ਮੱਲ੍ਹੀ ਪਰਿਵਾਰ ਨੂੰ ਸਦਮਾ ਮਾਤਾ ਦਾ ਦੇਹਾਂਤ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)

ਇੱਥੋਂ ਥੋੜ੍ਹੀ ਦੂਰ ਪਿੰਡ ਤਲਵੰਡੀ ਮੱਲੀਆਂ  ਸਰਦਾਰ ਜਗਮੇਲ ਸਿੰਘ ਮੱਲ੍ਹੀ ਨੂੰ ਉਸ ਵੇਲੇ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਮਾਤਾ ਸਰਦਾਰਨੀ ਦਲੀਪ ਕੌਰ ਮੱਲ੍ਹੀ ਸੁਪਤਨੀ ਸਵਰਗੀ ਮਹਿਮਾ ਸਿੰਘ ਮੱਲ੍ਹੀ  ਪਟਵਾਰੀ  ਦਾ ਦੇਹਾਂਤ ਹੋ ਗਿਆ ।ਸਵਰਗੀ ਦਲੀਪ ਕੌਰ ਨੂੰ ਸਮੂਹ ਰਾਜਨੀਤਕ ਪਾਰਟੀਆਂ ਆਗੂਆਂ ਤੇ ਸਮਾਜਸੇਵੀ ਜਥੇਬੰਦੀਆਂ ਤੋਂ ਇਲਾਵਾ ਵੱਡੀ ਗਿਣਤੀ ਚ ਪਿੰਡ  ਤੇ ਇਲਾਕੇ ਦੇ ਲੋਕ ਪੁੱਜੇ ।ਮਾਤਾ ਜੀ ਦਾ ਪਿੰਡ ਦੀ ਸ਼ਮਸ਼ਾਨਘਾਟ ਵਿਚ ਅੰਤਿਮ ਸਸਕਾਰ ਕਰ ਦਿੱਤਾ ਗਿਆ ।ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਸਹਿਜ ਪਾਠ ਸਾਹਿਬ ਜੀ ਦਾ ਭੋਗ  ਮਿਤੀ 21 ਜਨਵਰੀ ਦਿਨ ਵੀਰਵਾਰ ਨੂੰ ਦੁਪਹਿਰੇ 12 ਤੋਂ 1 ਵਜੇ ਤਾਈਂ ਪਿੰਡ ਤਲਵੰਡੀ ਮੱਲੀਆਂ ਦੇ ਗੁਰਦੁਆਰਾ ਸ਼ਾਂਤਸਰ ਸਾਹਿਬ ਵਿਖੇ ਮਾਤਾ ਜੀ ਦੀ ਅੰਤਮ ਅਰਦਾਸ  ਹੋਵੇਗੀ ।