ਦਿੱਲੀ ਕਿਸਾਨ ਮੋਰਚਾ ਫਤਹਿ ਰੈਲੀ ਨੂੰ ਵੱਖ-ਵੱਖ ਬੁਲਾਰਿਆ ਨੇ ਕੀਤਾ ਸੰਬੋਧਨ  

ਹਠੂਰ,21,ਦਸੰਬਰ-(ਕੌਸ਼ਲ ਮੱਲ੍ਹਾ)-ਸਮੂਹ ਐਨ ਆਰ ਆਈ ਵੀਰਾ ਅਤੇ ਪਿੰਡ ਵਾਸੀਆ ਦੇ ਸਹਿਯੋਗ ਨਾਲ ਨੌਜਵਾਨ ਕਿਸਾਨ ਮਜਦੂਰ ਏਕਤਾ ਕਲੱਬ ਚਕਰ ਦੀ ਅਗਵਾਈ ਹੇਠ ‘ਦਿੱਲੀ ਕਿਸਾਨ ਮੋਰਚਾ ਫਤਹਿ ਰੈਲੀ’ ਪਿੰਡ ਚਕਰ ਵਿਖੇ ਕਰਵਾਈ ਗਈ।ਇਸ ਰੈਲੀ ਦੀ ਸੁਰੂਆਤ ਪੰਡਿਤ ਸੋਮਨਾਥ ਰੋਡਿਆ ਵਾਲੇ ਦੇ ਕਵੀਸਰੀ ਜੱਥੇ ਨੇ ਕਿਸਾਨੀ ਸੰਘਰਸ ਨਾਲ ਸਬੰਧਤ ਕਵੀਸਰੀਆ ਪੇਸ ਕਰਕੇ ਕੀਤੀ।ਇਸ ਰੈਲੀ ਨੂੰ ਸੰਬੋਧਨ ਕਰਦਿਆ ਭਾਰਤੀ ਕਿਸਾਨ ਯੁਨੀਅਨ ਡਕੌਦਾ ਦੇ ਆਗੂ ਮਾਸਟਰ ਜਗਤਾਰ ਸਿੰਘ ਦੇਹੜਕਾ, ਕਮਲਜੀਤ ਖੰਨਾ,ਇੰਦਰਜੀਤ ਸਿੰਘ ਜਗਰਾਓ,ਤਰਸੇਮ ਸਿੰਘ ਬੱਸੂਵਾਲ, ਭਾਨਾ ਸਿੱਧੂ,ਗੁਰਪ੍ਰੀਤ ਸਿੰਘ ਸਿੱਧਵਾ ਕਲਾਂ,ਲੱਖਾ ਸਿਧਾਣਾ,ਸੁੱਖ ਜਗਰਾਓ,ਰੁਪਿੰਦਰ ਜਲਾਲ, ਸੁੱਖ ਮਾਨ,ਤਾਰਾ ਸਿੰਘ ਅੱਚਰਵਾਲ, ਆਦਿ ਨੇ ਕਿਹਾ ਕਿ ਕੇਂਦਰ ਦੀ ਬੀ ਜੇ ਪੀ ਸਰਕਾਰ ਕਿਸਾਨ-ਮਜਦੂਰ ਵਿਰੋਧੀ ਸਰਕਾਰ ਹੈ।ਜਿਸ ਨੇ ਕਿਸਾਨਾ ਦੇ ਸਬਰ ਨੂੰ ਪਰਖਦਿਆ ਇੱਕ ਸਾਲ ਬਾਅਦ ਕਾਲੇ ਕਾਨੂੰਨ ਵਾਪਸ ਲਏ ਹਨ।ਇਹ ਜਿੱਤ ਦੇਸ ਦੀਆ 32 ਕਿਸਾਨ ਜੱਥੇਬੰਦੀਆ ਅਤੇ ਸਮੂਹ ਸੰਘਰਸਸੀਲ ਲੋਕਾ ਦੀ ਜਿੱਤ ਹੈ।ਉਨ੍ਹਾ ਕਿਹਾ ਕਿ ਜਦੋ ਤੋ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੂਬੇ ਦੀ ਵਾਗਡੋਰ ਸੰਭਾਲੀ ਹੈ ਤਾਂ ਉਸ ਦਿਨ ਤੋ ਲੈ ਕੇ ਅੱਜ ਸਿਰਫ ਵਾਅਦੇ ਕੀਤੇ ਜਾ ਰਹੇ ਹਨ ਪਰ ਅਮਲੀ ਰੂਪ ਵਿਚ ਕੁਝ ਵੀ ਸਾਹਮਣੇ ਨਹੀ ਆ ਰਿਹਾ।