ਦੀਵੇ ਬਾਲ ਕੇ ਰੱਖਾਂਗੇ ਤੁਸੀਂ ਜਿੱਤ ਕੇ ਘਰਾਂ ਨੂੰ ਆਏ ਓ 

ਤੁਹਾਨੂੰ ਨਜ਼ਰ ਨਾ ਲੱਗ ਜਾਵੇ ਮਾਂ ਦੇ ਜਾਇਓ ਮਾਂ ਦੇ ਜਾਏ ਓ   -ਪਵਿੱਤਰ ਕੌਰ ਮਾਟੀ

ਅਜੀਤਵਾਲ, ਜਨਵਰੀ  2021 -( ਬਲਵੀਰ ਸਿੰਘ ਬਾਠ )

ਤਿੱਨ ਖੇਤੀ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਮੇਰੇ ਦੇਸ਼ ਦੇ ਕਿਸਾਨਾਂ ਵੱਲੋਂ ਦਿੱਲੀ ਵਿਖੇ ਸ਼ਾਂਤਮਈ ਢੰਗ ਨਾਲ ਕੀਤਾ ਜਾ ਰਿਹਾ ਰੋਸ ਪ੍ਰਦਰਸ਼ਨ  ਤੇ ਆਪਣੇ ਨਜ਼ਰ ਟਿਕਾਈ ਵਿਦੇਸ਼ਾਂ ਦੀ ਧਰਤੀ ਤੋਂ ਬੈਠੇ ਉੱਘੇ ਲੇਖਕ ਤੇ ਸਮਾਜਸੇਵੀ ਪਵਿੱਤਰ ਕੌਰ ਮਾਟੀ ਨੇ  ਜਨਸ਼ਕਤੀ ਨਿੳੂਜ਼ ਨਾਲ ਕੁਝ ਦਿਲੀ ਵਿਚਾਰਾਂ ਸਾਂਝੀਆਂ ਕਰਦੇ ਹੋਏ ਕਿਹਾ ਕਿ  ਮੇਰੇ ਦੇਸ਼ ਦੇ ਕਿਸਾਨ ਮਜ਼ਦੂਰ  ਜੋ ਗੋਬਿੰਦ ਦੇ ਲਾਡਲੇ ਅਤੇ ਸ਼ਹੀਦ ਭਗਤ ਸਿੰਘ ਸਰਾਭਾ ਦੇ ਵਾਰਸ ਜਿਨ੍ਹਾਂ  ਖੇਤਾਂ ਦੇ ਰਾਜਿਆਂ ਨੂੰ ਅੱਜ ਦਿੱਲੀ ਦੀਆਂ ਸੜਕਾਂ ਤੇ ਸੌਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਕੇਂਦਰ ਦੀਆਂ ਅੰਨ੍ਹੇ ਅਤੇ ਬੋਲੀਆਂ ਸਰਕਾਰਾਂ ਨੂੰ ਇਹ ਚੀਜ਼ਾਂ ਦਿਖਾਈ ਹੀ ਨਹੀਂ ਦੇ ਰਹੀਆਂ  ਪਰ ਸਾਡਾ ਸਬਰ ਦਾ ਇਮਤਿਹਾਨ ਹਮੇਸ਼ਾਂ ਜਿੱਤ ਦੀਆਂ ਬਰੂਹਾਂ ਵੱਲ ਨੂੰ ਜਾ ਰਿਹਾ ਹੈ ਸਾਡਾ ਕਿਸਾਨੀ ਅੰਦੋਲਨ  ਅਸੀਂ ਵਾਹਿਗੁਰੂ ਦੇ ਚਰਨਾਂ ਵਿੱਚ ਹਰ ਸਮੇਂ ਅਰਦਾਸ ਕਰਦੇ ਹਾਂ ਕਿ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ  ਹੈ ਜ਼ਿੰਦਾਬਾਦ ਰਹੂਗਾ ਇਸ ਸਮੇਂ ਮਾਰਟਿਨ ਨੇ ਕਿਹਾ ਕਿ ਕਿਸਾਨੀ ਅੰਦੋਲਨ ਜਿੱਤ ਜਿੱਤ ਦੇ ਕਰੀਬ ਹੈ ਸਾਡੀਆਂ ਸੰਗਤਾਂ ਵੱਲੋਂ ਕਿਸਾਨੀ ਅੰਦੋਲਨ ਜਿੱਤ ਜਿੱਤ ਦੇ ਕਰੀਬ ਹੈ ਬਸ ਸੰਗਤਾਂ ਦਾ ਵੱਡਾ ਸਾਥ ਚਾਹੀਦਾ ਹੈ  ਇਸ ਸਮੇਂ ਉਨ੍ਹਾਂ ਨੇ ਕਿਸਾਨੀ ਅੰਦੋਲਨ ਨੂੰ ਹੱਲਾਸ਼ੇਰੀ ਦਿੰਦੇ ਹੋਏ ਕਿਹਾ ਕਿ ਦੀਵੇ ਬਾਲ ਕੇ ਰੱਖਾਂਗੇ ਤੁਸੀਂ ਜਿੱਤ ਕੇ ਘਰਾਂ ਨੂੰ ਆਇਓ  ਤੁਹਾਨੂੰ ਨਜ਼ਰ ਨਾ ਲੱਗ ਜਾਵੇ ਮਾਂ ਦੇ ਜਾਏ ਮਾਂ ਦੇ ਜਾਇਓ  ਮਾਟੀ ਨੇ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਵੀ ਕੀਤੀ ਕਿ ਆਪ ਸਭ ਦੀ ਲੋਡ਼ ਹੈ ਏਕੇ ਵਿੱਚ ਬਰਕਤ ਤੇ ਪਹਿਰਾ ਦੇਣ ਦੇ ਦਿੱਤੇ ਸਭ ਇੱਕ ਮੁੱਠ ਹੋ ਕੇ ਕਿਸਾਨੀ ਅੰਦੋਲਨ ਵਿਚ ਆਪਣਾ ਬਣਦਾ  ਯੋਗਦਾਨ ਪਾਈਏ