ਹਰਿਆਣਾ ਸਰਕਾਰ ਦੇ ਪੁਤਲੇ ਸਾੜੇ

ਹਠੂਰ,5,ਦਸੰਬਰ-(ਕੌਸ਼ਲ ਮੱਲ੍ਹਾ)-

ਦੇਸ਼ ਦੀਆ 300 ਤੋ ਵੱਧ ਜੱਥੇਬੰਦੀਆ ਵੱਲੋ ਅੱਜ ਦੇਸ ਵਿਚ ਜਗ੍ਹਾ-ਜਗ੍ਹਾ ਰੋਸ ਮੁਜਾਹਰੇ ਕਰਕੇ ਕੇਂਦਰ ਦੀ ਮੋਦੀ ਸਰਕਾਰ ਦੇ ਪੁਤਲੇ ਸਾੜੇ ਗਏ।ਇਸੇ ਲੜੀ ਤਹਿਤ ਅੱਜ ਕੁੱਲ ਹਿੰਦ ਕਿਸਾਨ ਸਭਾ, ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਅਤੇ ਸੀਟੂ ਦੇ ਸਾਝੇ ਸੱਦੇ ਤੇ ਅੱਜ ਕੇਂਦਰ ਸਰਕਾਰ ਖਿਲਾਫ ਰੋਸ ਮਾਰਚ ਕਰਕੇ ਅਰਥੀ ਫੂਕ ਮੁਜਾਹਰੇ ਕੀਤੇ ਗਏ।ਇਸੇ ਲੜੀ ਤਹਿਤ ਸਰਪੰਚ ਵਰਕਪਾਲ ਸਿੰਘ ਲੀਲ੍ਹਾ ਮੇਘ ਸਿੰਘ,ਸੀ ਪੀ ਆਈ (ਐਮ) ਦੇ ਆਗੂ ਬਲਜੀਤ ਸਿੰਘ ਗੋਰਸੀਆਂ ਖਾਨ ਮਹੁੰਮਦ,ਹਲਕਾ ਪ੍ਰਧਾਨ ਕਾਮਰੇਡ ਹਾਕਮ ਸਿੰਘ ਡੱਲਾ ਦੀ ਅਗਵਾਈ ਹੇਠ ਰੋਸ ਮਾਰਚ ਕੱਢਿਆ ਗਿਆ।ਇਹ ਰੋਸ ਮਾਰਚ ਲੀਲਾ ਮੇਘ ਸਿੰਘ ਦੀਆ ਵੱਖ-ਵੱਖ ਗਲੀਆ ਅਤੇ ਪਿੰਡ ਦੇ ਮੁੱਖ ਫਿਰਨੀ ਤੋ ਦੀ ਹੁੰਦਾ ਹੋਇਆ ਪਿੰਡ ਦੇ ਮੇਨ ਬੱਸ ਸਟੈਡ ਤੇ ਪਹੁੰਚਾ।ਇਸ ਰੋਸ ਮਾਰਚ ਨੂੰ ਸੰਬੋਧਨ ਕਰਦਿਆ ਸਰਪੰਚ ਵਰਕਪਾਲ ਸਿੰਘ ਲੀਲ੍ਹਾ, ਕਾਮਰੇਡ ਬਲਜੀਤ ਸਿੰਘ ਗੋਰਸੀਆ ਖਾਨ ਮੁਹੰਮਦ,ਪ੍ਰਧਾਨ ਹਾਕਮ ਸਿੰਘ ਡੱਲਾ,ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ

ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਤਿਆਰ ਕਰਕੇ ਕਿਸਾਨਾ ਦੇ ਮੌਤ ਦੇ ਵਾਰੰਟ ਜਾਰੀ ਕਰ ਦਿੱਤੇ ਹਨ।ਜਿਸ ਤੋ ਸਾਫ ਸਿੱਧ ਹੋ ਚੁੱਕਾ ਹੈ ਕਿ ਕੇਂਦਰ ਸਰਕਾਰ ਕਿਸਾਨ ਅਤੇ ਮਜਦੂਰ ਵਿਰੋਧੀ ਸਰਕਾਰ ਹੈ ਅਤੇ ਆਰ ਐਸ ਐਸ ਦੇ ਇਸਾਰਿਆ ਤੇ ਚੱਲਣ ਵਾਲੀ ਸਰਕਾਰ ਹੈ।ਉਨ੍ਹਾ ਕਿਹਾ ਕਿ ਕੇਂਦਰ ਸਰਕਾਰ ਹਿੰਦੋਸਤਾਨ ਨੂੰ ਹਿੰਦੂ ਰਾਸਟਰ ਬਣਾਉਣਾ ਚਾਹੁੰਦੀ ਹੈ ਜਿਸ ਦਾ ਅਸੀ ਸਖਤ ਸਬਦਾ ਵਿਚ ਵਿਰੋਧ ਕਰਦੇ ਹਾਂ।ਉਨ੍ਹਾ ਕਿਹਾ ਕਿ ਕਿਸਾਨ ਜੱਥੇਬੰਦੀਆ ਪਿਛਲੇ ਦਸ ਦਿਨਾ ਤੋ ਦਿੱਲੀ ਵਿਖੇ ਰੋਸ ਧਰਨੇ ਤੇ ਬੈਠੀਆ ਹਨ ਪਰ ਕੇਂਦਰ ਦੀ ਅੰਨੀ ਅਤੇ ਬੋਲੀ ਸਰਕਾਰ ਕੁਝ ਵੀ ਬੋਲਣ ਲਈ ਤਿਆਰ ਨਹੀ ਹੈ ਪਰ ਧਰਨਾਕਾਰੀ ਕਾਲੇ ਕਾਨੂੰਨ ਰੱਦ ਕਰਵਾ ਕੇ ਹੀ ਵਾਪਸ ਪਰਤਨਗੇ।ਉਨ੍ਹਾ ਕਿਹਾ ਕਿ ਇਹ ਲੜਾਈ ਹੁਣ ਆਰ-ਪਾਰ ਦੀ ਹੈ।ਉਨ੍ਹਾ ਕਿਹਾ ਕਿ ਇਹ ਰੋਸ ਮਾਰਚ ਅਤੇ ਅਰਥੀ ਫੂਕ ਮੁਜਾਹਰੇ ਪੰਜਾਬ ਵਿਚ ਦਸ ਦਸੰਬਰ ਤੱਕ ਜਾਰੀ ਰਹਿਣਗੇ।ਇਸ ਮੌਕੇ ਉਨ੍ਹਾ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਦੇ ਪੁਤਲੇ ਫੂਕੇ ਅਤੇ ਜੰਮ ਕੇ ਨਾਅਰੇਬਾਕੀ ਕੀਤੀ।ਅੰਤ ਸਿੰਘ ਪ੍ਰਧਾਨ ਨਿਰਮਲ ਸਿੰਘ ਡੱਲਾ ਨੇ ਰੋਸ ਧਰਨੇ ਵਿਚ ਪਹੁੰਚੇ ਆਗੂਆ ਅਤੇ ਕਿਸਾਨਾ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਪੰਚ ਜਗਦੇਵ ਸਿੰਘ, ਪੰਚ ਸਤਪਾਲ ਸਿੰਘ,ਪੰਚ ਜਗਦੇਵ ਸਿੰਘ ਲੀਲਾ,ਪੰਚ ਦਲਜੀਤ ਸਿੰਘ,ਪੰਚ ਦਵਿੰਦਰ ਸਿੰਘ,ਪੰਚ ਅੰਮ੍ਰਿਤਪਾਲ ਕੌਰ,ਪੰਚ ਗੁਰਮੀਤ ਕੌਰ,ਪੰਚ ਮਹਿੰਦਰ ਕੌਰ,ਪੰਚ ਕੁਲਵੰਤ ਕੌਰ,ਕੋਹਿਨੂਰ ਕੌਰ ਧਾਲੀਵਾਲ,ਮਨਮੀਤ ਸਿੰਘ, ਜਗਮੀਤ ਸਿੰਘ, ਪ੍ਰਧਾਨ ਜਗਸੀਰ ਸਿੰਘ,ਨੰਬੜਦਾਰ ਜਸਤੇਜ ਸਿੰਘ,ਤੇਜਿੰਦਰ ਸਿੰਘ,ਨਿੰਦਰ ਸਿੰਘ,ਬਲਰਾਜ ਸਿੰਘ,ਗੁਰਮੀਤ ਸਿੰਘ,ਨਿੱਕਾ ਸਿੰਘ,ਜਗਦੀਪ ਸਿੰਘ ਸੰਧੂ,ਰਾਮ ਤੀਰਥ ਸਿੰਘ,ਜਗਤ ਸਿੰਘ,ਹਾਕਮ ਸਿੰਘ ਧਾਲੀਵਾਲ,ਸਾਬਕਾ ਸਰਪੰਚ ਬਲਜੀਤ ਸਿੰਘ,ਡਾ:ਜਗਜੀਤ ਸਿੰਘ ਡਾਗੀਆਂ ਆਦਿ ਹਾਜ਼ਰ ਸਨ।

ਫੋਟੋ ਕੈਪਸਨ:-ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਦਾ ਪੁਤਲਾ ਸਾੜਦੇ ਹੋਏ ਸਰਪੰਚ ਵਰਕਪਾਲ ਸਿੰਘ ਅਤੇ ਹੋਰ।