ਜਗਰਾਓਂ /ਸਿੱਧਵਾਂ ਬੇਟ, ਦਸੰਬਰ 2020 - (ਜਸਮੇਲ ਗਾਲਿਬ / ਮਨਜਿੰਦਰ ਗਿੱਲ )-
ਪੰਜਾਬ ਨੰਬਰਦਾਰਾਂ ਐਸੋਸੀਏਸਨ ਰਜਿ਼ 169 ਗਾਲਿਬ ਗਰੁੱਪ ਵੱਲੋਂ ਮਾਲ ਵਿਭਾਗ ਦੇ ਭਿ੍ਰਸ਼ਟਾਚਾਰ ਅਫਸਰਾਂ ਵਿਰੁਧ ਸੰਘਰਸ਼ ਕਰਨ ਤੋਂ ਗੁਰੇਜ਼ ਨਹੀਂ ਕਰੇਗੀ।ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਐਸੋਸੀਏਸਨ ਦੇ ਪ੍ਰਧਾਨ ਪਰਮਿੰਦਰਜੀਤ ਸਿੰਘ ਗਾਲਿਬ ਨੇ ਪੱਤਰਕਾਰਾਂ ਨਾਲ ਕੀਤੇ।ਉਨ੍ਹਾਂ ਕਿਹਾ ਕਿ ਨਿਹਾਲ ਸਿੰਘ ਵਾਲੇ ਦੇ ਤਹਿਸੀਲਦਾਰ ਅਤੇ ਰਜਿਸਟਰੀ ਕਲਰਕ ਵੱਲੋਂ ਸੂਬੇ ਦੇ ਜਰਨਲ ਸਕੱਤਰ ਤੇ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਜਗਜੀਤ ਸਿੰਘ ਖਾਈ ਵੱਲੋਂ ਪੇਸ਼ ਕੀਤੀ ਰਜਿਸਟਰੀ ਨਾ ਕਰਨਾ ਅਤੇ ਰਿਸ਼ਵਤ ਮੰਗਣ ਨਾ ਸਹਿਣਯੋਗ ਹੈ। ਉਨ੍ਹਾਂ ਕਿਹਾ ਕਿ ਨੰਬਰਦਾਰ ਮਾਲ ਵਿਭਾਗ ਦੀ ਅਹਿਮ ਕੜੀ ਹਨ ਅਤੇ ਭਿ੍ਰਸ਼ ਅਫਸਰਾਂ ਵੱਲੋਂ ਉਨਾਂ ਨੰਬਰਦਾਰ ਨਾਲ ਘਟੀਆ ਵਤੀਰਾ ਸਹਿਣ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਮੁੱਚੀ ਜਥੇਬੰਦੀ ਪ੍ਰਧਾਨ ਜਗਜੀਤ ਸਿੰਘ ਖਾਈ ਦੇ ਨਾਲ ਹੈ।ਉਨ੍ਹਾਂ ਕਿਹਾ ਕਿ ਜੱਥੇਬੰਦੀ ਜਲਦੀ ਮੀਟਿੰਗ ਕਰਕੇ ਸੰਘਰਸ਼ ਵਿੱਢੇਗੀ ਜਿਸ ਦੀ ਸਾਰੀ ਜ਼ਿੰਮੇਵਾਰੀ ਮਾਲ ਵਿਭਾਗ ਅਤੇ ਸਰਕਾਰ ਦੀ ਹੋਵੇਗੀ।ਪ੍ਰਧਾਨ ਪਰਵਿੰਦਰ ਜੀਤ ਸਿੰਘ ਗਾਲਬ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮਾਲ ਮੰਤਰੀ ਤੁਰੰਤ ਰਿਸ਼ਵਤ ਖੋਰ ਅਫਸਰਾਂ ਨੂੰ ਨੱਥ ਪਾਉਣ।ਇਸ ਮੌਕੇ ਹਰਨੇਕ ਸਿੰਘ ਹਠੂਰ ਤਹਿਸੀਲ ਪ੍ਰਧਾਨ,ਜਸਵੰਤ ਸਿੰਘ ਸੇਖਦੋਲਤ, ਅਵਤਾਰ ਸਿੰਘ ਕਉਕੇ,ਸਤਿਨਾਮ ਸਿੰਘ ਬੱਸੂਵਾਲ, ਬਲਬੀਰ ਸਿੰਘ ਨੰਬਰਦਾਰ,ਮਹਿੰਦਰ ਸਿੰਘ, ਇਕਬਾਲ ਸਿੰਘ ਕਮਾਲਪੁਰਾ,ਆਤਮਾ ਸਿੰਘ ਕਲੇਰ ਅਤੇ ਰੇਸ਼ਮ ਸਿੰਘ ਆਦਿ ਹਾਜ਼ਰ ਸਨ।