ਮਾਂ ਦੇ ਪਿਆਰ ਨੂੰ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ
ਮਹਿਲ ਕਲਾਂ/ ਬਰਨਾਲਾ -ਜਨਵਰੀ 2021-(ਗੁਰਸੇਵਕ ਸਿੰਘ ਸੋਹੀ)-
ਸਵ: ਮਾਤਾ ਚਰਨਜੀਤ ਕੌਰ ਪਤਨੀ ਸਰਾਧੂ ਸਿੰਘ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸਿੰਘ ਸਭਾ ਪਿੰਡ ਨਰੈਣਗੜ੍ਹ ਸੋਹੀਆਂ ਜ਼ਿਲ੍ਹਾ ਬਰਨਾਲਾ ਵਿਖੇ ਹੋਇਆ। ਇਸ ਮੌਕੇ ਵੱਖ-ਵੱਖ ਰਾਜਨੀਤਿਕ ਧਾਰਮਿਕ ਸਮਾਜਿਕ ਸੰਸਥਾਵਾਂ ਦੇ ਆਗੂਆਂ ਨੇ ਸਵ: ਮਾਤਾ ਚਰਨਜੀਤ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਇਸ ਮੌਕੇ ਰਾਗੀ ਕੀਰਤਨੀ ਜਥੇ ਵੱਲੋਂ ਵਿਰਾਗ ਮਈ ਕੀਰਤਨ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸਰਪੰਚ ਭਾਈ ਮੋਹਨ ਸਿੰਘ, ਅਕਾਲੀ ਆਗੂ ਅਜੀਤ ਸਿੰਘ ਅਤੇ ਗੁਰਦੁਆਰਾ ਦੇ ਪ੍ਰਧਾਨ ਸਤਨਾਮ ਸਿੰਘ ਨੇ ਕਿਹਾ ਕਿ ਮਾਂ ਦਾ ਰੁਤਬਾ ਰੱਬ ਦੇ ਬਰਾਬਰ ਹੈ ਜਿਸ ਨੂੰ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਅੱਜ ਦਾ ਸਮਾਂ ਭਿਆਨਕ ਹੈ ਬਜ਼ੁਰਗਾਂ ਨੂੰ ਬੁਢਾਪੇ ਚ ਰੁਲਣਾ ਪੈ ਰਿਹਾ ਹੈ ਅੱਜ ਲੋੜ ਹੈ ਕਿ ਵਜ਼ੀਰ ਸਿੰਘ ਦੇ ਪਰਿਵਾਰ ਵਾਂਗ ਬਜ਼ੁਰਗਾਂ ਦੀ ਸੇਵਾ ਕਰੀਏ ਮਾਂ ਬਾਪ ਦੇ ਅਸ਼ੀਰਵਾਦ ਨਾਲ ਮਨੁੱਖ ਹਰ ਖੁਸ਼ੀ ਪ੍ਰਾਪਤ ਕਰ ਸਕਦਾ ਹੈ। ਇਸ ਮੌਕੇ ਤੇ ਸਮਾਜ ਸੇਵੀ ਵਜ਼ੀਰ ਸਿੰਘ ਨੇ ਸ਼ਰਧਾਂਜਲੀ ਸਮਾਗਮ ਚ ਪੁੱਜੇ ਕੇਵਲ ਸਿੰਘ, ਜਥੇਦਾਰ ਅੱਸਰੂ ਸਿੰਘ, ਕਲਵੰਤ ਸਿੰਘ ਡੇਅਰੀ ਵਾਲਾ, ਸੁਰਿੰਦਰ ਸਿੰਘ ਮੰਡੀਲਾ ਵਾਲੇ, ਮੱਖਣ ਸਿੰਘ ਆਸਟ੍ਰੇਲੀਆ, ਡਾ ਮੱਖਣ ਸਿੰਘ, ਗੁਰਮੇਲ ਸਿੰਘ' ਸਾਬਕਾ ਸਰਪੰਚ ਦੇ ਪਿਤਾ ਬਖਤੌਰ ਸਿੰਘ, ਬੋਘਾ ਸਿੰਘ' ਪੁਲੀਸ ਮੁਲਾਜ਼ਮ ਕੇਸਰ ਸਿੰਘ' ਗੁਰਮੇਲ ਸਿੰਘ ਬਾਪਲਾ, ਦਰਸ਼ਨ ਸਿੰਘ ਮਹਿਲ ਕਲਾਂ, ਮੇਘ ਸਿੰਘ ਮੂੰਮ, ਇਕਸ ਫੌਜੀ ਗੁਰਪ੍ਰੀਤ ਸਿੰਘ ਸਹੌਰ, ਟੇਲਰ ਬੂਟਾ ਸਿੰਘ, ਪ੍ਰਧਾਨ ਮਲਕੀਅਤ ਸਿੰਘ, ਗਿਆਨੀ ਰਾਜੂ ਸਿੰਘ, ਪੱਤਰਕਾਰ ਅਵਤਾਰ ਬੱਬੀ, ਪੱਤਰਕਾਰ ਜਸਮੇਲ ਗ਼ਾਲਬ, ਕਬੱਡੀ ਖਿਡਾਰੀ ਜਸ਼ਨਪ੍ਰੀਤ ਸਿੰਘ, ਸ਼ਨੀ ਸੋਹੀ, ਅਤੇ ਪੰਜਾਬ ਦੇ ਕੋਨੇ-ਕੋਨੇ ਚੋਂ ਆਏ ਮਿੱਤਰ ਪਿਆਰਿਆਂ ਨੇ ਸਮਾਜ ਸੇਵੀ ਵਜ਼ੀਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।