ਅਜੀਤਵਾਲ,ਦਸੰਬਰ 2020 -( ਬਲਵੀਰ ਸਿੰਘ ਬਾਠ)
ਕੇਂਦਰ ਦੇ ਸੈਂਟਰ ਸਰਕਾਰ ਵੱਲੋਂ ਤਿੰਨ ਖੇਤੀ ਆਰਡੀਨੈਂਸ ਬਿੱਲ ਪਾਸ ਕਰ ਕੇ ਕਿਸਾਨਾਂ ਨਾਲ ਵੱਡਾ ਧ੍ਰੋਹ ਕਮਾਇਆ ਹੈ ਜਿਸ ਨੂੰ ਭਾਰਤ ਦੇਸ਼ ਦੇ ਕਿਸਾਨ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਪੰਚ ਕੁਲਦੀਪ ਸਿੰਘ ਚੂਹੜਚੱਕ ਨੇ ਜਨਸ਼ਕਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਕੀਤਾ ਉਨ੍ਹਾਂ ਕਿਹਾ ਕਿ ਕੇਂਦਰ ਦੀਆਂ ਸੈਂਟਰ ਸਰਕਾਰਾਂ ਨੇ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਵੱਲੋਂ ਖੇਤੀ ਆਰਡੀਨੈਂਸ ਬਿੱਲ ਰੱਦ ਕਰਵਾਉਣ ਲਈ ਕੀਤਾ ਜਾ ਰਿਹਾ ਸ਼ਾਂਤਮਈ ਸੰਘਰਸ਼ ਦਾ ਸਾਨੂੰ ਸਭ ਨੂੰ ਸਾਥ ਤੇ ਸਹਿਯੋਗ ਦੇਣਾ ਚਾਹੀਦਾ ਹੈ ਜਿਸ ਨਾਲ ਅਸੀਂ ਕਿਰਸਾਨੀ ਨੂੰ ਬਚਾਉਣ ਲਈ ਖੇਤੀ ਆਰਡੀਨੈਂਸ ਬਿੱਲਾਂ ਦਾ ਵਿਰੋਧ ਕਰਦੇ ਹੋਏ ਹਰ ਹਾਲਤ ਦੇ ਵਿੱਚ ਰੱਦ ਕਰਵਾ ਸਕਦੇ ਹਾਂ ਅਤੇ ਮੁਫ਼ਤੀ ਹਰ ਹਾਲ ਵਿੱਚ ਰੱਦ ਕਰਵਾਵਾਂਗੇ ਅੱਜ ੳੁਨ੍ਹਾਂ ਦਿੱਲੀ ਸੰਘਰਸ਼ ਲਈ ਜਾਣ ਵਾਸਤੇ ਕਿਸਾਨਾਂ ਮਜ਼ਦੂਰਾਂ ਦਾ ਕਾਫ਼ਲਾ ਝੰਡੀ ਦੇ ਕੇ ਰਵਾਨਾ ਕੀਤਾ ਇਸ ਸਮੇਂ ਉਨ੍ਹਾਂ ਨਾਲ ਮੇਹਰ ਸਿੰਘ ਕਲੇਰ ਜਗੀਰ ਸਿੰਘ ਹਰਦਿਆਲ ਸਿੰਘ ਅਵਤਾਰ ਸਿੰਘ ਤਾਰੀ ਜਗਰਾਜ ਸਿੰਘ ਅਸ਼ਵਨੀ ਕੁਮਾਰ ਬੱਬੂ ਹਰਮੇਲ ਸਿੰਘ ਨਛੱਤਰ ਸਿੰਘ ਲਖਵੀਰ ਸਿੰਘ ਲੱਖਾ ਤੋਂ ਇਲਾਵਾ ਵੱਡੀ ਪੱਧਰ ਤੇ ਨੌਜਵਾਨ ਹਾਜ਼ਰ ਸਨ