ਅਜੀਤਵਾਲ , ਦਸੰਬਰ 2020 -(ਬਲਵੀਰ ਸਿੰਘ ਬਾਠ)-
ਇਤਿਹਾਸਕ ਪਿੰਡ ਢੁੱਡੀਕੇ ਦੀ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਪ੍ਰਧਾਨ ਗੁਰਸ਼ਰਨ ਸਿੰਘ ਦੀ ਅਗਵਾਈ ਵਿੱਚ ਜਥੇਬੰਦੀ ਵਲੋਂ 11 ਵਾਂ ਜੱਥਾ ਦਿੱਲੀ ਧਰਨੇ ਲਈ ਰਵਾਨਾ ਕੀਤਾ ਗਿਆ । ਇਤਿਹਾਸਕ ਪਿੰਡ ਢੁੱਡੀਕੇ ਵਲੋਂ ਦਿੱਲੀ ਵਿੱਚ ਲੱਗੇ ਕਿਸਾਨ ਅੰਦੋਲਨ ਵਿੱਚ ਆਪਣਾ ਹਿੱਸਾ ਪਾਉਂਦੇ ਹੋਏ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਪ੍ਰਧਾਨ ਗੁਰਸ਼ਰਨ ਸਿੰਘ ਦੀ ਅਗਵਾਈ ਵਿੱਚ 11 ਵਾਂ ਜੱਥਾ ਰੰਘਰੇਟੇ ਗੁਰੂ ਕੇ ਬੇਟੇ ਦਿਆਂ ਜੱਥਾ ਸ਼ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਗੁਰੂਦਵਾਰਾ ਵਿੱਚ ਅਰਦਾਸ ਕਰਕੇ ਤੋਰਿਆ ਗਿਆ । ਕਿਸਾਨ ਮਜਦੂਰ ਏਕਤਾ ਦੇ ਨਾਅਰੇ ਲਾਏ ਗਏ । ਜੱਥੇ ਵਿੱਚ ਹਾਕਮ ਸਿੰਘ, ਪ੍ਰੀਤਮ ਸਿੰਘ, ਬੂਟਾ ਸਿੰਘ, ਪਾਲ ਸਿੰਘ, ਚਮਕੌਰ ਸਿੰਘ, ਮੰਦਰ ਸਿੰਘ, ਹਰਬੰਸ ਸਿੰਘ, ਤੇ ਨਿਰਮਲ ਸਿੰਘ ਹਨ। ਇਸ ਮੌਕੇ ਮਾਸਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਇਹ ਜੰਗ ਇਕੱਲੇ ਕਿਸਾਨਾਂ ਦੀ ਨਹੀਂ, ਮਜ਼ਦੂਰਾਂ ਦੀ ਵੀ ਹੈ ਤੇ ਸਾਰੇ ਕੰਮਕਾਰੀ ਤਬਕਿਆਂ ਦੀ ਹੈ। ਯੂਨੀਅਨ ਦੇ ਖਜਾਨਚੀ ਗੁਰਮੀਤ ਪੰਨੂ, ਤੀਰਥ ਧਨੋਆ,ਦਲਜੀਤ ,ਕਰਮਜੀਤ ਵਿੱਕੀ, ਰਸ਼ਵਿੰਦਰ ਸਿੰਘ ਬਿੱਟੂ, ਹੀਰਾ ਸਿੰਘ ਅਤੇ ਹੋਰ ਪਿੰਡ ਵਾਸੀ ਹਾਜਰ ਸਨ।