ਸਲੇਮਪੁਰੀ ਦਾ ਮੌਸਮਨਾਮਾ-

 *ਮੀਂਹ*

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ 

3, 4 ਤੇ 5 ਫਰਵਰੀ ਦਰਮਿਆਨ ਪੰਜਾਬ, ਹਰਿਆਣਾ, ਦਿੱਲੀ ਤੇ ਉੱਤਰੀ ਰਾਜਸਥਾਨ 'ਚ ਬਹੁਤੀ ਥਾਂ ਹਲਕੀ/ਦਰਮਿਆਨੀ ਬਾਰਿਸ਼ ਦੀ ਉਮੀਦ ਹੈ। 

ਪੰਜਾਬ 'ਚ 3 ਫਰਵਰੀ ਨੂੰ ਵਗਦੀ ਪਹਾੜ ਤੇ ਪੁਰੇ ਦੀ ਹਵਾ ਨਾਲ ਕਿਤੇ-ਕਿਤੇ ਗਰਜ ਚਮਕ ਨਾਲ ਘੱਟ ਸਮੇਂ ਦੇ ਛੜਾਕੇ ਪੈ ਸਕਦੇ ਹਨ, ਮੁੱਖ ਤੌਰ 'ਤੇ ਦੁਪਹਿਰ ਅਤੇ ਸ਼ਾਮ ਸਮੇਂ ਜਦਕਿ 4 ਫਰਵਰੀ ਦਾ ਦਿਨ ਮੀਂਹ ਪੱਖੋਂ ਮੁੱਖ ਰਹੇਗਾ। ਇਸ ਦਿਨ ਜਿਆਦਾਤਰ ਪੰਜਾਬ 'ਚ ਬਾਰਿਸ਼ ਹੋ ਸਕਦੀ ਹੈ। 4 ਫਰਵਰੀ ਨੂੰ ਤੜਕਸਾਰ ਅਤੇ ਸਵੇਰ ਤੋਂ ਗਰਜ-ਚਮਕ ਨਾਲ ਹਲਕੇ/ਦਰਮਿਆਨੇ ਛਰਾਟੇ ਸ਼ੁਰੂ ਹੋ ਜਾਣਗੇ ਜੋਕਿ ਸਾਰਾ ਦਿਨ ਰੁਕ  -ਰੁਕ ਜਾਰੀ ਰਹਿ ਸਕਦੇ ਹਨ। ਕਿਤੇ-ਕਿਤੇ ਗੜ੍ਹੇਮਾਰੀ ਤੋੰ ਇਨਕਾਰ ਨਹੀਂ ਕੀਤੀ ਜਾ ਸਕਦੀ।

5 ਫਰਵਰੀ ਨੂੰ ਵੀ ਪੂਰਬੀ ਪੰਜਾਬ ਵਿਚ ਗਰਜ-ਚਮਕ ਨਾਲ ਫੁਹਾਰਾਂ ਜਾਰੀ ਰਹਿ ਸਕਦੀਆਂ ਹਨ।ਉਂਝ  ਸਾਰੇ ਪੰਜਾਬ 'ਚ ਹਲਕੀ/ਦਰਮਿਆਨੀ ਬਾਰਿਸ਼ ਦੇ ਆਸਾਰ ਹਨ, ਪਰ ਪਟਿਆਲਾ, ਫ਼ਤਹਿਗੜ੍ਹ ਸਾਹਿਬ, ਹੁਸ਼ਿਆਰਪੁਰ, ਨਵਾਂਸ਼ਹਿਰ, ਪਠਾਨਕੋਟ, ਜਲੰਧਰ, ਕਪੂਰਥਲਾ, ਅੰਮ੍ਰਿਤਸਰ, ਫਿਰੋਜ਼ਪੁਰ, ਲੁਧਿਆਣਾ, ਮੁਕਤਸਰ ਸਾਹਿਬ, ਫਰੀਦਕੋਟ, ਮੋਹਾਲੀ-ਚੰਡੀਗੜ੍ਹ, ਰੋਪੜ, ਮੋਗਾ ਅਤੇ ਸੰਗਰੂਰ 'ਚ ਦਰਮਿਆਨੀ ਬਾਰਿਸ਼ ਦੇ ਜਿਆਦਾ ਆਸਾਰ ਹਨ। ਜਾਣਕਾਰੀ ਅਨੁਸਾਰ 

