You are here

ਪੇਂਡੂ ਡਾਕਟਰ ਵੀ ਆਏ ਕਿਸਾਨਾਂ ਦੀ ਹਮਾਇਤ ਤੇ ਕੱਢਿਆ ਰੋਸ ਮਾਰਚ

ਹੋਏ ਕਿਸਾਨੀ ਧਰਨੇ ਵਿਚ ਸ਼ਾਮਲ ...

ਮਹਿਲ ਕਲਾਂ/ਬਰਨਾਲਾ-ਦਸੰਬਰ  2020 (ਗੁਰਸੇਵਕ ਸੋਹੀ) 

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਪੱਖੋਵਾਲ ਦੀ ਮੀਟਿੰਗ  ਡਾਕਟਰ ਸੰਤੋਖ ਸਿੰਘ ਜੀ ਦੀ ਪ੍ਰਧਾਨਗੀ ਹੇਠ ਪੱਖੋਵਾਲ ਕੁਟੀਆ ਸਹਿਬ ਵਿਖੇ ਹੋਈ। ਜਿਸ ਵਿੱਚ ਡਾਕਟਰ ਜਸਵਿੰਦਰ ਕਾਲਖ ਜਨਰਲ ਸਕੱਤਰ ਪੰਜਾਬ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਮੀਟਿੰਗ ਵਿੱਚ ਡਾਕਟਰ ਜਸਵਿੰਦਰ ਕਾਲਖ ਜੀ ਨੇ ਕਿਸਾਨਾਂ ਵਿਰੁੱਧ ਬਣਾਏ ਗਏ ਮਾਰੂ ਬਿਲਾਂ ਵਾਰੇ ਵਿਸਥਾਰ ਨਾਲ ਚਾਨਣਾ ਪਇਆ ਅਤੇ ਕਿਸਾਨਾਂ ਦਾ ਵੱਧ ਤੋਂ ਵਧ ਸਾਥ ਦੇਣ ਲਈ ਸਾਨੂੰ ਹਰ ਵਕਤ ਤਿਆਰ ਰਹਿਣਾ ਚਾਹੀਦਾ ਹੈ। ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਪੱਖੋਵਾਲ ਵਲੋਂ ਅਤੇ ਕਿਸਾਨ ਜਮਹੂਰੀ ਜੱਥੇਬੰਦੀਆਂ ਨਾਲ ਮਿਲ ਕੇ ਪਿੰਡ ਜੋਧਾਂ ਜਿਲਾ ਲੁਧਿਆਣਾ ਵਿਖੇ ਰੋਸ ਧਰਨਾ ਲਾਇਆ ਗਿਆ ਅਤੇ ਜੋਧਾਂ ਤੋਂ ਪੱਖੋਵਾਲ ਤੱਕ ਰੋਸ ਮਾਰਚ ਕੱਢਿਆ ਗਿਆ। ਕੁਲਵੰਤ ਹਰਟ ਸੈਟਰ ਵਲੋਂ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਡਾਕਟਰ ਕਮਲ ਸਹਿਗਲ ਜੀ ਨੇ ਦਿਲ ਦੀਆਂ ਥੀਮਾਰੀਆਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਡਾਕਟਰ ਭਗਵੰਤ ਸਿੰਘ ਜਿਲਾ ਕੋ ਚੇਅਰਮੈਨ ਲੁਧਿਆਣਾ ਵਲੋਂ ਆਏ ਹੋਏ ਸਾਰੇ ਡਾਕਟਰ ਸਾਥੀਆਂ ਦਾ ਧੰਨਵਾਦ ਕੀਤਾ। ਮੀਟਿੰਗ ਵਿੱਚ ਡਾਕਟਰ ਅਜੈਬ ਸਿੰਘ ਧੂਲਕੋਟ ਨੇ ਮਹੀਨੇ ਭਰ ਦੀਆਂ ਸਰਗਰਮੀਆਂ ਬਾਰੇ ਚਾਨਣਾਂ ਪਾਇਆ ਗਿਆ। ਮੀਟਿੰਗ ਵਿੱਚ ਡਾਕਟਰ ਅਮਨਪਰੀਤ ਕੌਰ, ਰਮਨਦੀਪ ਕੌਰ, ਮਨਪ੍ਰੀਤ ਕੌਰ, ਸੁਖਪਾਲ ਕੌਰ, ਜਸਵਿੰਦਰ ਕੌਰ ਅਤੇ ਆਤਮਜੀਤ, ਡਾਕਟਰ ਹਰਬੰਸ ਸਿੰਘ, ਡਾਕਟਰ ਬਿਕਰਮ ਦੇਵ, ਡਾ ਜਸਵਿੰਦਰ ਸਿੰਘ ਜੜਤੌਲੀ, ਡਾ ਹਰਦੀਪ ਸਿੰਘ, ਗੁਲਾਮ ਹਸਨ, ਡਾ ਰਾਜੂ

ਖਾਨ, ਡਾ ਪੁਸਪਿੰਦਰ , ਡਾ ਧਰਮਿੰਦਰ, ਡਾ ਰੂਪ ਸਿੰਘ ਡਾਕਟਰ ਕੇਸਰ ਸਿੰਘ ਧਾਂਦਰਾ ਪਰੈਸ ਸਕੱਤਰ ਲੁਧਿਆਣਾ ਅਦਿ ਹਾਜ਼ਰ ਸਨ।