ਕਾਮਰੇਡ ਸੇਖੋਂ ਨੇ ਕੀਤਾ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ

ਹਠੂਰ,14,ਜਨਵਰੀ 2021-(ਕੌਸ਼ਲ ਮੱਲ੍ਹਾ)-

ਕੁਝ ਦਿਨ ਪਹਿਲਾ ਕੁੱਲ ਹਿੰਦ ਕਿਸਾਨ ਸਭਾ ਦੇ ਸੀਨੀਅਰ ਆਗੂ ਜਗਤਾਰ ਸਿੰਘ ਚਾਹਿਲ ਦੇ ਭਤੀਜਾ ਕਰਨਦੀਪ ਸਿੰਘ ਚਾਹਿਲ (29) ਅਚਾਨਕ ਦਿਲ ਦਾ ਦੌਰਾ ਪੈਣ ਨਾਲ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ ਸਨ।ਇਸ ਦੁੱਖ ਦੀ ਘੜੀ ਵਿਚ ਅੱਜ ਸਮੂਹ ਚਾਹਿਲ ਪਰਿਵਾਰ ਨਾਲ ਸੀ ਪੀ ਆਈ (ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਉਨ੍ਹਾ ਦੇ ਗ੍ਰਹਿ ਪਿੰਡ ਡੱਲਾ ਵਿਖੇ ਪਹੁੰਚ ਕੇ ਦੁੱਖ ਦਾ ਪ੍ਰਗਟਾਵਾ ਕੀਤਾ।ਇਸ ਮੌਕੇ ਉਨ੍ਹਾ ਗੈਰ ਰਸਮੀ ਤੌਰ ਤੇ ਗੱਲਬਾਤ ਕਰਦਿਆ ਕਿਹਾ ਕਿ ਅੱਜ ਦੇਸ ਦਾ ਅੰਨਦਾਤਾ ਅਖਵਾਉਣ ਵਾਲਾ ਕਿਸਾਨ ਦਿੱਲੀ ਦੀ ਹਿੱਕ ਤੇ ਬੈਠ ਕੇ ਕਾਲੇ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਪਿਛਲੇ 51 ਦਿਨਾ ਤੋ ਦਿਨ-ਰਾਤ ਰੋਸ ਪ੍ਰਦਰਸਨ ਕਰ ਰਿਹਾ ਹੈ ਪਰ ਆਰ ਐਸ ਐਸ ਦੀ ਕੱਠ ਪੁਤਲੀ ਬਣ ਚੁੱਕੀ ਕੇਂਦਰ ਦੀ ਬੀ ਜੇ ਪੀ ਸਰਕਾਰ ਟੱਸ ਤੋ ਮੱਸ ਨਹੀ ਹੋ ਰਹੀ ਜੋ ਬਹੁਤ ਹੀ ਚਿੰਤਾ ਦਾ ਵਿਸਾ ਹੈ।