ਕਿਸਾਨੀ ਮੋਰਚੇ 'ਚ ਅੱਜ ਤੋਂ ਭੁੱਖ ਹੜਤਾਲ

ਜਗਰਾਓਂ /ਸਿੱਧਵਾਂ ਬੇਟ, ਦਸੰਬਰ  2020 - (ਜਸਮੇਲ ਗਾਲਿਬ /  ਮਨਜਿੰਦਰ ਗਿੱਲ )-   

ਜਗਰਾਓਂ 'ਚ ਕਿਸਾਨੀ ਮੋਰਚੇ ਦੇ ਅੱਜ 82ਵੇਂ ਦਿਨ ਇਲਾਕੇ ਭਰ ਤੋਂ ਪੁੱਜੇ ਲੋਕਾਂ ਦੇ ਇਕੱਠ ਨੇ ਕੇਂਦਰ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜ਼ੀ ਕੀਤੀ। ਇਸ ਦੇ ਨਾਲ ਹੀ ਮੰਗਲਵਾਰ ਤੋਂ ਕਿਸਾਨੀ ਸੰਘਰਸ਼ ਦੇ ਹੱਕ ਵਿਚ ਲੜੀਵਾਰ 5 ਮੈਂਬਰੀ ਭੁੱਖ ਹੜਤਾਲ 'ਤੇ ਬੈਠਣ ਦਾ ਐਲਾਨ ਕੀਤਾ ਗਿਆ। ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆ ਇੰਦਰਜੀਤ ਸਿੰਘ ਧਾਲੀਵਾਲ ਬਲਾਕ ਪ੍ਰਧਾਨ, ਧਰਮ ਸਿੰਘ ਸੂਜਾਪੁੁਰ, ਹਰਬੰਸ ਸਿੰਘ ਅਖਾੜਾ,ਚਮਕੌਰ ਸਿੰਘ ਦੌਧਰ, ਨਰਿੰਦਰ ਸਿੰਘ ਨਿੰਦੀ, ਹਰਭਜਨ ਸਿੰਘ ਦੌਧਰ, ਰਾਮਜੀ ਦਾਸ ਆਦਿ ਆਗੂਆਂ ਨੇ ਦੱਸਿਆ ਕਿ ਦੇਸ਼ ਦੇ 22 ਸੂਬਿਆਂ 'ਚ 90 ਹਜਾਰ ਥਾਵਾਂ ਤੇ ਕਿਸਾਨ ਸ਼ਹੀਦਾਂ ਨੂੰ ਲੋਕਾਂ ਨੇ ਵੱਡੇ ਛੋਟੇ ਇੱਕਠ ਕਰਕੇ ਸ਼ਰਧਾਂਜਲੀ ਭੇਂਟ ਕੀਤੀ। ਭਲਕੇ ਤੋਂ ਪੰਜ ਪੰਜ ਸੰਘਰਸ਼ਕਾਰੀਆਂ ਦਾ ਜੱਥਾ ਸਾਰੇ ਮੋਰਚਿਆਂ ਵਾਂਗ ਭੱੁਖ ਹੜਤਾਲ ਤੇ ਬੈਠੇਗਾ। ਧਰਨੇ 'ਚ ਇਕ ਮਤੇ ਰਾਹੀਂ ਬੀਤੇ ਦਿਨੀਂ ਪਟਿਆਲਾ ਵਿਖੇ ਬੇਰੁੁਜ਼ਗਾਰ ਅਧਿਆਪਕਾਂ ਤੇ ਲਾਠੀਚਾਰਜ ਅਤੇ ਰਸੋਈ ਗੈਸ ਦੀਆਂ ਕੀਮਤਾਂ 'ਚ ਵਾਧੇ ਦੀ ਨਿੰਦਾ ਕੀਤੀ ਗਈ। ਇਸ ਸਮੇਂ ਲਖਵੀਰ ਸਿੱਧੂ ਨੇ ਰੋਜ ਦੀ ਤਰ੍ਹਾਂ ਗੀਤ ਸੰਗੀਤ ਰਾਹੀਂ ਹਾਜਰੀ ਲਗਵਾਈ।