ਘਟੀਆ ਰਾਸ਼ਨ ਦੀ ਵੰੰਡ ਤੇ ਭੜਕੇ ਅਕਾਲੀ ਆਗੂ ਕਾਂਗਰਸ ਤੇ ਲਾਏ ਆਰੋਪ 

ਜਗਰਾਉਂ ,ਜਨਵਰੀ 2021(ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ)

ਸੂਬੇ ਅੰਦਰ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਪਾਰਟੀਆਂ ਵੋਟਰਾਂ ਨੂੰ ਲੁਭਾਉਣ ਲਈ ਤਰਾਂ-ਤਰਾਂ ਦੇ ਹਥਕੰਢੇ ਵਰਤ ਰਹੀਆਂ ਹਨ। ਵਿਧਾਨ ਸਭਾ ਹਲਕਾ ਜਗਰਾਉਂ ’ਚ ਕਾਂਗਰਸ ਪਾਰਟੀ ਵਲੋਂ ਆਪਣੀਆਂ ਸੀਟਾਂ ਪਕੀਆਂ ਕਰਨ ਲਈ ਆਪਣੇ ਉਮੀਦਵਾਰਾਂ ਰਾਹੀਂ ਵਾਰਡਾਂ ’ਚ ਰਾਸ਼ਨ ਵਡਾਇਆ ਜਾ ਰਿਹਾ , ਜਿਸ ਨੂੰ ਲੈ ਕੇ ਅਜ ਕਾਫੀ ਹੰਗਾਮਾ ਹੋਇਆ। ਕਾਂਗਰਸੀਆਂ ਵਲੋਂ ਲੋਕਾਂ ਨੂੰ ਸੂਸਰੀ ਲਗਿਆ ਰਾਸ਼ਨ ਵੰਡਿਆ ਜਾ ਰਿਹਾ , ਜਿਸ ’ਤੇ ਆਪਣਾ ਇਤਰਾਜ਼ ਦਰਜ ਕਰਵਾਉਂਦੇ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਜਥੇਦਾਰ ਇੰਦਰਜੀਤ ਸਿੰਘ ਲਾਂਬਾ, ਸਾਬਕਾ ਕੌਂਸਲਰ ਵਰਿੰਦਰਪਾਲ ਸਿੰਘ ਪਾਲੀ, ਵਿਕਰਮਜੀਤ ਸਿੰਘ ਵਿਕੀ ਥਿੰਦ, ਰਾਜਾ ਵਰਮਾ, ਮਨਜੀਤ ਸਿੰਘ ਤੇ ਜੌਨਸਨ ਨੇ ਕਿਹਾ ਕਿ ਕਾਂਗਰਸੀ ਸੂਸਰੀ ਨਾਲ ਖਾਂਦਾ ਰਾਸ਼ਨ ਵੰਡ ਲੋਕਾਂ ਨੂੰ ਬਿਮਾਰ ਕਰਨ ਲਗੇ ਹੋਏ ਹਨ। ਵੋਟਾਂ ਨੇੜੇ ਆਉਣ ’ਤੇ ਕਾਂਗਰਸੀਆਂ ਵਲੋਂ ਲਾਕਡਾਊਨ ਦਾ ਬਚਿਆ ਰਾਸ਼ਨ ਵੰਡਿਆ ਜਾ ਰਿਹਾ , ਜਿਸ ਨਾਲ ਲੋਕ ਬਿਮਾਰ ਹੋ ਸਕਦੇ ਹਨ। ਉਨਾਂ ਕਿਹਾ ਕਿ ਜੇਕਰ ਕਾਂਗਰਸੀਆਂ ਨੇ ਵੋਟਾਂ ਖਾਤਰ ਰਾਸ਼ਨ ਵੰਡਣਾ  ਤਾਂ ਵਧੀਆ ਵੰਡਣ। ਉਨਾਂ ਸੂਬਾ ਸਰਕਾਰ ’ਤੇ ਪਖਪਾਤ ਦਾ ਦੋਸ਼ ਲਗਾਉਂਦੇ ਕਿਹਾ ਕਿ ਜਦੋਂ ਸੂਬੇ ਅੰਦਰ ਲਾਕਡਾਊਨ ਹੋਇਆ ਤਾਂ ਸਰਕਾਰ ਵਲੋਂ ਭੇਜਿਆ ਰਾਸ਼ਨ ਸਿਰਫ਼ ਤੇ ਸਿਰਫ਼ ਕਾਂਗਰਸੀ ਕੌਂਸਲਰਾਂ ਵਲੋਂ ਕਿਉਂ ਵੰਡਿਆ ਗਿਆ? ਕੀ ਬਾਕੀ ਵਾਰਡਾਂ ’ਚ ਗਰੀਬ ਜਾਂ ਲੋੜਵੰਦ ਲੋਕ ਨਹੀਂ ਰਹਿੰਦੇ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਜਗਰਾਉਂ ਅੰਦਰ ਕਾਂਗਰਸੀ ਆਪਣੀ ਸਾਖ ਬਚਾਉਣ ਲਈ ਤਰਾਂ-ਤਰਾਂ ਦੇ ਹਥਕੰਢੇ ਵਰਤ ਰਹੇ ਹਨ, ਕਿਉਂਕਿ ਕਾਂਗਰਸ ਸਰਕਾਰ ਦੀਆਂ ਮਾੜੀਆਂ ਕਾਰਗੁਜਾਰੀ ਕਾਰਨ ਕਾਂਗਰਸ ਦੀ ਟਿਕਟ ਤੋਂ ਚੋਣ ਲੜ ਰਹੇ ਉਮੀਦਵਾਰਾਂ ਨੂੰ ਡਰ ਕਿ ਉਹ ਕਿਧਰੇ ਹਾਰ ਨਾ ਜਾਣ, ਇਸ ਲਈ ਵੋਟਰਾਂ ਨੂੰ ਲੁਭਾਉਣ ਲਈ ਹੁਣ ਸਰਕਾਰੀ ਰਾਸ਼ਨ ਦਾ ਸਹਾਰਾ ਲਿਆ ਜਾ ਰਿਹਾ  ।