ਕਿਸਾਨ ਯੂਨੀਅਨ ਨੇ ਪਿੰਡ-ਪਿੰਡ ਮੀਟਿੰਗਾ ਕੀਤੀਆ

ਹਠੂਰ, ਜਨਵਰੀ 2021 -(ਕੌਸ਼ਲ ਮੱਲ੍ਹਾ)-ਖੇਤੀ ਕਾਨੂੰਨਾ ਦੇ ਵਿਰੋਧ ਵਿਚ ਸੰਘਰਸ ਕਰ ਰਹੀਆ ਕਿਸਾਨ-ਮਜਦੂਰ ਜੱਥੇਬੰਦੀਆਂ ਵੱਲੋ ਕੇਂਦਰ ਸਰਕਾਰ ਖਿਲਾਫ 26 ਜਨਵਰੀ ਨੂੰ ਦਿੱਲੀ ਵਿਖੇ ਟਰੈਕਟਰ ਰੋਸ ਮਾਰਚ ਕੀਤਾ ਜਾ ਰਿਹਾ ਹੈ।ਇਸ ਰੋਸ ਮਾਰਚ ਨੂੰ ਮੁੱਖ ਰੱਖਦਿਆ ਅੱਜ ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜਦੂਰ ਯੂਨੀਅਨ ਵੱਲੋ ਪਿੰਡ ਰਸੂਲਪੁਰ,ਡੱਲਾ,ਮੱਲ੍ਹਾ,ਮਾਣੂੰਕੇ,ਦੇਹੜਕਾ ਆਦਿ ਪਿੰਡਾ ਵਿਚ ਮੀਟਿੰਗਾ ਕਰਕੇ ਲੋਕਾ ਨੂੰ ਲਾਮਵੰਦ ਕੀਤਾ ਗਿਆ।ਇਨ੍ਹਾ ਮੀਟਿੰਗਾ ਨੂੰ ਸੰਬੋਧਨ ਕਰਦਿਆ ਕਾਮਰੇਡ ਤਰਲੋਚਣ ਸਿੰਘ ਝੋਰੜਾ,ਨੌਜਵਾਨ ਭਾਰਤ ਸਭਾ ਦੇ ਆਗੂ ਕਰਮਜੀਤ ਸਿੰਘ ਮਾਣੂੰਕੇ ਅਤੇ ਪੇਂਡੂ ਮਜਦੂਰ ਯੂਨੀਅਨ ਦੇ ਅਵਤਾਰ ਸਿੰਘ ਰਸਲੂਪਰ ਨੇ ਕਿਹਾ ਕਿ ਕੇਂਦਰ ਸਰਕਾਰ ਜਿਥੇ ਦੇਸ਼ ਦੇ ਕੁਦਰਤੀ ਸੋਮੇ ਲੋਹੇ,ਕੋਲੇ ਦੀਆ ਖਾਨਾ,ਰੇਲਵੇ,ਬੀ ਐਸ ਐਨ ਐਲ,ਏਅਰ ਇੰਡੀਆ ਆਦਿ ਉਦਯੋਗ ਵੇਚ ਰਹੀ ਹੈ,ਉਥੇ ਮੋਦੀ ਸਰਕਾਰ ਕਾਲੇ ਕਾਨੂੰਨਾ ਨਾਲ ਮਜਦੂਰਾ ਦੇ ਰੁਜਗਾਰ ਅਤੇ ਛੋਟੀ ਸਅਨਤ ਨੂੰ ਵੀ ਤਬਾਹ ਕਰ ਰਹੀ ਹੈ।ਉਨ੍ਹਾ ਇਲਾਕੇ ਦੇ ਕਿਸਾਨਾ ਅਤੇ ਮਜਦੂਰਾ ਨੂੰ 26 ਜਨਵਰੀ ਦੇ ਟਰੈਕਟਰ ਮਾਰਚ ਵਿਚ ਸਾਮਲ ਹੋਣ ਲਈ ਬੇਨਤੀ ਕੀਤੀ ਅਤੇ ਕਿਹਾ ਕਿ ਕਿਸਾਨ ਵੀਰ ਆਪੋ-ਆਪਣੇ ਟਰੈਕਟਰ ਲੈ ਕੇ ਦਿੱਲੀ ਵੱਲ ਨੂੰ ਵਹੀਰਾ ਘੱਤਣ,ਉਨ੍ਹਾ ਕਿਹਾ ਕਿ ਇਹ ਕਾਫਲੇ 23 ਅਤੇ 24 ਜਨਵਰੀ ਨੂੰ ਦਿੱਲੀ ਲਈ ਰਵਾਨਾ ਹੋਣਗੇ।ਇਸ ਮੌਕੇ ਉਨ੍ਹਾ ਨਾਲ ਸਰਪੰਚ ਹਰਬੰਸ ਸਿੰਘ ਢਿੱਲੋ,ਗੁਰਮੀਤ ਸਿੰਘ ਐਨ ਆਰ ਆਈ,ਸਾਧੂ ਸਿੰਘ ਅੱਚਰਵਾਲ,ਪ੍ਰਧਾਨ ਗੁਰਚਰਨ ਸਿੰਘ ਰਸੂਲਪੁਰ,ਗੁਰਮੀਤ ਸਿੰਘ ਮੱਲ੍ਹਾ,ਇਕਬਾਲ ਸਿੰਘ,ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਡਾ:ਜਰਨੈਲ ਸਿੰਘ,ਭਗਵਾਨ ਸਿੰਘ,ਕਰਨੈਲ ਸਿੰਘ,ਸੁਖਵਿੰਦਰ ਸਿੰਘ,ਕਾਲਾ ਸਿੰਘ,ਬਲਵੀਰ ਸਿੰਘ ਆਦਿ ਹਾਜ਼ਰ ਸਨ।