ਇਸ ਮੌਕੇ ਉਨ੍ਹਾ ਦੇਸ ਦੀ ਸਰਬ ਉੱਚ ਅਦਾਲਤ ਸੁਪਰੀਮ ਕੋਰਟ ਵੱਲੋ ਕੀਤੇ ਕਿਸਾਨ ਵਿਰੋਧੀ ਫੈਸਲੇ ਦੀ ਸਖਤ ਸਬਦਾ ਵਿਚ ਨਿਖੇਧੀ ਕਰਦਿਆ ਕਿਹਾ ਕਿ ਸੁਪਰੀਮ ਕੋਰਟ ਵੀ ਕੇਂਦਰ ਸਰਕਾਰ ਦੇ ਹੱਕ ਵਿਚ ਫੈਸਲੇ ਦੇ ਰਹੀ ਹੈ ਜਿਸ ਲਈ ਦੇਸ ਦੇ ਹਰ ਵਰਗ ਦਾ ਦੇਸ ਦੀ ਨਿਆ ਪ੍ਰਣਾਲੀ ਤੋ ਵੀ ਵਿਸਵਾਸ ਉੱਠਦਾ ਜਾ ਰਿਹਾ ਹੈ ਕਿਉਕਿ ਅਦਾਲਤਾ ਦਾ ਮੁੱਢਲਾ ਫਰਜ ਹੈ ਕਿ ਸੱਚ ਸਾਹਮਣੇ ਲਿਆ ਕੇ ਇਨਸਾਫ ਕੀਤਾ ਜਾਵੇ ਪਰ ਸੁਪਰੀਮ ਕੋਰਟ ਵੀ ਮੋਦੀ ਸਰਕਾਰ ਦੇ ਹੱਕ ਵਿਚ ਖੜੀ ਹੈ ਜਿਸ ਦਾ ਸਿੱਟਾ ਆਉਣ ਵਾਲੇ ਦਿਨਾ ਵਿਚ ਹੋਰ ਵੀ ਗੰਭੀਰ ਹੋ ਸਕਦਾ ਹੈ।ਇਸ ਮੌਕੇ ਕਾਮਰੇਡ ਸੇਖੋਂ ਨੇ ਕਿਹਾ ਕਿ ਕੇਂਦਰ ਸਰਕਾਰ ਹਿੰਦੋਸਤਾਨ ਨੂੰ ਹਿੰਦੂ ਰਾਸਟਰ ਬਣਾਉਣਾ ਚਾਹੁੰਦੀ ਹੈ ਜਿਸ ਦਾ ਸੀ ਪੀ ਆਈ (ਐਮ) ਮੁੱਢ ਤੋ ਹੀ ਵਿਰੋਧ ਕਰਦੀ ਆ ਰਹੀ ਹੈ।ਅੰਤ ਵਿਚ ਉਨ੍ਹਾ ਕਿਹਾ ਕਿ ਇਹ ਕਾਲੇ ਕਾਨੂੰਨਾ ਰੱਦ ਕਰਵਾਉਣ ਲਈ ਸਮੂਹ ਦੇਸ ਵਾਸੀਆ ਨੂੰ ਪਾਰਟੀਬਾਜੀ ਤੋ ਉੱਪਰ ਉੱਠ ਕੇ 26 ਜਨਵਰੀ ਦੇ ਟਰੈਕਟਰ ਮਾਰਚ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਕੇਂਦਰ ਸਰਕਾਰ ਖਿਲਾਫ ਆਪਣੀ ਅਵਾਜ ਬੁਲੰਦ ਕਰਨੀ ਚਾਹੀਦੀ ਹੈ।ਇਸ ਮੌਕੇ ਉਨ੍ਹਾ ਨਾਲ ਜਗਤਾਰ ਸਿੰਘ ਚਾਹਿਲ,ਪ੍ਰਧਾਨ ਹਾਕਮ ਸਿੰਘ,ਹਰਨੇਕ ਸਿੰਘ,ਨਿਰਮਲ ਸਿੰਘ,ਧੀਰਾ ਸਿੰਘ,ਗੁਰਦਿਆਲ ਸਿੰਘ,ਮਥਰਾ ਸਿੰਘ,ਸੁਖਦੇਵ ਸਿੰਘ,ਗੁਰਪ੍ਰੀਤ ਸਿੰਘ,ਹਰਬਨਦੀਪ ਸਿੰਘ ਹਾਜ਼ਰ ਸਨ।

(ਫੋਟੋ ਕੈਪਸਨ:-ਮ੍ਰਿਤਕ ਕਰਨਦੀਪ ਸਿੰਘ ਚਾਹਿਲ ਦੇ ਪਰਿਵਾਰ ਨਾਲ ਦੁੱਖ ਸਾਝਾ ਕਰਦੇ ਹੋਏ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਅਤੇ ਹੋਰ)