ਕਿਸਾਨੀ  ਅੰਦੋਲਨ ਦੀ ਹਮਾਇਤ ਕਰ ਰਹੀਆਂ ਧੀਆਂ ਤੇ ਪਰਚੇ ਪਾਉਣਾ ਕੇਂਦਰ ਸਰਕਾਰ ਦੀ ਘਟੀਆ ਸੋਚ ਦਾ ਨਤੀਜਾ  -ਪ੍ਰਧਾਨ ਮੋਹਣੀ

ਅਜੀਤਵਾਲ,ਫ਼ਰਵਰੀ  2021( ਬਲਵੀਰ ਸਿੰਘ ਬਾਠ) 

 ਤਿੱਨ ਖੇਤੀ ਆਰਡੀਨੈਂਸ ਕਾਲੇ ਬਿਲਾਂ ਦੇ ਖਿਲਾਫ ਦਿੱਲੀ ਵਿਖੇ ਚੱਲ ਰਹੇ ਸਾਂਤਮਈ ਕਿਸਾਨੀ ਸੰਘਰਸ਼ ਵਿਚ ਆਪਣੀ ਹਮਾਇਤ ਕਰ ਰਹੀਆਂ  ਨੌਜਵਾਨ ਦੇਸ਼ ਦੀਆਂ ਧੀਆਂ ਤੇ ਐੱਫਆਈਆਰ ਦਰਜ ਕਰਕੇ ਪਰਚੇ ਪਾਉਣਾ ਨਿਕੰਮੀ ਸਰਕਾਰ ਦੀ ਘਟੀਆ ਸੋਚ ਨੂੰ ਦਰਸਾਉਂਦੀਆਂ ਹਨ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ  ਜਨ ਸ਼ਕਤੀ ਨਿੳੂਜ਼ ਨਾਲ ਕਰਦਿਆਂ ਪ੍ਰਧਾਨ ਮਨਜੀਤ ਸਿੰਘ ਮੋਹਣੀ ਨੇ  ਜੰਗੀਪੁਰ ਤੋਂ ਫੋਨ ਤੇ ਗੱਲਬਾਤ ਕਰਦਿਆਂ ਕੀਤਾ  ਉਨ੍ਹਾਂ ਕਿਹਾ ਕਿ ਕੇਂਦਰ ਦੀ ਸਰਕਾਰ ਨੇ ਹਮੇਸ਼ਾਂ ਹੀ ਸ਼ਾਂਤਮਈ ਢੰਗ ਨਾਲ  ਹੱਕ ਮੰਗਣ  ਆਏ ਕਿਸਾਨਾਂ ਨਾਲ ਵਿਤਕਰੇਬਾਜ਼ੀ ਕਰ ਕੇ ਐਫਆਈਆਰ ਦਰਜ ਕੀਤੀ ਗਈ ਅਤੇ ਕੁੱਟਮਾਰ ਕੀਤੀ ਗਈ ਇਹ ਘਟੀਆ ਸੋਚ ਨੂੰ  ਦਰਸਾਉਂਦੀਆਂ ਸਾਜ਼ਿਸ਼ਾਂ ਹਨ  ਪ੍ਰਧਾਨ ਮੋਹੀ ਨੇ ਕਿਹਾ ਕਿ ਬੇਟੀ ਨਵਦੀਪ ਕੌਰ ਜੋ ਕਿ ਹਰਿਆਣਾ ਪੁਲੀਸ ਨੇ ਨਾਜਾਇਜ਼ ਹਿਰਾਸਤ ਵਿਚ ਰੱਖ ਕੇ ਪਰਚਾ ਦੇ ਦਿੱਤਾ ਗਿਆ ਸੀ  ਇਸ ਬੇਟੀ ਨੂੰ ਜਲਦੀ ਤੋਂ ਜਲਦੀ ਰਿਹਾਅ ਕੀਤਾ ਜਾਵੇ  ਉਨ੍ਹਾਂ ਕਿਸਾਨ ਆਗੂਆਂ ਤੋਂ ਇਲਾਵਾ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਧੀਆਂ ਦੀ ਹਿਫ਼ਾਜ਼ਤ ਲਈ ਵੀ ਆਵਾਜ਼ ਬੁਲੰਦ ਕਰੋ  ਤਾਂ ਹੀ ਅਸੀਂ ਦੇਸ਼ ਦੇ ਚੰਗੇ ਨਾਗਰਿਕ ਬਣ ਕੇ ਸਾਬਤ ਹੋ ਸਕਦੇ ਹਾਂ  ਇਸ ਤੋਂ ਇਲਾਵਾ ਉਨ੍ਹਾਂ ਖੇਤੀ ਕਾਲੇ ਕਾਨੂੰਨਾਂ ਦੇ ਵਿਰੋਧ ਕਰਦੇ ਹੋਏ ਕਿਹਾ ਕਿ ਇਹ ਕਾਲੇ ਕਾਨੂੰਨ ਹਰ ਹਾਲਤ ਵਿੱਚ ਦੇਸ਼ ਦੇ ਕਿਸਾਨ ਰੱਦ ਕਰਵਾ ਕੇ ਵਾਪਸ ਮੋੜਨਗੇ