ਵਿੱਤ ਕਮਿਸ਼ਨ ਦੇ ਚੈੱਕ ਵੰਡਣ ਸਮੇਂ ਸਰਪੰਚ ਜਸਵੀਰ ਕੌਰ ਕੋਕਰੀ ਨੂੰ ਕੀਤਾ ਗਿਆ ਨਜ਼ਰ ਅੰਦਾਜ਼

ਬਲਾਕ 1 ਮੋਗਾ  ਦੀਆਂ ਪੰਚਾਇਤਾਂ ਦੇ ਸਮਾਗਮਾਂ ਚ ਪਹੁੰਚਣ ਦਾ ਕੋਈ ਮੈਸੇਜ ਜਾਂ ਸੱਦਾ ਨਹੀਂ ਦਿੱਤਾ ਜਾਂਦਾ ਸਮਾਗਮ ਸਿਆਸੀ ਰੰਗਤ ਦੇਅਧੀਨ ਕੀਤਾ ਜਾਂਦਾ ਹੋਣਾ ਪੈਂਦਾ ਬੇਰੁਖ਼ੀ ਦਾ ਸ਼ਿਕਾਰ -ਸਰਪੰਚ ਜਸਬੀਰ ਕੌਰ ਕੋਕਰੀ ਹੇਰਾਂ

ਸਾਰੇ ਹੀ ਸਰਪੰਚ ਮਾਨਯੋਗ ਹਨ ਬਲਾਕ ਦੇ ਸਰਕਾਰੀ ਸਮਾਗਮਾਂ ਚ ਸਾਰੇ ਸਰਪੰਚਾਂ ਨੂੰ ਪਹੁੰਚਣ ਲਈ ਸੱਦਾ ਦਿੱਤਾ ਜਾਂਦਾ-ਬੀਡੀਪੀਓ ਮੋਗਾ 1 

ਅਜੀਤਵਾਲ, ਦਸੰਬਰ  2020 -( ਬਲਵੀਰ ਸਿੰਘ ਬਾਠ)- 

ਬਲਾਕ ਮੋਗਾ 1 ਚ ਪੈਂਦੇ ਪਿੰਡ ਕੋਕਰੀ  ਹੇਰਾਂ ਦੇ ਸਰਪੰਚ ਜਸਬੀਰ ਕੌਰ ਨੇ ਇਕ ਪ੍ਰੈਸ ਨੋਟ ਪ੍ਰੈਸ ਨੂੰ ਜਾਰੀ ਕਰਦਿਆਂ ਕਿਹਾ  ਕੇ ਪਿਛਲੇ ਦਿਨੀਂ ਅਜੀਤਵਾਲ ਵਿਖੇ ਬਲਾਕ ਦਾ  ਇਕ ਸਮਾਗਮ ਕੀਤਾ ਗਿਆ ਸੀ ਇਸ ਸਮਾਗਮ ਵਿਚ ਹਲਕਾ ਇੰਚਾਰਜ ਬੀਬੀ ਰਾਜਵਿੰਦਰ ਕੌਰ  ਭਾਗੀਕੇ ਨੇ ਦਸ ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿੱਤ ਕਮਿਸ਼ਨ ਅਧੀਨ ਗਰਾਂਟਾਂ ਦੇ ਚੈੱਕ ਵੰਡੇ ਸਨ  ਪਰ ਮੌਜੂਦਾ ਸਰਪੰਚ ਜਸਬੀਰ ਕੌਰ ਕੋਕਰੀ ਹੇਰਾਂ ਨੂੰ ਇਸ ਸਮੇਂ  ਨਜ਼ਰ ਅੰਦਾਜ਼ ਕੀਤਾ ਗਿਆ  ਅਤੇ ਵਿੱਤ   ਕਮਿਸ਼ਨ ਅਧੀਨ ਗਰਾਂਟ ਦਾ ਚੈੱਕ ਪਿੰਡ ਦੇ ਮੋਹਤਬਰਾਂ ਨੂੰ ਦਿੱਤਾ ਗਿਆ ਉਨ੍ਹਾਂ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਲਾਕ ਬੰਨ੍ਹ ਦੇ ਸਮਾਗਮਾਂ ਚ ਵੀ ਸਿਆਸੀ ਰੰਗਤ ਦਿੱਤੀ ਜਾਂਦੀ ਹੈ ਜਿਸ ਨਾਲ ਸਾਨੂੰ ਬੇਰੁਖ਼ੀ ਦਾ ਸ਼ਿਕਾਰ ਹੋਣਾ ਪੈਂਦਾ ਹੈ  ਅਤੇ ਅਸੀਂ ਸਰਕਾਰ ਵੱਲੋਂ ਮਿੱਲ   ਦੀਆਂ ਸਮਾਜਿਕ ਭਲਾਈ ਕਾਰਜ ਸਕੀਮਾਂ ਤੋਂ ਵਾਂਝੇ ਰਹਿ ਜਾਂਦੇ ਹਨ ਜੋ ਕੋਕਰੀ ਹੇਰਾਂ ਦੇ ਵਿਕਾਸ ਕਾਰਜਾਂ ਲਈ ਵੱਡਾ ਅੜਿੱਕਾ  ਸਾਬਤ ਹੋ ਰਿਹਾ ਹੈ  ਅਤੇ ਚੁਣੇ ਹੋਏ ਮੌਜੂਦਾ ਸਰਪੰਚ ਦੇ  ਮਾਨ ਸਨਮਾਨ ਨੂੰ ਵੀ ਠੇਸ ਪੁੱਜਦੀ ਹੈ ਉਨ੍ਹਾਂ ਬਲਾਕ ਬਣਦੇ ਮੁੱਖ ਅਫ਼ਸਰ ਕੋਲੋਂ ਮੰਗ ਕੀਤੀ ਕਿ ਬੇਨਤੀ ਪ੍ਰਵਾਨ ਕੀਤੀ ਜਾਵੇ  ਅਤੇ ਬਲਾਕ ਬੰਨ੍ਹ ਦੇ ਆਮ ਪੰਚਾਇਤਾਂ ਵਾਂਗੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇ

ਬੀਡੀਪੀਓ ਮੋਗਾ 1 ਨੇ ਕਿਹਾ

ਕੀ ਕਹਿਣਾ ਹੈ ਬੀ ਡੀ ਪੀਓ ਸਾਹਿਬ ਮੋਗਾ ਦਾ  ਇਸ ਬਾਰੇ ਗੱਲਬਾਤ ਕਰਦਿਆਂ ਬੀਡੀਪੀਓ ਸਾਹਿਬ ਮੋਗਾ 1 ਨੇ ਕਿਹਾ ਕਿ ਸਾਰੇ ਹੀ ਸਰਪੰਚ ਮਾਨਯੋਗ ਹਨ ਬਲਾਕ ਦੇ ਸਰਕਾਰੀ ਸਮਾਗਮਾਂ ਚ ਸਾਰੇ ਸਰਪੰਚਾਂ ਨੂੰ ਪਹੁੰਚਣ ਲਈ ਸੱਦਾ ਦਿੱਤਾ ਜਾਂਦਾ ਹੈ  ਜੇਕਰ ਕੋਈ ਮਿਸਟੇਕ ਦੇ ਅਧੀਨ ਸਰਪੰਚ ਰਹਿ ਗਿਆ ਹੋਵੇ ਤਾਂ ਖਿਮਾ ਦੇ ਜਾਚਕ ਹਾਂ  ਆਉਣ ਵਾਲੇ ਸਮੇਂ ਚ ਖਾਸ ਧਿਆਨ ਦਿੱਤਾ ਜਾਵੇਗਾ