ਸਰਕਾਰ ਆਪਣੀ ਅੜਵਾਈ ਤੇ ਹੰਕਾਰ ਛੱਡ ਕਿ ਰਾਜ ਧਰਮ ਨੂੰ ਅਪਨਾਓ ਅਤੇ ਕਿਸਾਨੀ ਦੇ ਵਿਰੋਧ ਵਿੱਚ ਕਾਲਾ ਕਾਨੂੰਨ ਰੱਦ ਕੀਤੇ ਜਾਣ : ਕਿਸਾਨ ਸਰਤਾਜ ਸਿੰਘ ਗਾਲਿਬ

ਸਿਧਵਾਂ ਬੇਟ (ਜਸਮੇਲ ਗਾਲਿਬ)

ਵੱਖ ਵੱਖ ਥਾਈਂ ਕਿਸਾਨ ਯੁਨੀਅਨ ਦੇ ਚੱਲ ਰਹੇ ਅੰਦੋਲਨ ਨੂੰ ਦੋ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ ਵੱਡੀ ਗਿਣਤੀ ਚ ਦਿੱਲੀ ਵੀ ਵਹੀਰਾ ਘੱਤ ਚੁੱਕੇ ਹਨ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਸਬਰ ਦੀ ਪਰਖ ਕਰਨ ਦਾ ਰਾਹ ਛੱਡੇ ਅਤੇ ਮੰਗਾਂ ਮੰਨਣ ਦਾ ਐਲਾਨ ਕਰੇ।ਉਨ੍ਹਾਂ ਕਿਹਾ ਕਿ ਦਿੱਲੀ ਅੰਦੋਲਨ ਹੁਣ ਪੰਜਾਬ ਦਾ ਨਹੀਂ ਰਿਹਾ ਤੇ ਇਸ ਦੇਸ਼ ਦੀਆਂ 22 ਸਟੇਟਾ ਦੇ ਲੱਖਾਂ ਹੋਰ ਕਿਸਾਨਾਂ ਨੇ ਕਮਰ ਕੱਸੇ ਲਏ ਹਨ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦਾ ਕੋਈ ਵੀ ਜਬਰ ਕਿਸਾਨਾਂ ਦੇ ਸਬਰ, ਅਮਨ-ਸ਼ਾਂਤੀ ਅਤੇ ਭਾਈਚਾਰਕ ਏਕਤਾ ਨੂੰ ਲੀਹੋਂ ਨਹੀਂ ਲਾਹ ਸਕੇਗਾ ਤੇ ਕਿਸਾਨ ਜਥੇਬੰਦਕ ਤਾਕਤ ਦੇ ਸਹਾਰੇ ਸਾਲਾਂ ਬੱਧੀ ਮੁਕਾਬਲਾ ਕਰਨ ਦੇ ਸਮਰੱਥ ਹਨ।ਓਹਨਾ ਮੋਦੀ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਿਸ ਵੀ ਰਾਜੇ ਨੇ ਹੱਠ ਤੇ ਹੰਕਾਰ ਕੀਤਾ ਉਸ ਦਾ ਅੰਤ ਮਾੜਾ ਹੋਇਆ ਹੈ ਏਸ ਲਈ ਆਪਣੀ ਅਵਵਾਈ ਤੇ ਹੰਕਾਰ ਛੱਡ ਕੇ ਰਾਜ ਧਰਮ ਨੂੰ ਅਪਨਾਓ ਤੇ ਕਿਸਾਨੀ ਦੇ ਵਿਰੋਧ ਵਿੱਚ ਬਣਾਏ ਕਾਨੂੰਨ ਰੱਦ ਕੀਤੇ ਜਾਣ।