ਹਰਿਆਣਾ 'ਚ ਵੀ 3 ਫਰਵਰੀ ਦੀ ਦੁਪਹਿਰ ਅਤੇ ਸ਼ਾਮ ਤੋੰ ਸਿਸਟਮ ਦੇ ਹਲਕੇ ਅਸਰ ਕਾਰਨ ਕਿਤੇ-ਕਿਤੇ ਗਰਜ ਵਾਲੇ ਬੱਦਲ ਬਣ ਸਕਦੇ ਹਨ। 

4 ਫਰਵਰੀ ਨੂੰ ਹਰਿਆਣਾ ਦੇ ਬਹੁਤੇ ਹਿੱਸਿਆਂ  'ਚ ਗਰਜ-ਚਮਕ ਨਾਲ ਮੀਂਹ ਪੈਣ ਦੀ ਉਮੀਦ ਹੈ, ਜੋਕਿ ਹਰਿਆਣਾ ਦੇ ਯਮਨਾ ਲਾਗੇ ਪੈਂਦੇ ਜਿਲ੍ਹਿਆਂ  'ਚ 5 ਫਰਵਰੀ ਤੱਕ ਜਾਰੀ ਰਹਿ ਸਕਦਾ ਹੈ।

ਹਨੂੰਮਾਨਗੜ੍ਹ ਅਤੇ ਗੰਗਾਨਗਰ ਵਿਚ 

3 ਫਰਵਰੀ ਦੀ ਦੇਰ ਸ਼ਾਮ ਤੋਂ 4 ਫਰਵਰੀ ਸ਼ਾਮ ਦੌਰਾਨ ਇਨ੍ਹਾਂ ਦੋੋਵੇ ਜਿਲ੍ਹਿਆਂ  'ਚ ਗਰਜ-ਚਮਕ ਨਾਲ 1 ਤੋਂ 2-3 ਫੁਹਾਰਾਂ ਤੇ 2-3 ਥਾਂ ਗੜ੍ਹੇਮਾਰੀ ਦੀ ਆਸ ਹੈ। 

ਦਿੱਲੀ ਸਥਿਤ ਸਿੰਘੂ, ਟਿੱਕਰੀ, ਗਾਜੀਆਬਾਦ ਆਦਿ ਬਾਰਡਰਾਂ 'ਤੇ 4 ਅਤੇ 5 ਫਰਵਰੀ ਨੂੰ ਵਗਦੇ ਪੁਰੇ 'ਤੇ ਗਰਜ-ਚਮਕ ਨਾਲ ਮੀਂਹ ਦੇ 2-3 ਹਲਕੇ-ਦਰਮਿਆਨੇ ਛਰਾਟੇ ਪੈ ਸਕਦੇ ਹਨ।

 3 ਫਰਵਰੀ ਨੂੰ ਦਿੱਲੀ ਆਸਾਰ ਘੱਟ ਹਨ ਪਰ ਇੱਕ ਅੱਧੀ ਵਾਰ ਥੋੜ੍ਹੇ ਸਮੇਂ ਲਈ ਹਲਕੀ ਕਾਰਵਾਈ ਤੋਂ ਇਨਕਾਰ ਨਹੀਂ।ਇਸ ਲਈ 

ਦਿੱਲੀ ਦੇ ਬਾਰਡਰਾਂ  'ਤੇ ਡਟੇ ਕਿਰਤੀ-ਕਿਸਾਨ ਯੋਧਿਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਮੀਂਹ ਦੀ ਸੰਭਾਵਨਾ ਨੂੰ ਦੇਖਦੇ ਹੋਏ ਅਗਾਮੀ ਤਿਆਰੀ ਰੱਖਣ। ਇੱਕ ਹੋਰ ਜਾਣਕਾਰੀ ਅਨੁਸਾਰ ਪਹਾੜਾਂ 'ਚ ਸਾਰੀਆਂ ਪ੍ਰਸਿੱਧ ਥਾਂਵਾਂ 'ਤੇ ਬਰਫ਼ਵਾਰੀ ਹੋਵੇਗੀ। 

ਧੰਨਵਾਦ ਸਹਿਤ। 

ਪੇਸ਼ਕਸ਼ - 

-ਸੁਖਦੇਵ ਸਲੇਮਪੁਰੀ 

09780620233, 9463128333 

31 ਜਨਵਰੀ 2021 ਸਮਾਂ 5:40 ਸ਼ਾਮ