You are here

ਪਿੰਡ ਰਸੂਲਪੁਰ ਤੋ ਦਿੱਲੀ ਲਈ ਜੱਥਾ ਰਵਾਨਾ

ਹਠੂਰ,23,ਦਸੰਬਰ-(ਕੌਸ਼ਲ ਮੱਲ੍ਹਾ)-

ਕਾਲੇ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਵੱਖ-ਵੱਖ ਬਾਡਰਾ ਤੇ ਚੱਲ ਰਹੇ ਰੋਸ ਧਰਨਿਆ ਵਿਚ ਸਮੂਲੀਅਤ ਕਰਨ ਲਈ ਅੱਜ ਪਿੰਡ ਰਸੂਲਪੁਰ(ਮੱਲ੍ਹਾ) ਤੋ ਕਿਸਾਨ ਆਗੂ ਗੁਰਚਰਨ ਸਿੰਘ ਰਸੂਲਪੁਰ ਦੀ ਅਗਵਾਈ ਹੇਠ ਦਿੱਲੀ ਲਈ ਜੱਥਾ ਰਵਾਨਾ ਹੋਇਆ।ਇਸ ਮੌਕੇ ਗੱਲਬਾਤ ਕਰਦਿਆ ਗੁਰਚਰਨ ਸਿੰਘ ਰਸੂਲਪੁਰ ਨੇ ਦੱਸਿਆ ਕਿ ਕਿਸਾਨ ਵਿਰੋਧੀ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਆਮ ਲੋਕ ਸੰਘਰਸ ਵਿਚ ਸਾਮਲ ਹੋ ਰਹੇ ਹਨ ਪਰ ਕੇਂਦਰ ਸਰਕਰ ਇਸ ਸੰਘਰਸ ਨੂੰ ਅੱਤਵਾਦੀ ਅਤੇ ਨਕਸਲਵਾਦੀ ਦਾ ਸੰਘਰਸ ਆਖ ਕੇ ਸੰਘਰਸ ਨੂੰ ਕਮਜੋਰ ਕਰਨ ਦੀ ਨੀਤੀ ਅਪਣਾ ਰਹੀ ਹੈ ਪਰ ਸਾਡੇ ਇਨਸਾਫ ਪਸੰਦ ਲੋਕ ਕੇਂਦਰ ਸਰਕਾਰ ਦੀ ਦੇਸ ਵਿਰੋਧੀ ਨੀਤੀ ਨੂੰ ਕਾਮਯਾਬ ਨਹੀ ਹੋਣ ਦੇਣਗੇ।ਉਨ੍ਹਾ ਸਮੂਹ ਇਲਾਕਾ ਨਿਵਾਸੀਆ ਨੂੰ ਬੇਨਤੀ ਕੀਤੀ ਕਿ ਪਾਰਟੀਬਾਜੀ ਤੋ ਉੱਪਰ ਉੱਠ ਕੇ ਸੰਘਰਸ ਦਾ ਸਾਥ ਦੇਵੋ।ਇਸ ਮੌਕੇ ਉਨ੍ਹਾ ਨਾਲ ਸਤਿੰਦਰਪਾਲ ਸਿੰਘ ਸੀਬਾ,ਪੰਚ ਜਸਮੇਲ ਸਿੰਘ,ਗੁਰਬਿੰਦਰ ਸਿੰਘ,ਜੱਸੀ ਸਿੰਘ,ਹਰਦੇਵ ਸਿੰਘ,ਜਗਜੀਤ ਸਿੰਘ,ਸਾਧੂ ਸਿੰਘ,ਗੁਰਚਰਨ ਸਿੰਘ,ਹਰਪਾਲ ਸਿੰਘ,ਮੇਲਾ ਸਿੰਘ,ਹੈਪੀ ਸਿੰਘ,ਗੋਰਾ ਸਿੰਘ,ਨਿਰਮਲ ਸਿੰਘ,ਰਮਨ ਸਿੰਘ ਆਦਿ ਹਾਜ਼ਰ ਸਨ।

(ਫੋਟੋ ਕੈਪਸਨ:-ਪਿੰਡ ਰਸੂਲਪੁਰ ਤੋ ਦਿੱਲੀ ਲਈ ਰਵਾਨਾ ਹੁੰਦਾ ਹੋਇਆ ਜੱਥਾ)