ਹਠੂਰ,ਜਨਵਰੀ 2021-(ਕੌਸ਼ਲ ਮੱਲ੍ਹਾ)-ਫਿਲਮੀ ਪਲੇਅਬੈਕ ਸਿੰਗਰ ਸੋਹਣ ਸਿਕੰਦਰ ਦੇ ਪਿਤਾ ਬਾਬਾ ਖੁਸ਼ੀ ਮੁਹੰਮਦ (ਘੋੜੀਆ ਦੇ ਕੋਚ)ਕੁਝ ਦਿਨ ਪਹਿਲਾ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ ਸਨ।ਉਨ੍ਹਾ ਦੀ ਵਿਛੜੀ ਰੂਹ ਦੀ ਸ਼ਾਤੀ ਲਈ ਪ੍ਰਕਾਸ ਕੀਤੇ ਸ੍ਰੀ ਸਹਿਜ ਪਾਠ ਦੇ ਭੋਗ ਅੱਜ ਗੁਰਦੁਆਰਾ ਸ੍ਰੀ ਸੋਮਾਸਰ ਸਾਹਿਬ ਪਿੰਡ ਟਿੱਬਾ ਵਿਖੇ ਪਾਏ ਗਏ।ਇਸ ਮੌਕੇ ਭਾਈ ਸਰਦਾਰਾ ਸਿੰਘ ਲੱਖੇ ਵਾਲਿਆ ਦੇ ਕੀਤਰਨੀ ਜੱਥੇ ਨੇ ਵੈਰਾਗਮਈ ਕੀਰਤਨ ਕੀਤਾ ਅਤੇ ਵਿਛੜੀ ਰੂਹ ਦੇ ਨਮਿੱਤ ਅਰਦਾਸ ਬੇਨਤੀ ਕੀਤੀ।ਇਸ ਮੌਕੇ ਸਰਧਾਜਲੀ ਸਮਾਗਮ ਵਿਚ ਪਹੁੰਚੇ ਬਾਬਾ ਦਰਸਨ ਸਿੰਘ ਢੱਕੀ ਸਾਹਿਬ ਵਾਲੇ,ਮੈਬਰ ਪਾਰਲੀਮੈਟ ਮਹੁੰਮਦ ਸਦੀਕ,ਲੋਕ ਗਾਇਕ ਸੁਰਿੰਦਰ ਛਿੰਦਾ,ਲੋਕ ਗਾਇਕਾ ਸਤਵਿੰਦਰ ਬਿੱਟੀ ਨੇ ਕਿਹਾ ਕਿ ਬਾਬਾ ਖੁਸ਼ੀ ਮੁਹੰਮਦ ਦੇ ਜਾਣ ਨਾਲ ਜਿਥੇ ਪਰਿਵਾਰ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉੱਥੇ ਉਨ੍ਹਾ ਦੇ ਜਾਣ ਨਾਲ ਸਾਡੇ ਸਮਾਜ ਨੂੰ ਵੀ ਇੱਕ ਵੱਡਾ ਘਾਟਾ ਪਿਆ ਹੈ।ਉਨ੍ਹਾ ਕਿਹਾ ਕਿ ਬਾਬਾ ਖੁਸ਼ੀ ਮੁਹੰਮਦ ਨੇ ਇਲਾਕੇ ਦੇ ਧਾਰਮਿਕ ਸਥਾਨਾ ਦੀ ਕਾਰ ਸੇਵਾ ਵਿਚ ਵੀ ਇੱਕ ਵੱਡਾ ਯੋਗਦਾਨ ਪਾਇਆ ਹੈ ਜਿਸ ਕਰਕੇ ਉਹ ਹਮੇਸਾ ਸਾਡੇ ਦਿਲਾ ਵਿਚ ਵਸੇ ਰਹਿਣਗੇ।ਇਸ ਮੌਕੇ ਉਨ੍ਹਾ ਨਾਲ ਲੋਕ ਗਾਇਕ ਯੁਧਵੀਰ ਮਾਣਕ,ਲੋਕ ਗਾਇਕ ਪਾਲੀ ਦੇਤਵਾਲੀਆਂ,ਲੋਕ ਗਾਇਕ ਗੁਰਮੀਤ ਮੀਤ, ਲੋਕ ਗਾਇਕ ਕੇਵਲ ਜਲਾਲ,ਸਰਦਾਰ ਸੇਰ,ਜਥੇਦਾਰ ਸੰਤਾ ਸਿੰਘ ਉਮੈਦਪੁਰੀ,ਪਵਨ ਕੁਮਾਰ,ਸੁਖਦੀਪ ਸਿੰਘ,ਸਵਰਨ ਸਿੰਘ,ਜਸਵਿੰਦਰ ਸਿੰਘ,ਗੁਰਦੇਵ ਸਿੰਘ ਲਾਪਰਾ,ਰਣਜੀਤ ਸਿੰਘ,ਸੇਰ ਸਿੰਘ,ਦਵਿੰਦਰ ਸਿੰਘ ਡੀ ਐਸ ਪੀ,ਬਚਨ ਸਿੰਘ ਡੀ ਐਸ ਪੀ,ਧਰਮਵੀਰ ਸਿੰਘ ਐਸ ਪੀ,ਬਲਵਿੰਦਰ ਸਿੰਘ ਐਸ ਐਚ ਓ,ਮਨਦੀਪ ਸਿਘ,ਸਰਪੰਚ ਪਾਲ ਸਿੰਘ,ਸਾਬਕਾ ਸਰਪੰਚ ਬਲਵਿੰਦਰ ਸਿੰਘ,ਗੁਰਵਿੰਦਰ ਸਿੰਘ,ਜਤਿੰਦਰ ਸਿੰਘ,ਗੁਰਮੀਤ ਸਿੰਘ,ਲੋਕ ਗਾਇਕ ਪ੍ਰਗਟ ਭੁੱਲਰ,ਲੋਕ ਗਾਇਕ ਹਾਕਮ ਬਖਤੜੀ ਵਾਲਾ,ਗਾਇਕ ਹਰਬੰਸ ਸਹੋਤਾ,ਗਾਇਕ ਫਿਰੋਜ ਖਾਨ,ਜਸਵਿੰਦਰ ਭੱਲਾ,ਕਮਲ ਖਾਨ,ਸਰੀਫ ਦਿਲਦਾਰ,ਇੰਦਰਜੀਤ ਨਿੱਕੂੂ,ਸੁਖਵਿੰਦਰ ਸੁੱਖੀ,ਸਤਵਿੰਦਰ ਬੁੱਗਾ,ਅਸੋਕ ਮਸਤੀ,ਦਿਲਬਾਗ ਹੁੰਦਲ,ਬਲਵੀਰ ਸਿੰਘ ਬੱਲੀ,ਕੁਲਦੀਪ ਸਿੰਘ ਤੋ ਇਲਾਵਾ ਇਲਾਕੇ ਦੀਆ ਗ੍ਰਾਮ ਪੰਚਾਇਤਾ ਹਾਜ਼ਰ ਸਨ।ਅੰਤ ਵਿਚ ਵੱਡੀ ਗਿਣਤੀ ਵਿਚ ਪਹੁੰਚੇ ਪਤਵੰਤਿਆ ਦਾ ਲੋਕ ਗਾਇਕ ਸੋਹਣ ਸਿਕੰਦਰ ਨੇ ਧੰਨਵਾਦ ਕੀਤਾ।