ਉਨ੍ਹਾ ਕਿਹਾ ਕਿ 2015 ਤੋ ਲੈ ਕੇ ਅੱਜ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆ ਬੇਅਦਬੀ ਦੀਆ ਦੁੱਖਦਾਈ ਘਟਨਾਵਾ ਜਾਰੀ ਹਨ ਪਰ ਅਸਲੀ ਦੋਸੀਆ ਨੂੰ ਲੋਕਾ ਦੀ ਕਚਹਿਰੀ ਵਿਚ ਨੰਗਾ ਕਰਨ ਵਿਚ ਸੂਬਾ ਸਰਕਾਰ ਬੁਰੀ ਤਰ੍ਹਾ ਫੇਲ੍ਹ ਹੋ ਚੁੱਕੀ ਹੈ।ਉਨ੍ਹਾ ਕਿਹਾ ਕਿ ਅੱਜ ਪੰਜਾਬ ਵਿਚ ਚਿੱਟਾ,ਰੇਤ ਮਾਫੀਆ,ਕੇਵਲ ਮਾਫੀਆ ਅਤੇ ਗੁੰਡਾਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ।ਇਸ ਰੈਲੀ ਵਿਚ ਪਹੁੰਚੇ ਸਮੂਹ ਬੁਲਾਰਿਆ ਨੂੰ ਪ੍ਰਬੰਧਕੀ ਕਮੇਟੀ ਵੱਲੋ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਵੱਡੀ ਗਿਣਤੀ ਵਿਚ ਪਹੁੰਚੇ ਇਲਾਕਾ ਨਿਵਾਸੀਆ ਦਾ ਧੰਨਵਾਦ ਕੀਤਾ।ਇਸ ਮੌਕੇ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ,ਕੁਲਵਿੰਦਰ ਸਿੰਘ ਤੱਤਲਾ,ਕੁਲਵਿੰਦਰ ਸਿੰਘ ਮਹਿਰਾ,ਬਲਦੇਵ ਸਿੰਘ, ਗੁਰਦੀਪ ਸਿੰਘ ਭੁੱਲਰ,ਤੇਜਾ ਸਿੰਘ,ਦਰਸਨ ਸਿੰਘ,ਮਨਜਿੰਦਰ ਸਿੰਘ,ਮੋਹਣ ਸਿੰਘ,ਵਜੀਰ ਸਿੰਘ, ਨੌਜਵਾਨ ਕਿਸਾਨ ਮਜਦੂਰ ਏਕਤਾ ਕਲੱਬ ਚਕਰ ਦੇ ਮੈਬਰ,ਸਮੂਹ ਗ੍ਰਾਮ ਪੰਚਾਇਤ ਚਕਰ ਅਤੇ ਪਿੰਡ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ।

ਫੋਟੋ ਕੈਪਸਨ-ਵੱਖ-ਵੱਖ ਬੁਲਾਰਿਆ ਨੂੰ ਸਨਮਾਨਿਤ ਕਰਦੇ ਹੋਈ ਪ੍ਰਬੰਧਕੀ ਕਮੇਟੀ।