਾਗ ਆ ਗਈ ।ਬੋਹੜ ਖ਼ੁਸ਼ੀ ਨੂੰ ਪੁੱਛਣ ਲੱਗਿਆ ਮੇਰੀ ਬੱਚੀ ਕਿਉਂ ਉਦਾਸ ਬੈਠੀ ਹੈ ।ਖ਼ੁਸ਼ੀ ਹੈਰਾਨ ਹੋ ਕੇ ਏਧਰ ਓਧਰ ਦੇਖਣ ਲੱਗੀ ਇਹ ਕੌਣ ਬੋਲਿਆ ਹੈ ।ਖ਼ੁਸ਼ੀ ਕਹਿਣ ਲੱਗੀ ਮੈਨੂੰ ਦੱਸੋ ਕੌਣ ਬੋਲ ਰਿਹਾ ਹੈ ।ਬੋਹੜ ਕਹਿੰਦਾ ਜਿਸਦੇ ਤੋਂ ਛਾਵੇਂ ਬੈਠੀ ਹੈ ਮੈਂ ਬੋਹੜ ਬੋਲ ਰਿਹਾ ਹਾਂ ।ਫਿਰ ਖ਼ੁਸ਼ੀ ਕਹਿਣ ਲੱਗੀ ਮੈਂ ਜਦੋਂ ਵੀ ਉਦਾਸ ਹੋ ਜਾਂਦੀ ਹਾਂ ਇੱਥੇ ਆ ਕੇ ਬੈਠ ਜਾਂਦੀ ਹਾਂ ।ਅੱਜ ਮੈਂ ਇਸ ਕਰਕੇ ਉਦਾਸ ਹਾਂ ਕਿ ਮੇਰੀ ਸਹੇਲੀ ਸਕੂਲ ਪੜ੍ਹਨ ਲੱਗ ਗਈ ਹੈ ਮੈਂ ਵੀ ਉਹਦੇ ਨਾਲ ਸਕੂਲ ਜਾਣਾ ਚਾਹੁੰਦੀ ਹਾਂ ।ਪਰ ਮੇਰੇ ਕੋਲ ਸਕੂਲ ਵਿੱਚ ਦਾਖਲਾ ਭਰਨ ਲਈ ਪੈਸੇ ਨਹੀਂ ਹਨ ।ਫਿਰ ਬੋਹੜ ਖ਼ੁਸ਼ੀ ਨੂੰ ਕਹਿਣ ਲੱਗਿਆ ਮੇਰੀ ਬੱਚੀ ਤੂੰ ਉਦਾਸ ਨਾ ਹੋ ।ਤੇਰੀ ਪੜ੍ਹਾਈ ਦਾ ਵੀ ਕੋਈ ਨਾ ਕੋਈ ਰਸਤਾ ਨਿਕਲ ਆਵੇਗਾ ।ਪਿਆਰੀ ਬੱਚੀ ਤੂੰ ਆਪਣੇ ਮਾਂ ਬਾਪ ਨਾਲ ਕੰਮ ਕਰਵਾਇਆ ਕਰ ਫਿਰ ਤੁਹਾਨੂੰ ਪੈਸੇ ਜ਼ਿਆਦਾ ਮਿਲਣਗੇ ਤੇ ਤੂੰ ਸਕੂਲ ਜਾ ਸਕੇਗੀ ।ਇਹ ਗੱਲ ਸੁਣ ਕੇ ਖੁਸ਼ੀ ਬਹੁਤ ਹੀ ਖ਼ੁਸ਼ ਹੋਈ ।ਉਹ ਘਰ ਆ ਕੇ ਆਪਣੇ ਮਾਂ ਬਾਪ ਦੀ ਕੰਮਾਂ ਵਿੱਚ ਮਦਦ ਕਰਨ ਲੱਗੀ । ਫੇਰ ਉਸ ਦੇ ਮਾਂ ਬਾਪ ਨੂੰ ਪੈਸੇ ਵੱਧ ਮਿਲਣ ਲੱਗੇ ਤਾਂ ਉਹ ਸਕੂਲ ਜਾਣ ਲੱਗ ਗਈ ।

ਜਸਜੀਤ ਕੌਰ

ਕਲਾਸ ਚੌਥੀ

8569001590