ਦਿਲਜੀਤ ਦੋਸਾਂਝ ਨੇ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਵੀਹ ਲੱਖ ਰੁਪਏ ਦੇਣ ਦਾ ਕੀਤਾ ਐਲਾਨ

ਦਿੱਲੀ /ਕੁੰਡਲੀ ਬਾਰਡਰ, ਦਸੰਬਰ  2020 -( ਬਲਬੀਰ ਸਿੰਘ ਬਾਠ )-  ਪਿਛਲੇ ਦਿਨਾਂ ਤੋਂ ਛੇਤੀ ਆਰਡੀਨੈਂਸ ਬਿਲ ਦੇ ਵਿਰੋਧ ਵਿਚ ਬਿੱਲ ਰੱਦ ਕਰਵਾਉਣ ਵਾਸਤੇ ਦਿੱਲੀ ਦੇ ਕੁੰਡਲੀ ਬਾਰਡਰ ਤੇ ਸ਼ਾਂਤਮਈ ਧਰਨੇ ਵਿੱਚ ਬੈਠੇ ਕਿਸਾਨਾਂ ਹਮਦਰਦੀ ਪ੍ਰਗਟਾਉਣ ਅਤੇ ਪੰਜਾਬ ਦੇ ਪੁੱਤਰ ਹੋਣ ਦਾ ਸਬੂਤ ਦੇਣ ਆਏ ਸਾਰੇ ਫ਼ਿਲਮੀ ਐਕਟਰਾਂ  ਕਲਾਕਾਰਾਂ ਵੱਲੋਂ  ਚੱਲ ਰਹੇ ਸ਼ਾਂਤਮਈ ਧਰਨੇ ਵਿੱਚ ਸਮਾਗਮ ਤੇ ਆਪਣੀਆਂ ਹਾਜ਼ਰੀਆਂ ਭਰੀਆਂ ਲੱਖਾਂ ਦੀ ਤਦਾਦ ਦੇ ਵਿੱਚ ਬੈਠੀਆਂ ਕਿਸਾਨ ਸੰਗਤਾਂ  ਵੱਲੋਂ ਸਟੇਜ ਤੇ ਸਾਰੇ ਪ੍ਰੋਗਰਾਮ ਦੀ ਰੇਖ ਦੇਖ ਕਰਨ ਲਈ  ਆਪੋ ਆਪਣੇ ਜਥੇਬੰਦੀਆਂ ਦੇ ਆਗੂਆਂ ਵੱਲੋਂ  ਕਿਸਾਨੀ ਸੰਘਰਸ਼ ਨੂੰ ਹਲੂਣਾ ਦੇਣ ਵਾਸਤੇ ਆਪਣੇ ਆਪਣੇ ਵਿਚਾਰ ਪ੍ਰਗਟ ਕੀਤੇ ਗਏ ਜਿੱਥੇ ਫ਼ਿਲਮੀ ਐਕਟਰ ਅਤੇ ਕਲਾਕਾਰਾਂ ਵੱਲੋਂ ਵੇ ਸਟੇਜ ਦੇ ਗਾਣਿਆਂ ਦੇ ਅੱਥਰੂ ਅਤੇ ਲੈਕਚਰਾਂ ਰਾਹੀਂ ਕਿਸਾਨੀ ਸੰਘਰਸ਼ ਵਿਚ ਆਪਣਾ ਯੋਗਦਾਨ ਪਾਉਣ ਆਏ ਪੰਜਾਬੀ ਪੁੱਤਰ ਗੀਤਕਾਰ ਅਤੇ ਫ਼ਿਲਮੀ ਐਕਟਰ ਦਿਲਜੀਤ ਦੁਸਾਂਝ ਨੇ ਵੱਡੀ ਗੱਲ ਆਖਦਿਆਂ ਕਿਹਾ ਕਿ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਵੀਹ ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ  ਇਸ ਤੋਂ ਇਲਾਵਾ ਉਨ੍ਹਾਂ ਚੱਲ ਰਹੇ ਕਿਸਾਨੀ ਸੰਘਰਸ਼ ਵਿਚ  ਬੋਲਦਿਆਂ ਕਿਹਾ ਕਿ ਜਿੱਤ ਸਾਡੀ ਪੱਕੀ ਐ ਅਸੀਂ ਖੇਤੀ ਆਰਡੀਨੈਂਸ ਬਿੱਲ ਪਾਸ ਕਰਵਾਉਣ ਤੋਂ ਬਗੈਰ ਪੰਜਾਬ ਵਾਪਸ ਨਹੀਂ ਮੁੜਾਂਗੇ  ਇਸ ਸਮੇਂ ਪੰਜਾਬੀ ਕਲਾਕਾਰ ਕੰਵਰ ਗਰੇਵਾਲ ਨੇ ਵੀ ਦਿੱਲੀ ਦਿੱਲੀ ਦੀਆਂ ਸੈਂਟਰ ਸਰਕਾਰਾਂ ਨੂੰ ਲਾਹਨਤਾਂ ਪਾਉਂਦੇ ਹੋਏ  ਕਿਹਾ ਕਿ ਦਿੱਲੀਏ ਤੈਨੂੰ ਇਕੱਠ ਪਰੇਸਾਨ ਕਰੂਗਾ ਪਰ ਫ਼ਸਲਾਂ ਦੇ ਫ਼ੈਸਲੇ ਕਿਸਾਨ ਕਰੂਗਾ ਰਾਹੀਂ ਵੱਡਾ ਸੁਨੇਹਾ ਦਿੱਤਾ  ਇਸ ਸਮੇਂ ਕਿਸਾਨ ਆਗੂਆਂ ਅਤੇ ਸੰਘਰਸ਼ ਵਿਚ ਜੁੜ ਬੈਠੀਆਂ ਸੰਗਤਾਂ ਨੇ ਬੋਲੇ ਸੋ ਨਿਹਾਲ ਦੇ ਨਾਅਰੇ ਵੀ ਲਾਏ  ਇਸ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਦੇ ਮੇਨ ਪ੍ਰਬੰਧਕਾਂ ਨੇ ਨੌਜਵਾਨਾਂ ਨੂੰ ਸ਼ਾਂਤਮਈ ਢੰਗ ਨਾਲ ਆਪਣੀ ਹਾਜ਼ਰੀ ਭਰਨ ਲਈ ਕਿਹਾ ਗਿਆ  ਇਸ ਤੋਂ ਇਲਾਵਾ ਉੱਘੇ ਫਿਲਮੀ ਐਕਟਰ ਅਤੇ ਗਾਇਕ ਹਰਭਜਨ ਮਾਨ ਨੇ ਵੀ ਸੰਗਤਾਂ ਵਿਚ ਆਪਣੀ ਹਾਜ਼ਰੀ ਭਰਦਿਆਂ ਕਿਹਾ ਕਿ  ਸੈਂਟਰ ਦੀ ਸਰਕਾਰ ਨੇ ਖੇਤੀ ਆਰਡੀਨੈਂਸ ਬਿੱਲ ਪਾਸ ਕਰਕੇ ਕਿਸਾਨਾਂ ਨਾਲ ਵੱਡਾ ਧੋਖਾ ਕੀਤਾ ਜਿਸ ਨੂੰ ਕਿਸਾਨ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦੇਣਗੇ ਉਨ੍ਹਾਂ ਪੰਜਾਬੀ ਹੋਣ ਦਾ ਸਬੂਤ ਦਿੰਦਿਆਂ ਪੰਜਾਬੀ ਕਲਾਕਾਰ ਭਰਾਵਾਂ ਨੂੰ ਬੇਨਤੀ ਕੀਤੀ ਕਿ ਆਹ ਮੌਕਾ ਹੈ ਕਿਸਾਨਾਂ ਨਾਲ ਖੜ੍ਹਨ ਦਾ  ਅੱਜ ਦਿੱਲੀ ਦੇ ਕੁੰਡਲੀ ਬਾਰਡਰ ਤੇ ਲੱਖਾਂ ਦੀ ਤਦਾਦ ਵਿੱਚ ਸਿੱਖ ਸੰਗਤਾਂ ਅਤੇ ਕਿਸਾਨ ਭਰਾਵਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ  ਜਿਸ ਨਾਲ ਕਿਸਾਨੀ ਸੰਘਰਸ਼ ਨੂੰ ਵੱਡਾ ਹਲੂਣਾ ਮਿਲ ਰਿਹਾ ਹੈ  ਜਿਸ ਨਾਲ ਕਿਸਾਨੀ ਸੰਘਰਸ਼ ਦੀ ਵੱਡੀ ਜਿੱਤ ਹੋਵੇਗੀ  ਕਿਸਾਨਾਂ ਵੱਲੋਂ ਦਿੱਲੀ ਕੁੰਡਲੀ ਬਾਰਡਰ ਤੇ ਪਹੁੰਚਣ ਵਾਲੀਆਂ ਸੰਗਤਾਂ ਦਾ ਦਿਲੋਂ ਧੰਨਵਾਦ ਕਰਦਿਆਂ  ਕਿਹਾ ਕਿ ਇਹ ਸੰਘਰਸ਼ ਵਿੱਚ ਮਾਵਾਂ ਮਾਤਾਵਾਂ ਭੈਣਾਂ ਦਾ ਬਹੁਤ ਵੱਡਾ ਯੋਗਦਾਨ ਹੈ ਜੋ ਕਿ ਕਿਸਾਨੀ ਸੰਘਰਸ਼ ਦਾ ਰੋਲ ਮਾਡਲ ਸਾਬਤ ਹੋ ਰਹੀਆਂ ਹਨ  ਇਸ ਤੋਂ ਇਲਾਵਾ ਛੋਟੇ ਬੱਚੇ ਅਤੇ ਸਿਆਣੇ ਬਜ਼ੁਰਗ ਵੀ  ਏਨੀ ਠੰਢ ਵਿੱਚ  ਸ਼ਾਂਤਮਈ ਧਰਨਾ ਦੇਣ ਲਈ ਪਹੁੰਚੇ ਹਨ  ਕਿਸਾਨੀ ਸੰਘਰਸ਼ ਸਮੇਂ ਗੁਰੂ ਦੀਆਂ ਸੰਗਤਾਂ ਵਲੋਂ ਅਨੇਕਾਂ ਪ੍ਰਕਾਰ ਦੇ ਪਕਵਾਨਾਂ ਦੇ ਲੰਗਰ ਵੀ ਚਲਾਏ ਜਾ ਰਹੇ ਹਨ