You are here

ਕਿਸਾਨੀ ਅੰਦੋਲਨ ਚ ਸੰਤ ਬਾਬਾ ਅਰਵਿੰਦਰ ਸਿੰਘ ਵੱਲੋਂ ਰਸਦ ਦਾ ਟਰੱਕ ਰਵਾਨਾ ਕਰਨ ਸਮੇਂ

ਨਾਨਕਸਰ ਕਲੇਰਾਂ, ਜਨਵਰੀ  2021 -( ਬਲਵੀਰ ਸਿੰਘ ਬਾਠ )- 

ਪੂਰੀ ਦੁਨੀਆਂ ਵਿੱਚ ਇਤਿਹਾਸਕ ਧਾਰਮਿਕ ਅਸਥਾਨ ਨਾਨਕਸਰ ਕਲੇਰਾਂ ਦੇ ਬਾਨੀ ਧੰਨ ਧੰਨ ਬਾਬਾ ਨੰਦ ਸਿੰਘ ਜੀ ਅਤੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਤੋਂ ਵਰੋਸਾਏ  ਮਾਂ ਪੋਰਸ ਸੰਤ ਬਾਬਾ ਮੈਂਗਲ ਸਿੰਘ ਜੀ  ਤੋਂ ਵਰੋਸਾਏ ਅਤੇ ਉਨ੍ਹਾਂ ਦੇ ਸਪੁੱਤਰ ਸੰਤ ਬਾਬਾ ਅਰਵਿੰਦਰ ਸਿੰਘ ਜੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਅੰਦੋਲਨ ਵਿੱਚ ਰਸਦ ਦਾ ਟਰੱਕ ਰਵਾਨਾ ਕੀਤਾ ਗਿਆ  ਇਸ ਸਮੇਂ ਜਨਸੰਘ ਪੀ ਨਿਊਜ਼ ਨਾਲ ਗੱਲਬਾਤ ਕਰਦਿਆਂ ਸੰਤ ਬਾਬਾ ਅਰਵਿੰਦਰ ਸਿੰਘ ਜੀ ਨੇ ਕਿਹਾ ਕਿ  ਦਿੱਲੀ ਦੀ ਭਾਜਪਾ ਸਰਕਾਰ ਵੱਲੋਂ ਤਿੱਨ ਖੇਤੀ ਆਰਡੀਨੈਂਸ ਬਿੱਲ ਪਾਸ ਕਰਕੇ ਕਿਸਾਨਾਂ ਨਾਲ ਵੱਡਾ ਧ੍ਰੋਹ ਕਮਾਇਆ ਗਿਆ  ਜਿਸ ਨੂੰ ਮੇਰੇ ਦੇਸ਼ ਦੇ ਕਿਸਾਨ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦੇਣਗੇ  ਅੱਜ ਉਨ੍ਹਾਂ ਵੱਡਾ ਫੈਸਲਾ ਲੈਂਦੇ ਹੋਏ ਸੰਗਤਾਂ ਦੇ ਸਹਿਯੋਗ ਨਾਲ ਖੇਤੀ ਆਰਡੀਨੈਂਸ ਬਿੱਲ ਰੱਦ ਕਰਵਾਉਣ ਲਈ ਦਿੱਲੀ ਵਿਖੇ ਸ਼ਾਂਤਮਈ ਢੰਗ ਨਾਲ  ਕਿਸਾਨੀ ਅੰਦੋਲਨ ਕਰ ਰਹੀਆਂ ਸਿੱਖ ਸੰਗਤਾਂ ਵਾਸਤੇ ਰਸਦ ਦਾ ਟਰੱਕ ਨਾਨਕਸਰ ਕਲੇਰਾਂ ਵੱਲੋਂ ਰਵਾਨਾ ਕੀਤਾ ਗਿਆ  ਇਸ ਸਮੇਂ ਭਾਈ ਗੁਰਜੀਤ ਸਿੰਘ ਕੈਲਪੁਰ ਭਾਈ ਦਲੇਰ ਸਿੰਘ ਲੁਧਿਆਣਾ  ਸੁਖਮੰਦਰ ਸਿੰਘ ਡੱਲਾ ਕੁਲਵੀਰ ਸਿੰਘ ਸੁਰਜੀਤ ਸਿੰਘ ਦਲੀਪ ਸਿੰਘ ਤੋਂ ਇਲਾਵਾ ਵੱਡੇ ਪੱਧਰ ਤੇ ਸਿੱਖ ਸੰਗਤਾਂ ਹਾਜ਼ਰ ਸਨ