ਹੁਣ ਫੇਰ ਜਲਦ ਪੈਣਗੀਆ ਚੀਮਨਾ ਦੇ ਖੇਡ ਗਰਾਊੁਂਡਾ ਚ ਮਾਂ ਖੇਡ ਕਬੱਡੀ ਦੀਆ ਧਮਾਲਾਂ -ਰਾਜ ਧਾਲੀਵਾਲ ਯੂ ਐਸ ਏ

ਚੌਕੀਮਾਨ / 15 ਮਈ (ਨਸੀਬ ਸਿੰਘ ਵਿਰਕ) ਹਲਕਾ ਜਗਰਾਉ ਦੇ ਪਿੰਡ ਚੀਮਨਾ ਚ ਹਰ ਸਾਲ ਪ੍ਰਵਾਸੀ ਭਾਰਤੀਆ ਅਤੇ ਨਗਰ ਨਿਵਾਸੀਆ ਦੇ ਪੂਰਨ ਸਹਿਯੋਗ ਸਦਕਾ ਮਾਂ ਖੇਡ ਕਬੱਡੀ ਨੂੰ ਪ੍ਰਫੁੱਲਿਤ ਕਰਨ ਲਈ ਚੀਮਨਾ ਦੇ ਖੇਡ ਗਰਾਊੁਂਡਾਂ ਚ ਕਬੱਡੀ ਖੇਡ ਮੇਲਾ ਕਰਵਾਇਆ ਜਾਂਦਾ ਸੀ । ਪਰ ਕਿਸੇ ਨੇ ਸੱਚ ਹੀ ਕਿਹਾ ਕਿ ਚੰਗੇ ਕੰਮਾਂ ਨੂੰ ਗ੍ਰਹਿਣ ਜਲਦੀ ਲੱਗ ਜਾਂਦਾ ਹੈ ਅਤੇ ਚੰਗਾ ਕੰਮਾਂ ਨੂੰ ਹੁਲਾਰਾ ਦੇਣ ਦੀ ਬਜਾਏ ਕਈ ਲੋਕ ਰੋਕਣ ਵਿੱਚ ਆਪਣਾ ਦਿਨ ਰਾਤ ਇੱਕ ਕਰ ਦਿੰਦੇ ਹਨ ਇਸੇ ਤਰ੍ਹਾ ਹੀ ਕਾਫੀ ਲੰਮੇ ਸਮੇਂ ਤੋਂ ਚੱਲਦੇ ਆ ਰਹੇ ਚੀਮਨਾ ਦੇ ਕਬੱਡੀ ਟੂਰਨਾਮੈਂਟਾਂ ਨੂੰ ਬਰੈਕਾਂ ਲੱਗੀਆ ਸਨ । ਪਰ ਹੁਣ ਜਲਦੀ ਹੈ ਪਿੰਡ ਚੀਮਨਾ ਦੇ ਖੇਡ ਗਰਾਊਂਡਾ ਚ ਉਹੀ ਰੌਣਕਾਂ ਬਰਕਰਾਰ ਹੁੰਦੀਆ ਹੋਈਆਂ ਕਬੱਡੀ ਦੇ ਇੱਕ ਇੱਕ ਜੱਫੇ ਤੇ ਲੱਗਦੇ ਨੋਟਾਂ ਦੇ ਥੱਬਿਆ ਚ ਧਮਾਲਾਂ ਪੈਣਗੀਆ । ਇੰਨਾ ਸਬਦਾ ਦਾ ਪ੍ਰਗਟਾਵਾ ਪਿੰਡ ਚੀਮਨਾ ਦੇ ਉੱਘੇ ਖੇਡ ਪ੍ਰਮੋਟਰ ਅਤੇ ਸਮਾਜਸੇਵੀ ਸੁਖਰਾਜ ਸਿੰਘ ਰਾਜ ਧਾਲੀਵਾਲ ਯੂ ਐਸ ਏ ਨੇ ਪੱਤਰਕਾਰਾਂ ਨਾਲ ਵਿਸੇਸ਼ ਗੱਲਬਾਤ ਦੌਰਾਨ ਕੀਤਾ । ਇਸ ਸਮੇਂ ਰਾਜ ਧਾਲੀਵਾਲ ਨੇ ਕਿਹਾ ਕਿ ਇਹ ਇੱਕ ਦਿਨਾਂ ਓੁਪਨ ਕਬੱਡੀ ਕੱਪ ਪਿੰਡ ਚੀਮਨਾ ਦੇ ਸਮੂਹ ਐਨ ਆਰ ਆਈ ਵੀਰਾਂ ਦੇ ਵਿਸ਼ੇਸ ਉਪਰਾਲੇ ਸਦਕਾ ਕਰਵਾਇਆ ਜਾਵੇਗਾ ਜਿਸ ਵਿੱਚ ਸਮੂਹ ਪ੍ਰਵਾਸੀ ਵੀਰ ਆਪਣੀ ਦਸ਼ਾਂ ਨੂੰਹਾਂ ਦੀ ਕਿਰਤ ਕਮਾਈ ਚੋਂ ਦਸਬੰਧ ਕੱਢਕੇ ਇਸ ਕਬੱਡੀ ਕੱਪ ਨੂੰ ਨੇਪਰੇ ਚੜਾਉਣ ਚ ਮਦਦ ਕਰਨਗੇ । ਇਸ ਸਮੇਂ ਉਹਨਾ ਨੇ ਅਪੀਲ ਕਰਦੇ ਹੋਏ ਕਿਹਾ ਕਿ ਨਗਰ ਚੀਮਨਾ ਦੇ ਵੱਖ-ਵੱਖ ਦੇਸ਼ਾ ਚ ਬੈਠੇ ਐਨ ਆਰ ਆਈ ਵੀਰ ਇਸ ਟੂਰਨਾਂਮੈਂਟ ਚ ਯੋਗਦਾਨ ਪਾਉਣ ਤਾਂ ਕਿ ਸਾਡੇ ਸੱਭਿਆਚਾਰ ਦਾ ਹਿੱਸਾ ਮਾਂ ਖੇਡ ਕਬੱਡੀ ਨੂੰ ਸਿਖਰਾਂ ਤੇ ਲਿਜਾਇਆ ਜਾ ਸਕੇ ਅਤੇ ਪਿੰਡ ਦੀ ਏਕਤਾ ਨੂੰ ਤਸਦੀਕ ਕੀਤਾ ਜਾ ਸਕੇ । ਇਸ ਸਮੇਂ ਉਹਨਾ ਨੇ ਕਿਹਾ ਕਿ ਜੋ ਵੀ ਵਿਦੇਸ਼ੀ ਧਰਤੀ ਤੇ ਬੈਠਾ ਵੀਰ ਇਸ ਖੇਡ ਮੇਲੇ ਚ ਯੋਗਦਾਨ ਪਾਉਣਾ ਚਹੁੰਦਾ ਹੈ ਤਾਂ ਉਹ ਅਮਰਜੀਤ ਸਿੰਘ ਦਿਉਲ , ਬੇਅੰਤ ਸਿੰਘ ਢਿੱਲੋਂ ਅਤੇ ਰਾਜ ਧਾਲੀਵਾਲ ਯੂ ਐਸ ਏ ਜਾਣੀ ਕਿ ਮੇਰੇ ਨਾਲ ਸੰਪਰਕ ਕਰਨ ਇਸ ਇੱਕ ਦਿਨਾਂ ਖੇਡ ਮੇਲੇ ਚ ਸਮੂਲੀਅਤ ਕਰਨ ਵਾਲੇ ਹਰ ਵੀਰ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ ਅਤੇ ਪ੍ਰਵਾਸੀ ਵੀਰਾ ਦੇ ਉਪਰਾਲੇ ਸਦਕਾ ਕਰਵਾਏ ਜਾ ਰਹੇ ਖੇਡ ਮੇਲੇ ਚ ਵੀਰਾਂ ਬਣਦਾ ਦਾ ਮਾਣ ਸਨਮਾਨ ਵੀ ਕੀਤਾ ਜਾਵੇਗਾ