You are here

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੂਰੇ ਪੰਜਾਬ ਵਿੱਚ 6 ਫਰਵਰੀ ਨੂੰ 12 ਵਜੇ ਤੋਂ ਸ਼ਾਮ 3 ਵਜੇ ਤਕ ਭਾਰਤ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਤਤਪਰ - ਡਾ ਬਾਲੀ ,ਡਾ ਕਾਲਖ਼       

  ਮਹਿਲ ਕਲਾਂ/ ਬਰਨਾਲਾ,ਫਰਵਰੀ 2021   (ਗੁਰਸੇਵਕ ਸਿੰਘ ਸੋਹੀ)-

ਪੂਰੇ ਭਾਰਤ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ 6 ਫਰਵਰੀ ਦੇ ਭਾਰਤ-ਬੰਦ ਦੇ ਸੰਘਰਸ਼ ਵਿਚ ਆਲ ਇੰਡੀਆ ਮੈਡੀਕਲ ਪ੍ਰੈਕਟੀਸ਼ਨਰ ਫੈਡਰੇਸ਼ਨ( ਰਜਿ:49039)ਪੂਰੇ ਭਾਰਤ ਵਿਚ ਭਾਰਤ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਕਿਸਾਨ ਜਥੇਬੰਦੀਆਂ ਦੀ ਹਮਾਇਤ ਵਿਚ ਆਪਣਾ ਬਣਦਾ ਯੋਗਦਾਨ ਅਦਾ ਕਰੇਗੀ ।ਪ੍ਰੈੱਸ ਨੋਟ ਜਾਰੀ ਕਰਦਿਆਂ ਫੈਡਰੇਸ਼ਨ ਦੇ ਕੌਮੀ ਚੇਅਰਮੈਨ ਡਾ ਰਮੇਸ਼ ਕੁਮਾਰ ਬਾਲੀ ਪੰਜਾਬ,ਕੌਮੀ ਵਾਈਸ ਪ੍ਰਧਾਨ ਡਾ ਸੰਧਿਆ ਅਗਰਵਾਲ ਦਿੱਲੀ,ਕੌਮੀ ਜਨਰਲ ਸਕੱਤਰ ਡਾ ਕੁਲਵੰਤ ਸਿੰਘ ਰਾਜਸਥਾਨ, ਕੌਮੀ ਆਰਗੇਨਾਈਜ਼ਰ ਡਾ ਜੀ.ਆਰ ਵਰ੍ਹਮਾ ਰਾਜਸਥਾਨ, ਸੀਨੀਅਰ ਮੀਤ ਪ੍ਰਧਾਨ ਡਾ ਠਾਕੁਰਜੀਤ ਸਿੰਘ ਪੰਜਾਬ,ਕੌਮੀ ਵਿੱਤ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ਪੰਜਾਬ ,ਕੌਮੀ ਐਗਜ਼ੈਕਟਿਵ ਮੈਂਬਰ ਡਾ ਜਗਦੀਸ਼ ਲਾਲ ਪੰਜਾਬ,ਕੌਮੀ ਐਗਜ਼ੈਕਟਿਵ ਮੈਂਬਰ ਡਾ ਅੰਜੂ ਸ਼ਰਮਾ ਮੱਧ ਪ੍ਰਦੇਸ ,ਕੌਮੀ ਅਗਜ਼ੈਕਟਿਵ ਮੈਂਬਰ ਮੈਂਬਰ ਡਾ ਮਹਿੰਦਰ ਸਿੰਘ ਸੈਦੋਕੇ ਪੰਜਾਬ,ਕੌਮੀ ਅਗਜ਼ੈਕਟਿਵ ਮੈਂਬਰ ਡਾ ਅਨਿਲ ਸੈਣੀ ਹਰਿਆਣਾ ਆਦਿ ਦੀ ਅਗਵਾਈ ਹੇਠ ਪੂਰੇ ਭਾਰਤ ਵਿੱਚ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਚੱਕਾ ਜਾਮ ਕਰਨਗੇ ।