ਜਗਰਾਉਂ ਦਸੰਬਰ 2020(ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ) ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ ਵਿਖੇ ਪ੍ਰਿੰਸੀਪਲ ਮੈਡਮ ਸ਼ਸ਼ੀ ਜੈਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਰਸਰੀ ਤੋਂ ਪਹਿਲੀ ਜਮਾਤ ਦੇ ਨੰਨੇ ਮੁੰਨੇ ਬੱਚੇਆਂ ਨੇ ਆਨਲਾਈਨ ਕ੍ਰਿਸਮਸ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ।ਨੰਨੇ ਮੁੰਨੇ ਬੱਚੇਆਂ ਨੇ ਸ਼ਾਂਤਾ ਕਲਾਜ ਤੇ ਪਰੀਆਂ ਦੀ ਡਰੈੱਸ ਵਿਚ ਬਹੁਤ ਬਹੁਤ ਸੁੰਦਰ ਲਗ ਰਹੇ ਸਨ। ਬਚਿਆਂ ਨੇ ਜਿੰਗਲਵੈਲ ਦੀਆਂ ਕਵਿਤਾਵਾਂ ਸੁਣਾਈਆਂ। ਬਚਿਆਂ ਨੇ ਘਰ ਵਿਚ ਆਪਣੇ ਮਾਤਾ-ਪਿਤਾ ਨਾਲ ਕ੍ਰਿਸਮਸ ਦਾ ਰੁਖ਼ ਸਜਾਇਆ। ਬਚਿਆਂ ਨੇ ਘਰ ਵਿਚ ਰਹਿ ਕੇ ਇਸ ਤਿਉਹਾਰ ਖੁਬ ਆਨੰਦ ਉਠਾਇਆ। ਪ੍ਰਿੰਸੀਪਲ ਮੈਡਮ ਨੇ ਆਨਲਾਈਨ ਹੀ ਬਚਿਆ ਨੂੰ ਕ੍ਰਿਸਮਸ ਦੀ ਵਧਾਈ ਦਿਤੀ।