ਸੰਯੁਕਤ ਮੋਰਚੇ ਦੇ ਸੱਦੇ ਉੱਪਰ ਕਿਸਾਨਾਂ ਦੇ ਹੱਕ ਵਿੱਚ ਬਾਰਡਰਾ ਤੇ ਬਿਜਲੀ'ਪਾਣੀ ਅਤੇ ਇੰਟਰਨੈੱਟ ਸੇਵਾ ਬਹਾਲ ਕਰਵਾਉਣ ਲਈ ਅਤੇ ਖੇਤੀ ਸੰਬੰਧੀ ਬਣੇ ਲੋਕ ਮਾਰੂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਦੇ ਵਿਰੋਧ ਵਿੱਚ 6 ਫਰਵਰੀ ਨੂੰ ਸਵੇਰੇ 12 ਵਜੇ ਤੋਂ ਸਾਂਮ ਦੇ 3 ਵਜੇ ਤੱਕ ਭਾਰਤ-ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਰੋਸ ਪ੍ਰਦਰਸ਼ਨ ਕੀਤੇ ਜਾਣਗੇ ।ਇਸ ਮੌਕੇ ਜਥੇਬੰਦੀ ਦੇ ਕੇਂਦਰੀ ਅਤੇ ਸੂਬਾ ਆਗੂਆਂ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਥੇਬੰਦੀ ਵੱਲੋਂ ਲਗਾਤਾਰ ਜ਼ਿਲ੍ਹਾ ਅਤੇ ਬਲਾਕ ਪੱਧਰ ਤੇ ਮੀਟਿੰਗਾਂ ਕਰਕੇ ਵਰਕਰਾਂ ਦੀ ਲਾਮਬੰਦੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਦਮਨਕਾਰੀ ਨੀਤੀਆਂ  ਦੇ ਤਹਿਤ ਨੌਜਵਾਨਾਂ ਤੇ ਕੀਤੇ ਅੰਨ੍ਹੇ ਤਸੱਦਦ ,ਸੱਚ ਦੀ ਅਵਾਜ਼ ਬੁਲੰਦ ਕਰਨ ਵਾਲੇ ਪੱਤਰਕਾਰਾਂ ਪਰ  ਨਾਜਾਇਜ਼ ਕੇਸ ਪਾ ਕੇ ਗ੍ਰਿਫਤਾਰ ਕਰਨ ਦੇ ਰੋਸ ਅਤੇ ਬਿਨਾ ਸਰਤ ਰਿਹਾਈ ਲਈ ,ਦਿਲੀ ਦੇ ਬਾਡਰਾਂ ਤੇ  ਬਿਜਲੀ ,ਪਾਣੀ ਅਤੇ ਇੰਟਰਨੈੱਟ ਸੇਵਾ ਬਹਾਲ ਕਰਵਾਉਣ ਲਈ ਅਤੇ ਖੇਤੀ ਸੰਬੰਧੀ ਬਣੇ ਲੋਕ ਮਾਰੂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜੋ ਕਿਸਾਨ ਸੰਘਰਸ ਕਮੇਟੀ ਵਲੋਂ 6 ਫਰਵਰੀ ਨੂੰ ਸਵੇਰੇ 12 ਵਜੇ ਤੋਂ ਸਾਂਮ ਦੇ 3 ਵਜੇ ਤੱਕ  ਭਾਰਤ ਬੰਦ ਦਾ ਸੱਦਾ ਦਿੱਤੇ ਸੱਦੇ ਨੂੰ ਸਫ਼ਲ ਬਣਾਉਣ ਲਈ ਜਥੇਬੰਦੀ ਦੇ ਵਰਕਰਾਂ ਤੋਂ ਇਲਾਵਾ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਅਤੇ ਔਰਤਾਂ ਨੂੰ ਕਾਫ਼ਲੇ ਬੰਨ੍ਹ ਕੇ ਭਾਰਤ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ। ਉਨ੍ਹਾਂ ਹੋਰ ਕਿਹਾ ਕਿ ਡਾਕਟਰ ਕਿਸਾਨ ਮਜ਼ਦੂਰ ਏਕੇ ਨੂੰ ਹੋਰ ਪੱਕਾ ਕਰਨ ਲਈ ਪੰਜਾਬ ਪੱਧਰ ਤੇ ਲੱਗੇ ਕਿਸਾਨੀ ਧਰਨਿਆਂ ਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295)ਦੇ ਡਾਕਟਰ ਸਾਥੀ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਰਹੇ ਹਨ ।